ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨਾਲ ਮੁੱਖ ਮਹਿਮਾਨ ਜਿਲ੍ਹਾ ਸਪੋਰਟਸ ਅਫਸਰ ਜਸਮੀਤ ਕੌਰ, ਪਿ੍ਰੰਸੀਪਲ ਪਰਮਜੀਤ ਕੁਮਾਰ। ਬਾਕਸਿੰਗ ਮੈਚ ਦੌਰਾਨ ਅੰਕ ਲਈ ਭਿੜਦੇ ਖਿਡਾਰੀ।
ਮੁੱਖ ਮਹਿਮਾਨ ਜਿਲ੍ਹਾ ਸਪੋਰਟਸ ਅਫਸਰ ਜਸਮੀਤ ਕੌਰ ਨੇ ਜੇਤੂ ਟੀਮਾਂ
ਭਿੱਖੀਵਿੰਡ 9 ਅਕਤੂਬਰ (ਜਗਮੀਤ ਸਿੰਘ)-ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਵਿਖੇ ਕਲੱਸਟਰ ਪੱਧਰ ‘ਤੇ ਡੀ.ਏ.ਵੀ ਰਾਸ਼ਟਰੀ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਦਸ ਸਕੂਲਾਂ ਦੀਆਂ ਬਾਸਕਿਟਬਾਲ, ਹੈਂਡਬਾਲ, ਖੋ-ਖੋ, ਵਸ਼ੂ, ਬਾਕਸਿੰਗ ਟੀਮਾਂ ਦੇ 300 ਵਿਦਿਆਰਥੀਆਂ ਨੇ ਭਾਗ ਲਿਆ। ਖੇਡਾਂ ਦੌਰਾਨ ਜਿਲ੍ਹਾ ਸਪੋਰਟਸ ਅਫਸਰ ਜਸਮੀਤ ਕੌਰ ਮੁੱਖ ਮਹਿਮਾਨ ਵਜੋਂ ਪਹੰੁਚੇਂ, ਜਿਹਨਾਂ ਦਾ ਸਕੂਲ ਪਿ੍ਰੰਸੀਪਲ ਪਰਮਜੀਤ ਕੁਮਾਰ ਆਦਿ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਖਿਡਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਜਸਮੀਤ ਕੌਰ ਨੇ ਖੇਡਾਂ ਪ੍ਰਤੀ ਵਿਦਿਆਰਥੀਆਂ ਵਿਚ ਘੱਟ ਰਹੀ ਰੁਚੀ ‘ਤੇ ਵਿਸ਼ਾ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਪਰਮਜੀਤ ਕੁਮਾਰ ਨੇ ਖੇਡਾਂ ਵਿਚ ਭਾਗ ਲੈ ਰਹੀਆਂ ਵੱਖ-ਵੱਖ ਟੀਮਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉਥੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿਚ ਰਹਿਣਾ ਵੀ ਸਿਖਾਉਦੀਆਂ ਹਨ। ਸਕੂਲ ਵੱਲੋਂ ਜਿਲ੍ਹਾ ਸਪੋਰਟਸ ਅਫਸਰ ਜਸਮੀਤ ਕੌਰ, ਪਿ੍ਰੰਸੀਪਲ ਰਮਨ ਕੁਮਾਰ, ਪ੍ਰਿੰਸੀਪਲ ਕੁਸਮ ਸ਼ਰਮਾ ਸਮੇਤ ਪਹੰੁਚੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਹਨਾਂ ਖੇਡਾਂ ਦੌਰਾਨ ਬਾਸਕਿਟਬਾਲ (ਲੜਕੇ) ਵਿਚ ਪੁਲਿਸ ਡੀ.ਏ.