ਭੂੰਦੜੀ, 14 ਅਕਤੂਬਰ 2019 : ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਚੋਣ ਪ੍ਰਚਾਰ ਦੌਰਾਨ ਅੱਜ ਪਿੰਡ ਗੋਰਸੀਆਂ ਖਾਨ ਮੁਹੰਮਦ, ਤਲਵਾੜਾ ਅਤੇ ਸ਼ੇਖਕੁਤੁਬ ਵਿਖੇ ਪੁੱਜੇ।
ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਦਵਿੰਦਰ ਘੁਬਾਇਆ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਬੀਬੀ ਜਗਦਰਸ਼ਨ ਕੌਰ, ਯੂਥ ਕਾਂਗਰਸ ਪ੍ਰਧਾਨ ਅਮਰਪ੍ਰੀਤ ਲਾਲੀ, ਬਠਿੰਡਾ ਤੋਂ ਖੁਸ਼ਬਾਜ ਸਿੰਘ ਜਟਾਣਾ, ਹਰਸਿਮਰਨ ਕੌਰ ਬਾਜਵਾ, ਸਤਵਿੰਦਰ ਬਿੱਟੀ, ਸੀਨੀਅਰ ਡਿਪਟੀ ਮੇਅਰ ਸੁੰਦਰ ਸ਼ਾਮ ਮਲਹੋਤਰਾ, ਸਾਬਕਾ ਵਿਧਾਇਕ ਵਿਜੇ ਸਾਥੀ, ਰੌਕੀ ਭਾਰਗਵ, ਗੁਰਮੇਲ ਪਹਿਲਵਾਨ ਆਦਿ ਹਾਜਰ ਸਨ।
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕੈਪਟਨ ਸੰਦੀਪ ਨੇ ਕਿਹਾ ਕਿ ਵਿਰੋਧੀ ਮੇਰੇ ਬਾਹਰੀ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ ਜਦੋਂ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਪੰਜਾਬ ਦਾ ਹੀ ਜੰਮਪਲ ਹਾ, ਕਿਸੇ ਦੂਜੇ ਸੂਬੇ ਜਾਂ ਦੇਸ਼ ਦਾ ਨਹੀਂ। ਮੁੱਦਾਹੀਣ ਵਿਰੋਧੀ ਹਰ ਛੋਟੀ ਗੱਲ ਨੂੰ ਮੁੱਦਾ ਬਣਾ ਰਹੇ ਹਨ, ਜਿਸ ਦਾ ਹਲਕੇ ਦੇ ਵਿਕਾਸ ਨਾਲ ਕੋਈ ਵਾਸਤਾ ਨਹੀਂ ਹੈ। ਦੋਸ਼ਾਂ ਦੀ ਰਾਜਨੀਤੀ ਨਾਲ ਹਲਕਾ ਦਾਖਾ ਦਾ ਭਲਾ ਨਹੀਂ ਹੋਣਾ। ਸਗੋਂ ਅਸਲ ਮੁੱਦਾ ਇਹ ਹੈ ਕਿ ਕਿਵੇਂ ਅੱਜ ਅਲੱਗ-ਅਲੱਗ ਹੋਏ ਪੁਰਾਣੇ ਦੋਸਤਾਂ ਨੇ ਹਲਕੇ ਦੇ ਵਿਕਾਸ ਨੂੰ ਛੱਡ ਕੁਰਸੀ ਖਾਤਰ ਹਲਕਾ ਦਾਖਾ 'ਚ ਡਰ ਦਾ ਮਾਹੌਲ ਪੈਦਾ ਕੀਤਾ। ਪਰ ਇਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਨਾ ਤਾਂ ਹਲਕੇ 'ਚ ਡਰ ਦਾ ਮਾਹੌਲ ਬਣਨ ਦਿੱਤਾ ਜਾਵੇਗਾ ਤੇ ਨਾ ਹੀ ਲੋਕ ਇਨ੍ਹਾਂ ਗੁੰਮਰਾਹਕੁੰਨ ਗੱਲਾਂ ਵਿਚ ਆਉਣਗੇ।
