ਨਵਿਆਉਣਯੋਗ ਯੰਤਰਾਂ ਦੀ ਸਹਾਇਤਾ ਨਾਲ ਤਿੰਨ ਘੰਟੇ ਵਿੱਚ ਬਣਾਇਆ ਡਰੋਨ
ਨਵੀਂ ਦਿੱਲੀ ਵਿਖੇ ਆਲ ਇੰਡੀਆ ਕਾਊਂਸਿਲ ਫਾਰ ਰੋਬੋਟਿਕਸ ਲੀਗ ਐਂਡ ਆਟੋਮੇਸ਼ਨ (ਏਆਈਸੀਆਰਏ) ਵੱਲੋਂ ਪੰਜਵੀਂ ਅੰਤਰਰਾਸ਼ਟਰੀ ਰੋਬੋਟਿਕਸ ਲੀਗ ਅਤੇ ਵਿਸ਼ਵ ਰੋਬੋਟਿਕਸ ਚੈਂਪੀਅਨਸ਼ਿਪ ਟੈਕਨੋਕਸੀਅਨ ਦਾ ਆਯੋਜਨ ਕੀਤਾ ਗਿਆ। ਇਸ ਰੋਬੋਟਿਕਸ ਲੀਗ ਦੌਰਾਨ ਗਾਵਕਸ਼ਿਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਰਡ ਕੌਪਟਰ ਚੈਂਪੀਅਨਸ਼ਿਪ ਤੇ ਜਿੱਤ ਪ੍ਰਾਪਤ ਕੀਤੀ।ਗਾਵਕਸ਼ਿਤ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਮਕੈਨੀਕਲ ਇੰਜੀਨਿਅਰਿੰਗ ਦਾ ਵਿਿਦਆਰਥੀ ਹੈ ਜੋ ਕਿ ਪੰਜਾਬ ਦੇ ਸ਼ਹਿਰ ਪਟਿਆਲਾ ਦਾ ਰਹਿਣ ਵਾਲਾ ਹੈ। ਇਸ ਮੁਕਾਬਲੇ ਵਿੱਚ ਆਸਟ੍ਰੇਲੀਆ, ਜਰਮਨੀ, ਜਪਾਨ, ਬੰਗਲਾਦੇਸ਼, ਸ੍ਰੀ ਲੰਕਾ ਆਦਿ ਦੇਸ਼ਾਂ ਤੋਂ ਪਹੁੰਚੀਆਂ ਟੀਮਾਂ ਨੇ ਹਿੱਸਾ ਲਿਆ। ਗਾਵਕਸ਼ਿਤ ਆਪਣੇ ਟੀਮ ਦੇ ਮੈਂਬਰ ਰੋਹਿਤ ਨਾਲ ਮਿਲ ਕੇ ਵੱਖ ਵੱਖ ਸ਼੍ਰੇਣੀਆਂ ਵਿੱਚ ਆਪਣੇ ਪ੍ਰੋਟੋਟਾਈਪ ਪ੍ਰਦਰਸ਼ਿਤ ਕਰਨ ਵਾਲੀਆਂ ਟੀਮਾਂ ਵਿੱਚ ਸ਼ਾਮਲ ਹੋਏ ਅਤੇ ਨਵਿਆਉਣਯੋਗ ਪੁਰਜਿਆਂ ਦੀ ਵਰਤੋਂ ਕਰ ਕੇ ਬਣਾਏ ਡਰੋਨ ਦੀ ਪੇਸ਼ਕਾਰੀ ਕੀਤੀ। ਚੈਂਪੀਅਨਸ਼ਿਪ ਵਿੱਚ ਸੀਜੀਸੀ ਦੇ ਵਿਿਦਆਰਥੀ ਵੱਲੋਂ ਕੀਤੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਗਈ । ਦੋਨਾਂ ਵਿਿਦਆਰਥੀਆਂ ਨੂੰ ਕੁਆਰਡ ਕੌਪਟਰ ਚੈਂਪੀਅਨਸ਼ਿਪ ਦੀ ਟਰਾਫੀ ਨਾਲ ਨਿਵਾਜਿਆ ਗਿਆ ਅਤੇ ਹੌਂਸਲਾ ਅਫਜਾਈ ਵਜੋਂ 60,000 ਰੁਪਏ ਦਾ ਨਕਦ ਇਨਾਮ ਵੀ ਸੌਂਪਿਆ ਗਿਆ।
