ਲੇਖਕ,ਕਲਮਕਾਰ,ਬੁੱਧੀਜੀਵੀ,ਰੰਗਕਰਮੀਆਂ,ਪੱਤਰਕਾਰਾਂ,ਸਹਿਤਕਾਰਾਂ,ਜਮਹੂਰੀ ਕਾਰਕੁਨਾਂ,ਤਰਕਸ਼ੀਲਾਂ ਦਿੱਤਾ ਲੋਕ ਸੰਘਰਸ਼ ਨੂੰ ਸਮਰਥਨ, ਦਹਿ ਹਜਾਰਾਂ ਅੋਰਤ-ਮਰਦ ਔਰਤਾਂ ਦਾ ਵਗਿਆ ਹੜ੍ਹ
ਸ਼ੰਘਰਸ਼ ਕਮੇਟੀ ਨੇ ਪ੍ਰਸ਼ਾਸ਼ਨ/ਸਰਕਾਰ ਨੂੰ ਦਿੱਤਾ ਦੋ ਦਿਨਾਂ ਦਾ ਅਲਟੀਮੇਟਮ
ਬਰਨਾਲਾ, 14 ਅਕਤੂਬਰ 2019: ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਵਿੱਚ ਅਗਵਾਨੂੰ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ੍ਹ ਜਾਣ ਦੇ ਪੰਦਰਵੇਂ ਦਿਨ ਵਿਸ਼ਾਲ ਲੋਕਾਈ ਦਾ ਹੜ੍ਹ ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਮੋਰਚੇ ਵਿੱਚ ਵਗ ਤੁਰਿਆ। ਿÂਹ ਲੋਕਾਂ ਦਾ ਠਾਠਾਂ ਮਾਰਦਾ ਜੋਸ਼ੀਲਾ ਇਕੱਠ ਹਾਕਮਾਂ ਨੂੰ ਤਰੇਲੀਆਂ ਲਿਆ ਰਿਹਾ ਸੀ। ਲੇਖਕ,ਕਲਮਕਾਰ,ਬੁੱਧੀਜੀਵੀ,ਰੰਗਕਰਮੀਆਂ,ਪੱਤਰਕਾਰਾਂ,ਸਹਿਤਕਾਰਾਂ,ਜਮਹੂਰੀ ਕਾਰਕੁਨਾਂ,ਤਰਕਸ਼ੀਲਾਂ ਵੱਲੌਂ ਦਿੱਤਾ ਲੋਕ ਸੰਘਰਸ਼ ਨੂੰ ਸਮਰਥਨ ਹੀ ਨਹੀਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਿਲ ਹੋਕੇ ਕਲਮ,ਕਲਾ, ਸੰਗਰਾਮਾਂ ਦੀ ਹਕੀਕੀ ਸਾਂਝ ਦਾ ਜੋਰਦਾਰ ਪ੍ਰਗਟਾਵਾ ਕੀਤਾ। ਅੱਜ ਦੇ ਠਾਠਾਂ ਮਾਰਦੇ ਇਕੱਠ ਲੋਕਾਈ ਦਾ ਹਾਕਮਾਂ ਦੀ ਧਾਰੀ ਸਾਜਿਸ਼ੀ ਚੁੱਪ ਪ੍ਰਤੀ ਗੁੱਸਾ ਉਬਾਲੇ ਖਾਂਦਾ ਸੀ। ਇਹ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦੇ ਹੋਰ ਵੱਧ ਵਿਸ਼ਾਲ ਅਤੇ ਤਿੱਖਾ ਹੋਣ ਦੀ ਸ਼ਾਹਦੌ ਭਰਦਾ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ.ਜਗਮੋਹਣ ਸਿੰਘ, ਜਗਸੀਰ ਸਿੰਘ ਸੰਧੂ, ਜਸਪਾਲ ਮਾਨਖੇੜਾ, ਰਜਿੰਦਰ ਭਦੌੜ, ਅਮੋਲਕ ਸਿੰਘ , ਕੰਵਲਜੀਤ ਖੰਨਾ, ਅਰਵਿੰਦਰ ਕੌਰ ਕਾਕੜਾ,ਓਮ ਪ੍ਰਕਾਸ਼ ਗਾਸੋ, ਮੇਘ ਰਾਜ ਰੱਲਾ,ਅਤਰਜੀਤ, ਲਛਮਣ ਮਲੂਕਾ,ਸੁੰਿਰਦਰਪ੍ਰੀਤ ਘਣੀਆਂ ਨੇ ਕਿਹਾ ਕਿਕਲਮ, ਕਲਾ, ਲੋਕਾਂ ਅਤੇ ਸੰਘਰਸ਼ ਦੀ ਪਈ ਜੋਟੀ ਅਤੇ ਨਿੱਘੀ ਗਲਵਕੜੀ ਇਹ ਸੰਕੇਤ ਹੈ ਅਤੇ ਪੱਕੇ ਮੋਰਚੇ ਨੂੰ ਮਿਲ ਰਿਹਾ ਅਨੇਕਾਂ ਲੋਕ-ਹਿੱਸਿਆਂ ਦਾ ਸਮਰਥਨ ਭਵਿੱਖ ਵਿੱਚ ਤਿੱਖੇ ਲੋਕ ਤੂਫ਼ਾਨ ਦੀ ਆਮਦ ਹੋਏਗੀ। ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਹਾਕਮਾਂ ਦੇ ਇਹ ਮਨਸੂਬੇ ਨਾਕਾਮ ਕਰ ਦਿੱਤੇ ਜਾਣਗੇ ਜਿਹੜੇ ਇਹ ਸਮਝਦੇ ਨੇ ਕਿ ਅਸੀਂ ਲੋਕ ਆਵਾਜ਼ ਦੀ ਸੰਘੀ ਨੱਪ ਦਿਆਂਗੇ। ਲੇਖਕਾਂ ਸਾਹਿਤਕਾਰਾਂ, ਰੰਗ ਕਰਮੀਆਂ ਨੇ ਐਲਾਨ ਕੀਤਾ ਕਿ ਪਿੰਡਾਂ, ਕਸਬਿਆਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਚਾਰ-ਗੋਸ਼ਟੀਆਂ, ਨਾਟਕਾਂ, ਗੀਤ-ਸੰਗੀਤ, ਜਾਗੋਆਂ ਅਤੇ ਪ੍ਰਭਾਤ-ਫੇਰੀਆਂ ਰਾਹੀਂ ਲੋਕਾਂ ਦੇ ਕਾਫ਼ਲਿਆਂ ਨੂੰ ਧਰਨੇ 'ਚ ਲਿਆਉਣ ਲਈ ਹੋਰ ਵੀ ਵਿਆਪਕ ਮੁਹਿੰਮ ਛੇੜਨ ਜਾ ਰਹੇ ਹਨ। ਬੁਲਾਰਿਆਂ ਗੁਰਪ੍ਰੀਤ ਮਾਂਗਾ,ਬਲਵਿੰਦਰ ਕੌਰ ਭੈਣੀਬਾਘਾ, ਹਰਿੰਦਰ ਕੌਰ ਬਿੰਦੂ,ਪਰਮਜੀਤ ਕੌਰ ਜੋਧਪੁਰ,ਤਿਰਲੋਚਨ ਸਿੰਘ,ਰਮੇਸ਼ ਮਾਲੜੀ,ਦੀਦਾਰ ਮੁੱਦਕੀ,ਅਵਤਾਰ ਸਿੰਘ ਰਸੂਲਪੁਰ, ਗੁਰਬਿੰਦਰ ਸਿੰਘ ਕਲਾਲਾ ਨੇ ਹਾਕਮਾਂ ਨੂੰ ਚੁਣੌਤੀ ਦਿੱਤੀ ਕਿ ਧੀਆਂ ਭੈਣਾਂ ਦੀਆਂ ਇੱਜਤਾਂ ਦੇ ਰਾਖੇ ਮਨਜੀਤ ਧਨੇਰ ਨੂੰ ਸਜਾ ਨਹੀਂ ਸੁਣਾਈ,ਸਗੋਂ ਲੋਕ ਹੱਕਾਂ ਲਈ ਜੂਝਣ,ਲਿਖਣ,ਬੋਲਣ,ਕਲਾ ਰਾਹੀਂ ਪ੍ਰਗਟਾਵਾ ਕਰਨ ਵਾਲੀ ਲੋਕ ਪੱਖੀ ਅਵਾਜ ਨੂੰ ਸੁਣਾਈ ਹੈ। ਬੁਲਾਰਿਆਂ ਕਿਹਾ ਕਿ ਔਰਤਾਂ ਉੱਪਰ ਇੱਕ ਬੰਨ੍ਹੇ ਜਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ , ਸਤ੍ਹਾ ਉੱਪਰ ਬਿਰਾਜਮਾਨ ਸਿਆਸਤਦਾਨਾਂ ਵਿੱਚ ਅਪਰਾਧੀਆਂ ਖਾਸ ਕਰ ਅੋਰਤਾਂ ਉੱਪਰ ਜਬਰ ਜਿਨਾਹ,ਬਲਾਲਕਾਰ,ਕਤਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਕੂਮਤ ਉਨ੍ਹਾਂ ਦੀ ਰਾਖੀ ਕਰ ਰਹੀ ਹੈ। ਇਹ ਵਰਤਾਰਾ ਹਰ ਥਾਂ ਕਿਰਨਜੀਤ ਮਹਿਲਕਲਾਂ, ਸ਼ਰੂਤੀ ਕਾਂਡ ਤੋਂ ਲੈਕੇ ਕਠੂਆਂ,ਉਨਾਉ,ਚਿਮਿਆਨੰਦ ਤੱਕ ਵੇਖਣ ਨੂੰ ਮਿਲ ਰਿਹਾ ਹੈ। ਅਜਿਹੀ ਹਲਾਤ ਵਿੱਚ ਕਲਮਾਂ ਮੂਕ ਦਰਸ਼ਕ ਬਣਕੇ ਨਹੀਂ ਰਹਿ ਸਕਦੀਆਂ । ਇਤਿਹਾਸ ਵਿੱਚ ਵੀ ਕਲਮਾਂ ਨੇ ਆਪਣਾ ਫਰਜ ਦੀ ਬਾਖੂਬੀ ਪਛਾਣ ਕੀਤੀ ਹੈ। ਇਸੇ ਕਰਕੇ ਬੁੱਧੀਜੀਵੀਆਂ, ਕਲਮਕਾਰਾਂ, ਜਮਹੂਰੀ ਕਾਰਕੁਨਾਂ ਤੱਕ ਨੂੰ ਦੇਸ਼ਧ੍ਰੋਹੀ ਵਰਗੇ ਮੁਕਦੱਮਿਆਂ ਵਿੱਚ ਫਸਾਕੇ ਸਾਲਾਂ ਬੱਧੀ ਸਮੇਂ ਜੇਲ੍ਹੀਂ ਡੱਕਿਆ ਹੋਇਆ ਹੈ। ਇਸ ਸਾਰੇ ਜਬਰ ਦੇ ਦੌਰ ਵਿੱਚ ਚੁੱਪ ਕਰਕੇ ਬੈਠਣ ਵੇਲਾ ਨਹੀਂ,ਸਗੋਂ ਇਸ ਮੋਦੀ-ਸ਼ਾਹ ਹਕੂਮਤ ਫਾਂਸ਼ੀਵਾਦੀ ਦੌਰ ਵਿੱਚ ਹੋਰ ਵਧੇਰੇ ਜਿੰਮੇਵਾਰੀ ਨਾਲ ਲੋਕਾਂ ਨਾਲ ਕਰੰਗੜੀ ਪਾਉਣ ਦੀ ਲੋੜ ਹੈ।
