← ਪਿਛੇ ਪਰਤੋ
ਗੁਰਨਾਮ ਸਿੱਧੂ ਫ਼ਿਰੋਜ਼ਪੁਰ 15 ਅਕਤੂਬਰ 2019: ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਿਛਲੇ ਕਈ ਦਿਨਾਂ ਤੋਂ ਇੰਡੋ ਪਾਕਿ ਸਰਹੱਦ ਤੇ ਪੈਂਦੇ ਪਿੰਡਾਂ ਵਿਚ ਡਰੋਨ ਉਡਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨ ਵੱਲੋਂ ਬੀਤੀ ਰਾਤ ਮੁੜ ਡਰੋਨ ਭਾਰਤੀ ਖੇਤਰ 'ਚ ਦਾਖਲ ਕਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦ ਪਾਕਿ ਹੁਸੈਨੀਵਾਲਾ ਕੌਮੀ ਸਰਹੱਦ ਦੇ ਖੇਤਰ 'ਚ ਬੀਓਪੀ ਐੱਚ ਟਾਵਰ ਲਾਗਿਓਂ ਡਰੋਨ ਪਿੰਡ ਭੱਖੜਾ ਵਾਲੇ ਪਾਸੇ ਕਰੀਬ ਸਾਢੇ 9 ਵਜੇ ਜਾਂਦਾ ਅਤੇ ਵਾਪਸ ਮੁੜਦਾ ਹੋਇਆ ਸਥਾਨਿਕ ਲੋਕਾਂ ਨੇ ਦੇਖਿਆ। ਡਰੋਨ ਦੇ ਆਉਣ ਤੋਂ ਜਿੱਥੇ ਸਥਾਨਕ ਲੋਕ ਪ੍ਰੇਸ਼ਾਨ ਹਨ ਉੱਥੇ ਬੀਤੇ ਕੁੱਝ ਦਿਨਾਂ ਤੋਂ ਡਰੋਨ ਦੇ ਪਾਕਿਸਤਾਨ ਤੋਂ ਉੱਡ ਭਾਰਤੀ ਖੇਤਰ 'ਚ ਦਾਖਲ ਹੋਣ ਤੋਂ ਪੁਲਿਸ, ਬੀਐੱਸਐੱਫ ਆਦਿ ਖੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਵੀ ਚਿੰਤਤ ਹਨ ਕਿਉਂਕਿ ਉਨ੍ਹਾਂ ਵੱਲੋਂ ਟੀਮਾਂ ਬਣਾ ਕੇ ਚਲਾਏ ਗਏ ਖੋਜ ਕਾਰਜ ਵੀ ਬਹੁਤੇ ਸਾਰਥਿਕ ਨਹੀਂ ਸਾਬਤ ਹੋ ਰਹੇ।
Total Responses : 264