ਇਸ ਸਫਲਤਾ ਬਾਰੇ ਆਪਣਾ ਅਨੁਭਵ ਸਾਂਝਾ ਕਰਦਿਆਂ ਗਾਵਕਸ਼ਿਤ ਨੇ ਦੱਸਿਆ ਕਿ ਉਸ ਨੇ ਹੁਣ ਤੱਕ ਜਿੰਨੇ ਵੀ ਪ੍ਰੋਟੋਟਾਈਪ ਤਿਆਰ ਕੀਤੇ ਹਨ ਉਨਾਂ੍ਹ ਵਿੱਚੋਂ ਬਚੇ ਹੋਏ ਨਵਿਆਉਣਯੋਗ ਪੁਰਜਿਆਂ ਦੀ ਮਦਦ ਨਾਲ ਇਸ ਡਰੋਨ ਨੂੰ ਤਿੰਨ ਘੰਟਿਆਂ ਵਿੱਚ ਬਣਾਇਆ ਅਤੇ ਠੀਕ ਕੀਤਾ ਹੈ।ਇਸ ਡਰੋਨ ਲਈ ਉਸ ਨੇ ਮੋਟਰ, ਸਪੀਡ ਕੰਟਰੋਲਰ, ਫਲਾਈਟ ਕੰਟਰੋਲਰ, ਵਾਇਰਲੈੱਸ ਕੈਮਰਾ ਅਤੇ ਟਰਾਂਸਮੀਟਰ ਆਦਿ ਪੁਰਾਣੇ ਪੁਰਜਿਆਂ ਨੂੰ ਇਸਤੇਮਾਲ ਕੀਤਾ। ਇਸ ਡਰੋਨ ਵਿੱਚ 310 ਮਿਲੀਮੀਟਰ ਪ੍ਰੋਪੇਲਰ ਦੇ ਨਾਲ ਨਾਲ 280 ਮਿਲੀਮੀਟਰ ਦਾ ਫਰੇਮ ਹੈ ਅਤੇ ਇਸ ਡਰੋਨ ਨੇ ਕੁਆਲੀਫਾਇਡ ਰਾਊਂਡ ਨੂੰ ਪਾਰ ਕੀਤਾ ਅਤੇ ਅੰਤ ਵਿੱਚ 56 ਸੈਕਿੰਡ ਵਿੱਚ 9 ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਰੇਸਿੰਗ ਰਾਊਂਡ ਵਿੱਚ ਦਾਖਲ ਹੋਇਆ।ਇਸ ਤੋਂ ਇਲਾਵਾ ਟੈਕ ਮਾਸਟਰ ਗਾਵਕਸ਼ਿਤ ਨੇ ਦੱਸਿਆ ਕਿ ਉਸ ਵੱਲੋਂ ਸ਼ੁਰੂ ਕੀਤੇ ਗਏ ਆਪਣੇ “ਅਗੇਨਸਟ ਦ ਗਰੈਵਟੀ” ਵਿੱਚ ਉਹ ਇਸ਼ਤਿਹਾਰਬਾਜ਼ੀ, ਏਅਰ ਐਂਬੂਲੈਂਸ, ਏਰੀਅਲ ਸਿਨਮੈਟੋਗ੍ਰਾਫੀ ਅਤੇ ਕਮੱਰਸ਼ੀਅਲ ਮੈਪਿੰਗ ਵਰਗੀਆਂ ਡਰੋਨ ਸੇਵਾਵਾਂ ਬਹੁਤ ਘੱਟ ਕੀਮਤ ਤੇ ਉਪਲੱਬਧ ਕਰਵਾਉਂਦਾ ਹੈ।
ਡਰੋਨ ਬਣਾਉਣ ਵਿੱਚ ਆਪਣੀ ਦਿਲਚਸਪੀ ਪ੍ਰਗਟ ਕਰਦਿਆਂ ਗਾਵਕਸ਼ਿਤ ਨੇ ਕਿਹਾ ਕਿ ਬਚਪਨ ਤੋਂ ਹੀ ਉਸ ਨੂੰ ਹਵਾ ਵਿੱਚ ਉਡਣ ਵਾਲੀਆਂ ਚੀਜ਼ਾਂ ਵਿੱਚ ਰੁਚੀ ਸੀ।ਉਸ ਦੇ ਦਾਦਾ ਜੀ ਇੱਕ ਹਵਾਈ ਸੈਨਾ ਦੇ ਅਫਸਰ ਸਨ ਜਿਸ ਤੋਂ ਉਸ ਨੂੰ ਲਗਦਾ ਹੈ ਕਿ ਇਹ ਸ਼ੌਂਕ ਉਸ ਦੇ ਖੂਨ ਵਿੱਚ ਹੀ ਹੈ।ਉਸ ਨੇ ਡਰੋਨ ਰੇਸਿੰਗ ਨਾਲ ਸੰਬੰਧਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਗਰਾਮ ਜਿੱਤੇ ਹਨ ਅਤੇ ਇਨ੍ਹਾਂ ਤੋਂ ਮਿਲਣ ਵਾਲੀ ਇਨਾਮੀ ਰਾਸ਼ੀ ਉਸ ਦੀ ਆਮਦਨੀ ਦਾ ਸਾਧਨ ਰਹੀ ਹੈ।