ਵਿਕਾਸ ਦੇ ਨਾਮ 'ਤੇ ਵੋਟਾਂ ਮੰਗਦੇ ਹੋਏ ਸੰਧੂ ਨੇ ਕਿਹਾ ਕਿ ਹਲਕੇ 'ਚ ਵਿਚਰਦੇ ਇਹ ਪਤਾ ਚੱਲਦਾ ਹੈ ਕਿ ਹਲਕੇ ਦੇ ਪਿੰਡ-ਵਾਰਡ ਵਿਕਾਸ ਕਾਰਜਾਂ ਤੋਂ ਸੱਖਣੇ ਹਨ।ਹਲਕੇ ਦੇ ਲੋਕ ਵਿਕਾਸ ਚਾਹੁੰਦੇ ਹਨ ਤੇ 21 ਅਕਤੂਬਰ ਨੂੰ ਲੋਕ ਕਾਂਗਰਸ ਹੱਥ ਫਤਵਾ ਦੇ ਕੇ ਹਲਕੇ ਦੇ ਨੂੰ ਵਿਕਾਸ ਦੀ ਨਵੀਂ ਦਿਸ਼ਾ ਵੱਲ ਤੋਰਨਗੇ।
ਉਧਰ ਹਾਜਰ ਵੱਖ-ਵੱਖ ਨੇਤਾਵਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਲਕਾ ਦਾਖਾ ਦੇ ਵਸਨੀਕ ਖੁਸ਼ਨਸੀਬ ਹਨ ਕਿ ਮਾਣਯੋਗ ਮੁੱਖ ਮੰਤਰੀ ਦੀ ਸੱਜੀ ਬਾਂਹ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਤੋਂ ਉਮੀਦਵਾਰ ਹਨ, ਕੈਪਟਨ ਸੰਦੀਪ ਸੰਧੂ ਦੀ ਜਿੱਤ ਹਲਕਾ ਦਾਖਾ ਦੀ ਤਕਦੀਰ ਬਦਲੇਗੀ, ਕਾਂਗਰਸ ਪਾਰਟੀ ਅਤੇ ਸਰਕਾਰ 'ਚ ਅਹਿਮ ਰੋਲ ਅਦਾ ਕਰਨ ਵਾਲੇ ਅਤੇ 117 ਹਲਕਿਆਂ 'ਚ ਕੰਮ ਕਰਨ ਵਾਲੇ ਵਿਕਾਸਪੁਰਸ਼ ਕੈਪਟਨ ਸੰਦੀਪ ਸੰਧੂ ਹਲਕੇ ਦਾਖਾ ਦੇ ਵਿਕਾਸ ਲਈ ਸਹਾਈ ਹੋਣਗੇ। ਇਸ ਲਈ ਆਓ 21 ਅਕਤੂਬਰ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕੈਪਟਨ ਸੰਦੀਪ ਸੰਧੂ ਨੂੰ ਜਿਤਾਈਏ ਅਤੇ ਹਲਕਾ ਦਾਖਾ ਨੂੰ ਵਿਕਾਸ ਪੱਖੋਂ ਮਜਬੂਤ ਕਰੀਏ।
ਇਸ ਮੌਕੇ ਹੋਰਨਾਂ ਇਲਾਵਾ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ, ਸਰਪੰਚ ਬਲਜੀਤ ਕੌਰ, ਸਰਪੰਚ ਹਰਜਿੰਦਰ ਸਿੰਘ, ਸਰਪੰਚ ਮਲਕੀਤ ਸਿੰਘ, ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਆਤਮਾ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਬਲਜੀਤ ਕੌਰ, ਬੂਟਾ ਸਿੰਘ, ਬਲਬੀਰ ਸਿੰਘ, ਗੁਰਦੇਵ ਸਿੰਘ, ਸੋਹਣ ਸਿੰਘ, ਕੁਲਦੀਪ ਸਿੰਘ ਪ੍ਰਧਾਨ, ਰਛਪਾਲ ਸਿੰਘ ਤਲਵਾੜਾ, ਕਰਨੈਲ ਸਿੰਘ ਤਲਵਾੜਾ, ਬਾਵਾ ਸਿੰਘ, ਸ਼ਿੰਦਾ ਬਾਦਲ, ਜਗਦੇਵ ਸਿੰਘ, ਜਤਿੰਦਰ ਸਿੰਘ, ਦਾਰਾ ਸਿੰਘ, ਸੰਤੋਸ਼ ਕੌਰ, ਪ੍ਰਕਾਸ਼ ਕੌਰ, ਜੋਰਾ ਸਿੰਘ, ਦਰਸ਼ਨ ਸਿੰਘ, ਪੰਜਤਾਰਾ ਸਿੰਘ, ਮਹਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ ਆਦਿ ਹਾਜਰ ਸਨ।