ਫਰੀਦਕੋਟ,15 ਅਕਤੂਬਰ 2019 (ਪਰਵਿੰਦਰ ਸਿੰਘ ਕੰਧਾਰੀ): ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ 33 ਲੋੜਵੰਦ ਪਰਿਵਾਰਾਂ 13ਵੀਂ ਮਹੀਨੇਵਾਰ ਰਾਸ਼ਨ ਦੀ ਸੇਵਾ ਦਿੱਤੀ ਗਈ । ਜਿਸ ਵਿੱਚ ਸਹਿਯੋਗ ਦੇਣ ਵਾਲੀਆਂ ਸੰਗਤਾਂ 11 ਪਰਿਵਾਰਾਂ ਨੂੰ ਗੋਲਕ ਤੋਂ ਗਰੀਬ ਤੱਕ ਐਨ ਆਰ ਆਈ ਕਲੱਬ ਦੀ ਸੰਗਤ ਵੱਲੋਂ ਅਤੇ 10 ਪਰਿਵਾਰਾਂ ਨੂੰ C.E.T. ਕੌਫ਼ੀਂਡੈਂਸ ਕੰਪਨੀ ਦੋਹਾ ਕਤਰ ਵਾਲੀਆਂ ਸੰਗਤਾਂ ਵੱਲੋਂ ਰਾਸ਼ਨ ਦੀ ਸੇਵਾ ਦਿੱਤੀ ਗਈ ਹੈ ਅਤੇ 9 ਪਰਿਵਾਰਾਂ ਨੂੰ ਹਰਜਿੰਦਰ ਸਿੰਘ ਗਰੀਸ ਵਾਲਿਆਂ ਵੱਲੋਂ ਅਤੇ 3 ਪਰਿਵਾਰਾਂ ਗੁਪਤ ਨਾਮ ਰੱਖ ਕੇ ਰਾਸ਼ਨ ਦੀ ਸੇਵਾ ਕੀਤੀ ਗਈ ।ਅੱਜ ਦੀ ਇਹ ਸੇਵਾ ਟੀਚਰ ਕਲੋਨੀ ਦੇ ਗੁਰੂਦੁਆਰਾ ਈਸ਼ਰ ਪ੍ਕਾਸ਼ ਸਾਹਿਬ ਵਿਖੇ ਦਿੱਤੀ ਗਈ । ਦੱਸਿਆ ਜਾਦਾ ਹੈ ਕਿ ਇਹ ਸੇਵਾ ਲਾਈਵ ਹੋ ਕੇ ਦਿੱਤੀ ਜਾਂਦੀ ਹੈ ਅਤੇ ਪਰਿਵਾਰਾਂ ਬਾਰੇ ਸੰਗਤਾਂ ਨੂੰ ਦੱਸਿਆ ਵੀ ਜਾਂਦਾ ਹੈ ਕਿ ਪਰਿਵਾਰ ਕਿਹੜੀ ਸਥਿਤੀਆਂ ਵਿੱਚੋਂ ਗੁਜਰ ਰਹੇ ਹਨ ।ਸੁਸਾਇਟੀ ਵੱਲੋਂ ਸਹਿਯੋਗ ਦੇਣ ਵਾਲੀਆਂ ਐਨ ਆਰ ਆਈ ਸੰਗਤਾਂ ਅਤੇ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ।
ਰਵੀ ਭੌਰਲਾ ਸਪੇਨ ਵਾਲੇ ਵੀਰ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਜੀ ਜੋ ਇਸ ਮਹੀਨੇਵਾਰ ਰਾਸ਼ਨ ਦੀ ਸੇਵਾ ਨੂੰ ਇੱਕ ਸਾਲ 1 ਮਹੀਨੇ ਤੋਂ ਲਗਾਤਾਰ ਨਿਭਾ ਰਹੇ ਹਨ ਤੇ ਸੁਸਾਇਟੀ ਨੂੰ ਮਾਣ ਹੈ ਮੇਰੀਆਂ ਰੱਬ ਵਰਗੀਆਂ ਰੂਹਾਂ ਤੇ ਜੋ ਸਾਡੇ ਹੌਂਸਲੇ ਨੂੰ ਟੁੱਟਣ ਨਹੀਂ ਦਿੰਦੇ |ਸੇਵਾ ਦੇਣ ਵਕਤ ਸੁਸਾਇਟੀ ਸਰਪ੍ਸਤ ਹੈਪੀ ਸਰਾਂ ਦੇ ਨਾਲ ਹੈਰੀ ਅਟਵਾਲ, ਬਾਬਾ ਗੁਰਮੁੱਖ ਸਿੰਘ ਖਾਲ਼ਸਾ , ਸਾਹਿਲ , ਅਲਕਿੰਦਰ ਸਰਾਂ ਆਦਿ ਮੌਜੂਦ ਸਨ ।