ਵੀ ਪਬਲਿਕ ਸਕੂਲ਼ ਅੰਮ੍ਰਿਤਸਰ ਨੇ ਪਹਿਲਾ ਸਥਾਨ, ਡੀ.ਏ.ਵੀ ਇੰਟਰਨੈਸ਼ਨਲ ਪਬਲਿਕ ਸਕੂਲ਼ ਭਿੱਖੀਵਿੰਡ ਨੇ ਦੂਸਰਾ ਸਥਾਨ ਅਤੇ ਲੜਕੀਆਂ ‘ਚ ਪੁਲਿਸ ਡੀ.ਏ.ਵੀ ਪਬਲਿਕ ਸਕੂਲ਼ ਅੰਮ੍ਰਿਤਸਰ ਨੇ ਪਹਿਲਾ ਸਥਾਨ, ਡੀ.ਏ.ਵੀ ਪਬਲਿਕ ਸਕੂਲ਼ ਲਾਰੈਂਸ਼ ਰੋਡ ਅੰਮ੍ਰਿਤਸਰ ਨੇ ਦੂਸਰਾ ਸਥਾਨ, ਹੈਂਡਬਾਲ (ਲੜਕੇ) ‘ਚ ਡੀ.ਏ.ਵੀ ਸਕੂਲ਼ ਮਲੋਟ ਨੇ ਪਹਿਲਾ ਸਥਾਨ, .ਐਨ.ਯੂ ਡੀ.ਏ.ਵੀ ਪਬਲਿਕ ਸਕੂਲ਼ ਭਿੱਖੀਵਿੰਡ ਨੇ ਦੂਸਰਾ ਸਥਾਨ ਅਤੇ ਲੜਕੀਆਂ ‘ਚ ਜੀ.ਐਨ.ਯੂ ਡੀ.ਏ.ਵੀ ਪਬਲਿਕ ਸਕੂਲ਼ ਭਿੱਖੀਵਿੰਡ ਨੇ ਪਹਿਲਾ ਸਥਾਨ, ਡੀ.ਏ.ਵੀ ਸਕੂਲ ਮਲੋਟ ਨੇ ਦੂਸਰਾ ਸਥਾਨ, ਖੋ-ਖੋ (ਲੜਕੇ)
‘ਚ ਜੀ.ਐਨ.ਯੂ ਡੀ.ਏ.ਵੀ ਪਬਲਿਕ ਸਕੂਲ਼ ਭਿੱਖੀਵਿੰਡ ਨੇ ਪਹਿਲਾ, ਡੀ.ਏ.ਵੀ ਪਬਲਿਕ ਸਕੂਲ ਬੇਰੀ ਦੀਨਾਨਗਰ ਨੇ ਦੂਸਰਾ ਸਥਾਨ ਅਤੇ ਲੜਕੀਆਂ ‘ਚ ਜੀ.ਐਨ.ਯੂ ਡੀ.ਏ.ਵੀ ਪਬਲਿਕ ਸਕੂਲ਼ ਭਿੱਖੀਵਿੰਡ ਨੇ ਪਹਿਲਾ ਸਥਾਨ, ਡੀ.ਏ.ਵੀ ਪਬਲਿਕ ਸਕੂਲ ਬੇਰੀ ਦੀਨਾਨਗਰ ਨੇ ਦੂਸਰਾ ਸਥਾਨ, ਬਾਕਸਿੰਗ (ਲੜਕੇ) ‘ਚ ਜੀ.ਐਨ.ਯੂ ਡੀ.ਏ.ਵੀ ਪਬਲਿਕ ਸਕੂਲ਼ ਭਿੱਖੀਵਿੰਡ, ਜੇ.ਆਰ.ਐਸ ਡੀ.ਏ.ਵੀ ਪਬਲਿਕ ਸਕੂਲ਼ ਝਬਾਲ ਨੇ ਦੂਸਰਾ ਅਤੇ ਲੜਕੀਆਂ ‘ਚ ਜੀ.ਐਨ.ਯੂ ਡੀ.ਏ.ਵੀ ਪਬਲਿਕ ਸਕੂਲ਼ ਭਿੱਖੀਵਿੰਡ ਨੇ ਪਹਿਲਾ ਸਥਾਨ, ਜੇ.ਐਨ.ਜੇ ਡੀ.ਏ.ਵੀ ਪਬਲਿਕ ਸਕੂਲ਼ ਗਿੱਦੜਬਾਹਾ ਨੇ ਦੂਸਰਾ ਸਥਾਨ, ਵਸ਼ੂ (ਲੜਕੇ) ‘ਚ ਜੀ.ਐਨ.ਯੂ ਡੀ.ਏ.ਵੀ ਪਬਲਿਕ
ਸਕੂਲ਼ ਭਿੱਖੀਵਿੰਡ ਨੇ ਪਹਿਲਾ ਸਥਾਨ, ਡੀ.ਏ.ਵੀ ਇੰਟਰਨੈਸ਼ਨਲ ਪਬਲਿਕ ਸਕੂਲ਼ ਅੰਮ੍ਰਿਤਸਰ ਨੇ ਦੂਸਰਾ ਸਥਾਨ ਅਤੇ ਲੜਕੀਆਂ ‘ਚ ਜੀ.ਐਨ.ਯੂ ਡੀ.ਏ.ਵੀ ਪਬਲਿਕ ਸਕੂਲ਼ ਭਿੱਖੀਵਿੰਡ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਜਿਲ੍ਹਾ ਸਪੋਰਟਸ ਅਫਸਰ ਮੈਡਮ ਜਸਮੀਤ ਕੌਰ, ਪਿ੍ਰੰਸੀਪਲ ਪਰਮਜੀਤ ਕੁਮਾਰ ਆਦਿ ਵੱਲੋਂ ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।