ਗੁਰਨਾਮ ਸਿੱਧੂ
ਫਿਰੋਜ਼ਪੁਰ 14 ਅਕਤੂਬਰ 2019: ਜ਼ਿਲ੍ਹਾ ਅਮਐਚਰ ਵੁਸ਼ੂ ਐਸੋਸੀਏਸ਼ਨ ਫਿਰੋਜ਼ਪੁਰ ਦੇ ਜਨਰਲ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਬਠਿੰਡਾ ਵਿਖੇ 22ਵੀਂ ਸਬ ਜੂਨੀਅਰ ਵੁਸ਼ੂ ਚੈਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਲਗਭਗ 450 ਖਿਡਾਰੀਆਂ ਨੇ ਭਾਗ ਲਿਆ ਅਤੇ ਫਿਰੋਜ਼ਪੁਰ ਦੇ 20 ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਵਿਚੋਂ ਪਾਰਸ ਦੇਵਗਨ ਭਾਰ ਵਰਗ 28 ਕਿਲੋਗ੍ਰਾਮ, ਹਿਮਾਂਸ਼ੂ ਭਾਰ ਵਰਗ 24 ਕਿਲੋਗ੍ਰਾਮ ਵਿਚ ਸੋਨੇ ਦਾ ਮੈਡਲ ਜਿੱਤਿਆ ਅਤੇ ਯੁਵਕ ਭਾਰ ਵਰਗ 42 ਕਿਲੋਗ੍ਰਾਮ, ਅਰਵੀਨ ਸਿੰਘ ਬਰਾੜ ਭਾਰ ਵਰਗ 20 ਕਿਲੋਗ੍ਰਾਮ ਨੇ ਚਾਂਦੀ ਦਾ ਮੈਡਲ ਜਿੱਤਿਆ ਅਤੇ ਹਰਸਿਮਰਨ ਭਾਰ ਵਰਗ 36 ਕਿਲੋਗ੍ਰਾਮ, ਕ੍ਰਿਸ਼ ਪਾਂਡੂ ਭਾਰ ਵਰਗ 42 ਕਿਲੋਗ੍ਰਾਮ ਵਿਚ ਤਾਂਬੇ ਦਾ ਮੈਡਲ ਜਿੱਤ ਕੇ ਆਪਣੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਟੀਮ ਦੀ ਵਾਪਸੀ ਤੇ ਜ਼ਿਲ੍ਹਾ ਐਮਐਚਰ ਵੁਸ਼ੂ ਐਸੋਸੀਏਸ਼ਨ ਫਿਰੋਜ਼ਪੁਰ ਦੇ ਚੇਅਰਮੈਨ ਸੁਨੀਲ ਕੁਮਾਰ ਜ਼ਿਲ੍ਹਾ ਖੇਡ ਅਫਸਰ, ਵਾਇਸ ਚੇਅਰਮੈਨ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਪ੍ਰਧਾਨ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਸੋਸਾਇਟੀ, ਵਾਇਸ ਪ੍ਰਧਾਨ ਰਾਕੇਸ਼ ਅਰੋੜਾ, ਜਨਰਲ ਸੈਕਟਰੀ ਕ੍ਰਿਸ਼ਨ ਕੁਮਾਰ, ਖਜ਼ਾਨਚੀ ਗੁਰਵੀਰ ਸਿੰਘ, ਸਲਾਹਕਾਰ ਅਵਤਾਰ ਸਿੰਘ, ਕੋਆਰਡੀਨੇਟਰ ਅਸ਼ੋਕ ਸ਼ਰਮਾ, ਮੈਂਬਰ ਕਿੱਟੀ ਸਹੋਤਾ ਅਤੇ ਹੋਰ ਵੀ ਕਈ ਮੈਂਬਰਾਂ ਨੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਪਹੁੰਚ ਕੇ ਟੀਮ ਦਾ ਸਵਾਗਤ ਕੀਤਾ ਅਤੇ ਟੀਮ ਦੇ ਕੋਚ ਅਭਿਸ਼ੇਕ ਸ਼ਰਮਾ, ਸੰਤਾ ਸਿੰਘ, ਅਨਿਲ ਕੁਮਾਰ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੋਨੇ ਦੇ ਮੈਡਲ ਜਿੱਤਣ ਵਾਲੇ 2 ਖਿਡਾਰੀ ਜਲਦ ਹੀ ਹੋਣ ਵਾਲੀ ਨੈਸ਼ਨਲ ਸਬ ਜੂਨੀਅਰ ਵੁਸ਼ੂ ਚੈਪੀਅਨਸ਼ਿਪ 2019 ਵਿਚ ਭਾਗ ਲੈਣਗੇ।