ਲੋਕ ਆਗੂ ਮਨਜੀਤ ਧਨੇਰ ਨੂੰ ਹੋਈ ਨਿਹੱਕੀ ਉਮਰ ਕੈਦ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਲੱਗੇ ਦਿਨ ਰਾਤ ਦੇ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਮਾਲਵਾ ਬੈਲਟ ਤੋਂ ਵੀ ਪਾਰ ਦੇ ਜਿਲ੍ਹਿਆਂ ਤੋਂ ਔਰਤਾਂ ਦੇ ਜੁਝਰੂ ਜਥੇ ਸ਼ਾਮਿਲ ਹੋਏ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਸੁਖਦੇਵ ਸਿੰਘ ਕੋਕਰੀਕਲਾਂ, ਬਲਵੰਤ ਉੱਪਲੀ, ਸ਼ਿੰਗਾਰਾ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ ਧਾਰੀ ਸਾਜਿਸ਼ੀ ਚੱਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੰਘਰਸ਼ ਕਮੇਟੀ,ਪੰਜਾਬ ਲੰਬੇ ਸਮੇਂ ਲਈ ਚੱਲਣ ਵਾਲੇ ਸੰਘਰਸ਼ ਲਈ ਇਰਾਦਾ ਧਾਰਕੇ ਆਈ ਹੈ। ਪੂਰੀ ਸੋਚ ਵਿਚਾਰ ਕਰਨ ਤੋਂ ਲੰਬੇ ਦਾਅ ਦੀ ਯੋਜਨਾਬੰਦੀ ਕਰਕੇ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਉਣ ਦਾ ਕਦਮ ਚੁੱਕਿਆ ਹੈ। ਆਉਣ ਵਾਲੇ'ਚ ਲੋਕ ਆਗੂ ਮਨਜੀਤ ਦੀ ਸਜਾ ਰੱਦ ਕਰਨ ਦੇ ਰਾਹ'ਚ ਸਰਕਾਰ ਵੱਲੋਂ ਡਾਹੇ ਜਾਣ ਜਾਣ ਵਾਲੇ ਅੜਿੱਕੇ ਕਿਵੇਂ ਕੱਢਣੇ ਹਨ। ਇਸ ਦਾ ਵੀ ਹੱਲ ਕਰਕੇ ਤੁਰੇ ਹਾਂ ਆਉਣ ਵਾਲੇ ਸਮੇਂ ਦਾ ਵਿਸ਼ਾਲ ਅਤੇ ਤਿੱਖਾ ਹੋਣ ਵਾਲਾ ਸੰਘਰਸ਼ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਸੰਘਰਸ਼ ਕਮੇਟੀ ਨੇ ਪ੍ਰਸ਼ਾਸ਼ਨ/ਪੰਜਾਬ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਠੋਸ ਪ੍ਰਗਤੀ ਜੋ ੨੬ ਸਤੰਬਰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਅਨੁਸਾਰ ਅਮਲ ਵਿੱਚ ਲਿਆਵੇ, ਸਾਡੇ ਸਬਰ ਦੀ ਪਰਖ ਕਰਨਾ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦਾ ਸੇਕ ਸਹਿਣ ਕਰਨ ਲਈ ਤਿਆਰ ਰਹੇ।