ਲਗਾਤਾਰ 11ਵੇਂ ਸਾਲ ਰਾਜ ਪੱਧਰੀ ਮਕਾਬਲਿਆਂ ਵਿਚੋਂ ਕੀਤਾ ਮੈਡਲ ਹਾਸਲ
ਗੁਰਨਾਮ ਸਿੱਧੂ
ਫਿਰੋਜ਼ਪੁਰ 14 ਅਕਤੂਬਰ 2019: ਸਪੋਰਟਸ ਡਿਪਾਰਟਮੈਂਟ ਪੰਜਾਬ ਵੱਲੋਂ 11 ਤੋਂ 13 ਅਕਤੂਬਰ ਤੱਕ ਰੂਪਨਗਰ (ਰੋਪੜ) ਵਿਚ ਅੰਡਰ-14 ਲੜਕੀਆਂ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਰਕਾਰੀ ਹਾਈ ਸਕੂਲ ਤੂਤ ਦੀਆਂ ਖਿਡਾਰਣਾਂ ਨੇ ਹੈਂਡਬਾਲ ਖੇਡ ਵਿਚ ਪੰਜਾਬ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ। ਟੀਮ ਦੇ ਕੋਚ ਜਸਵੀਰ ਸਿੰਘ ਸਟੇਟ ਐਵਾਰਡੀ ਅਤੇ ਜਗਮੀਤ ਸਿੰਘ ਜ਼ਿਲ੍ਹਾ ਹੈਂਡਬਾਲ ਕੋਚ ਫਿਰੋਜ਼ਪੁਰ ਨੇ ਦੱਸਿਆ ਕਿ ਨਾਕ ਆਊਟ ਤੇ ਆਧਾਰਿਤ ਇਸ ਟੂਰਨਾਮੈਂਟ ਵਿਚ ਤੂਤ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਲੰਧਰ ਨੂੰ ਕੁਆਟਰ ਫਾਈਨਲ ਵਿਚ 14-3, ਸੈਮੀਫਾਈਨਲ ਵਿਚ ਮੋਹਾਲੀ ਅਤੇ ਫਾਈਨਲ ਵਿਚ ਪਟਿਆਲਾ ਨੂੰ 26-13 ਨਾਲ ਹਰਾ ਕੇ ਸੋਨੇ ਦਾ ਮੈਡਲ ਜਿੱਤਿਆ। ਇਸ ਟੂਰਨਾਮੈਂਟ ਵਿਚ ਸੁਖਪ੍ਰੀਤ ਕੌਰ ਸਪੁੱਤਰੀ ਨਿਰਮਲ ਸਿੰਘ ਪਿੰਡ ਤੂਤ ਨੂੰ ਸਭ ਤੋਂ ਵਧੀਆ ਖਿਡਾਰੀ ਐਲਾਣਿਆ ਗਿਆ। ਜਸਵੀਰ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਇਸ ਜਿੱਤ ਨਾਲ ਤੂਤ ਦੀਆਂ ਖਿਡਾਰਣਾਂ ਨੇ ਲਗਾਤਾਰ 11 ਸਾਲ ਪੰਜਾਬ ਪੱਧਰ ਤੇ ਮੈਡਲ ਜਿੱਤਣ ਦਾ ਰਿਕਾਰਡ ਬਣਾਇਆ। ਜੇਤੂ ਖਿਡਾਰਣਾਂ ਦਾ ਫਿਰੋਜ਼ਪੁਰ ਪੁੱਜਣ ਤੇ ਡੀਐੱਸਓ ਫਿਰੋਜ਼ਪੁਰ ਸੁਨੀਲ ਸ਼ਰਮਾ, ਅਸ਼ੋਕ ਬਹਿਲ, ਗੁਰਜੀਤ ਸਿੰਘ ਹੈਂਡਬਾਲ ਕੋਚ ਫਿਰੋਜ਼ਪੁਰ, ਰਮਨਦੀਪ ਸਿੰਘ ਅਰਮਾਨਪੁਰਾ, ਸਰਕਾਰੀ ਹਾਈ ਸਕੂਲ ਤੂਤ ਦੀ ਮੁੱਖ ਅਧਿਆਪਕਾ ਮੈਡਮ ਮਨਦੀਪ ਕੌਰ, ਸ਼ਿੰਦਰਪਾਲ ਕੌਰ, ਰਜਨੀ ਬਾਲਾ, ਸੁਖਪ੍ਰੀਤ ਕੌਰ, ਵੀਰਪਾਲ ਕੌਰ, ਚਰਨਜੀਤ ਕੌਰ, ਸੁਖਜੀਤ ਕੌਰ, ਕੁਲਦੀਪ ਕੌਰ, ਸੰਦੀਪ, ਗੀਤੂ, ਪੂਜਾ, ਮੀਨੂੰ ਮਲਹੋਤਰਾ, ਜਸਪਾਲ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ, ਗੁਰਮੀਤ ਸਿੰਘ, ਕਬੱਡੀ ਕੋਚ ਰੂਬੀ, ਮਨਿੰਦਰ ਸਿੰਘ ਬਿੱਟਾ, ਮਨਜੀਤ ਸਿੰਘ ਮਾਨਾ, ਪਿੰਡ ਤੂਤ ਦੇ ਸਰਪੰਚ ਰਵਿੰਦਰ ਸਿੰਘ, ਮੈਂਬਰ ਰੇਸ਼ਮ ਸਿੰਘ, ਲਛਮਣ ਸਿੰਘ, ਕੁਲਜੀਤ ਸਿੰਘ, ਹਰਜੀਤ ਸਿੰਘ ਕਾਲਾ, ਅਲਬੇਲ ਸਿੰਘ, ਸੇਵਾ ਸਿੰਘ, ਪ੍ਰਿਥੀ ਸਿੰਘ, ਗੁਰਚਰਨ ਸਿੰਘ, ਹਰਨੇਕ ਸਿੰਘ ਆਦਿ ਨੇ ਨਿੱਘਾ ਸਵਾਗਤ ਕੀਤਾ। ਖਿਡਾਰਣਾਂ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਜਸਵੀਰ ਸਿੰਘ, ਜਗਮੀਤ ਸਿੰਘ, ਸਿਮਰਨਜੀਤ ਕੌਰ, ਪ੍ਰਵੀਨ ਕੌਰ ਤੇ ਸੰਦੀਪ ਕੌਰ ਵੱਲੋਂ ਕਰਵਾਈ ਅਣਥੱਕ ਮਿਹਨਤ ਦੇ ਸਿਰ ਬੰਨ੍ਹਿਆ। ਖਿਡਾਰਣਾਂ ਦੀ ਇਸ ਉਪਲਬੱਧੀ ਤੋਂ ਖੁਸ਼ ਹੋ ਕੇ ਪ੍ਰਗਟ ਸਿੰਘ ਆਸਟਰੇਲੀਆ, ਸੁਖਬੀਰ ਸਿੰਘ ਕੈਨੇਡਾ, ਸੁਰਿੰੰੰਦਰ ਕੌਰ, ਹਰਪ੍ਰੀਤ ਸਿੰਘ ਤੂਤ ਨੇ ਕਿਹਾ ਕਿ ਖਿਡਾਰਣਾਂ ਲਈ ਇਨਾਮਾਂ ਦੇ ਵਿਸ਼ੇਸ਼ ਪੈਕੇਜ ਭੇਜੇ ਜਾ ਰਹੇ ਹਨ।