ਅੰਤਰਰਾਸ਼ਟਰੀ ਨਗਰ ਕੀਰਤਨ ਦਾ ਸਵਾਗਤ ਕਰਨ ਮੌਕੇ ਸ੍ਰ. ਮਨਪ੍ਰੀਤ ਸਿੰਘ ਛਤਵਾਲ ਡਿਪਟੀ ਕਮਿਸ਼ਨਰ , ਐੱਸ ਐੱਸ ਪੀ ਭੁਪਿੰਦਰ ਸਿੰਘ , sdm ਪੂਨਮ ਸਿੰਘ ਅਤੇ ਹੋਰ ਅਧਿਕਾਰੀ
ਜਗਦੀਸ਼ ਥਿੰਦ
ਅਬੋਹਰ, 15 ਅਕਤੂਬਰ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਅੱਜ ਅਬੋਹਰ ’ਚ ਪੈਂਦੇ ਪਿੰਡ ਗੁੰਮਜਾਲ ਵਿਖੇ ਪਹੰੁਚਣ ਤੇ 23 ਸਿੱਖ ਰੈਜ਼ੀਮੈਂਟ ਦੇ ਪਾਈਪ ਬੈਂਡ ਨੇ ਗੁਰੂ ਸਾਹਿਬ ਦੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਕਰਨਲ ਇੰਦਰਪਾਲ ਸਿੰਘ ਘੁੰਮਣ ਆਈ.ਪੀ.ਐਸ. ਨੇ ਦੱਸਿਆ ਕਿ ਨਗਰ ਕੀਰਤਨ ਗੁੰਮਜਾਲ ਤੋਂ ਉਸਮਾਨ ਖੇੜਾ, ਕਲਰ ਖੇੜਾ, ਗਿੱਦੜਾਂਵਾਲੀ, ਦੋਲਤਪੁਰਾ, ਖੂਈਆਂ ਸਰਵਰ, ਗੁਰਦੁਆਰਾ ਵੱਡਤੀਰਥ ਹਰੀਪੁਰਾ, ਸੇਯਦਾਂ ਵਾਲੀ, ਆਲਮਗੜ੍ਹ ਬਾਈਪਾਸ, ਕਿਲਿਆਂ ਵਾਲੀ ਬਾਈਪਾਸ ਚੌਕ, ਗੁਰਦੁਆਰਾ ਸ੍ਰੀ ਨਾਨਕਸਰ ਟੋਭਾ ਅਬੋਹਰ, ਗੁੁਰਦਆਰਾ ਸ੍ਰੀ ਦਮਦਮਾ ਸਾਹਿਬ, ਮਲੋਟ ਚੌਂਕ, ਟਰੱਕ ਯੂਨੀਅਨ, ਗਾਂਧੀ ਪੈਟਰੋਲ ਪੰਪ, ਗੋਬਿੰਦਗੜ੍ਹ, ਕੁੰਭਲ ਤੋਂ ਹੁੰਦਾ ਹੋਇਆ ਸ੍ਰੀ ਮੁਕਤਸਰ ਸਾਹਿਬ ਰਵਾਨਾ ਹੋਵੇਗਾ।
ਕਰਨਲ ਇੰਦਰਪਾਲ ਸਿੰਘ ਘੁੰਮਣ ਨੇ ਕਿਹਾ ਕਿ ਹਰੇਕ ਵਿਅਕਤੀ ਨੰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਸਤੇ ’ਤੇ ਚਲਦਿਆਂ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਹਮੇਸ਼ਾ ਹੱਕ, ਸੱਚ ਅਤੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ, ਜ਼ਿਲ੍ਹਾ ਪੁਲਿਸ ਮੁਖੀ ਸ. ਭੁਪਿੰਦਰ ਸਿੰਘ, ਐਸ.ਡੀ.ਐਮ. ਅਬੋਹਰ ਪੂਨਮ ਸਿੰਘ, ਖੁਸ਼ਹਾਲੀ ਦੇ ਰਾਖੇ ਤਜਿੰਦਰ ਪਾਲ ਸੰਧੂ ਅਤੇ ਰਸ਼ਪਾਲ ਸਿੰਘ ਭੁੱਲਰ ਅਤੇ ਤਹਿਸੀਲ ਅਬੋਹਰ ਦੇ ਹੋਰ ਜੀ.ੳ.ਜੀ ਵੀ ਹਾਜ਼ਰ ਸਨ।