ਅੰਮ੍ਰਿਤਸਰ, 15 ਅਕਤੂਬਰ 2019 - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਰ. ਐੱਸ. ਐੱਸ. ਦੇ 'ਹਿੰਦੂ ਰਾਸ਼ਟਰ' ਵਾਲੇ ਬਿਆਨ ਨੂੰ ਗ਼ਲਤ ਦੱਸਿਆ ਹੈ।
ਉਨ੍ਹਾਂ ਕਿਹਾ, ''ਭਾਰਤ 'ਚ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਵਾਲੇ ਲੋਕ ਰਹਿੰਦੇ ਹਨ। ਇਹੀ ਭਾਰਤ ਦੀ ਖ਼ਬੂਰਸੂਰਤੀ ਹੈ। ਆਰ. ਐੱਸ. ਐੱਸ. (ਰਾਸ਼ਟਰੀ ਸੋਇਮ ਸੇਵਕ ਸੰਘ) ਨੇ ਕਿਹਾ ਕਿ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਇਆ ਜਾਵੇਗਾ। ਇਹ ਗ਼ਲਤ ਹੈ। ਇਹ ਦੇਸ਼ ਦੇ ਹਿੱਤ 'ਚ ਨਹੀਂ ਹੈ।''