← ਪਿਛੇ ਪਰਤੋ
ਸ਼ਿਮਲਾ, 15 ਅਕਤੂਬਰ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਬੀਤੀ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਮੁਤਾਬਕ ਭੂਚਾਲ ਰਾਤੀਂ ਕਰੀਬ 10.23 ਵਜੇ ਆਇਆ ਅਤੇ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 3.0 ਮਾਪੀ ਗਈ।
ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤ੍ਹਾ ਤੋਂ 5 ਕਿਲੋਮੀਟਰ ਦੀ ਡੂੰਘਾਈ 'ਚ ਸੀ ਅਤੇ ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕਈ ਖ਼ਬਰ ਨਹੀਂ ਹੈ।
Total Responses : 189