ਮਮਦੋਟ ਵਿਖੇ ਚਪਾਤੀ ਰੋਡ ਤੋਂ ਬਾਈਪਾਸ ਦਾ ਨੀਂਹ ਪੱੱਥਰ ਰੱਖਦੇ ਹੋਏ ਹਲਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਹੋਰ ਕਾਂਗਰਸੀ ਲੀਡਰ ।
ਨਿਰਵੈਰ ਸਿੰਘ ਸਿੰਧੀ
ਮਮਦੋਟ, 14 ਅਕਤੂਬਰ 2019 : ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਨਗਰ ਪੰਚਾਇਤ ਮਮਦੋਟ ਵਿਖੇ ਬਾਈਪਾਸ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਬਾਈਪਾਸ ਚਪਾਤੀ ਰੋਡ ਤੋਂ ਲੈ ਕੇ ਸਵਾਈ ਕੇ ਰੋਡ ਤੱਕ ਨਹਿਰ ਦੀ ਪੱਟੜੀ ਦੇ ਉੱਪਰ ਬਣਾਇਆ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਨੇ ਕਿਹਾ ਕਿ ਨਗਰ ਪੰਚਾਇਤ ਮਮਦੋਟ ਦੇ ਵਿਕਾਸ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਮਮਦੋਟ ਦੇ ਵਿਕਾਸ ਕਾਰਜਾ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨੇ ਮਮਦੋਟ ਵਿਖੇ ਬੱਸ ਅੱਡੇ ਅਤੇ ਸਰਕਾਰੀ ਕਾਲਜ ਦੀ ਮੰਗ ਬਾਰੇ ਵੀ ਹਲਕਾ ਵਿਧਾਇਕ ਦਾ ਧਿਆਨ ਦਿਵਾਇਆ। ਉਨ੍ਹਾਂ ਨੇ ਇਸ ਬਾਰੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਮੁੱਦਾ ਉਠਾਉਣਗੇ ਅਤੇ ਇਹ ਮੰਗਾਂ ਜਲਦੀ ਹੀ ਪੂਰੀਆਂ ਕਰਵਾਈਆਂ ਜਾਣਗੀਆ। ਇਸ ਮੌਕੇ ਉਹਨਾਂ ਨੇ ਇੰਟਰਲੌਕਿੰਗ ਟਾਇਲਾ ਜੋ ਫਿਰੋਜ਼ਪੁਰ-ਮਮਦੋਟ ਕਿਨਾਰੇ ਲਗਾਈਆਂ ਜਾਣਗੀਆਂ ਦਾ ਵੀ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਨਾਲ ਡੀ ਐੱਸ ਪੀ ਦਿਹਾਤੀ ਸਤਨਾਮ ਸਿੰਘ, ਐੱਸ ਐੱਚ ਓ ਜਸਵੰਤ ਸਿੰਘ ਲਾਡੋ, ਹਰਬੰਸ ਸਿੰਘ ਚੇਅਰਮੈਨ ਬਲਾਕ ਸੰਮਤੀ ਮਮਦੋਟ, ਹਰਪਾਲ ਸਿੰਘ ਨੀਟਾ ਸੋਢੀ ਸੀਨੀਅਰ ਕਾਂਗਰਸੀ ਲੀਡਰ, ਕਿ੍ਰਸ਼ਨ ਕੁਮਾਰ ਪ੍ਰਧਾਨ ਨਗਰ ਪੰਚਾਇਤ ਪੂਨਮ ਭਟਨਾਗਰ ਈ ਓ ਨਗਰ ਪੰਚਾਇਤ ਮਮਦੋਟ, ਸੁੱਚਾ ਸਿੰਘ ਜੂਨੀਅਰ ਅਸਿਸਟੈਂਟ, ਰਾਜ ਕੁਮਾਰ ਨਾਰੰਗ ਸਾਬਕਾ ਪ੍ਰਧਾਨ, ਗੁਰਮੀਤ ਸਿੰਘ ਗਿੱਲ ਪੀ ਏ, ਡਾਕਟਰ ਪਵਨ ਕੁਮਾਰ ਪੀ ਏ, ਸ਼ੇਰ ਸਿੰਘ ਗਹਿਰੀ, ਗੁਰਦੇਵ ਸਿੰਘ ਤਰ੍ਹਾਂ ਵਾਲੀ, ਪ੍ਰੇਮ ਸਿੰਘ ਸਾਹਣਕੇ, ਕਿੱਕਰ ਸਿੰਘ ਮਮਦੋਟ, ਜਗਤਾਰ ਸਿੰਘ ਸਰਪੰਚ ਪੀਰ ਖਾਂ ਸ਼ੇਖ, ਸੁਖਵਿੰਦਰ ਸਿੰਘ ਜੋਧਪੁਰ, ਜਾਗੀਰ ਸਰਪੰਚ ਬਸਤੀ ਹਜਾਰਾ ਸਿੰਘ ਵਾਲਾ ਆਦਿ ਹਾਜਰ ਸਨ।