ਪਿੰਡਾਂ ਅੰਦਰ ਵੋਟਰਾਂ ਦਾ ਉਤਸ਼ਾਹ ਕਬੂਲਦੇ ਹੋਏ ਸੁਖਬੀਰ ਸਿੰਘ ਬਾਦਲ
ਜਗਦੀਸ਼ ਥਿੰਦ
ਜਲਾਲਾਬਾਦ ਅਕਤੂਬਰ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਰਾਜ ਸਿੰਘ ਡਿੱਬੀਪੁਰਾ ਦੀ ਚੋਣ ਮੁਹਿੰਮ ਉਸ ਵਕਤ ਹੋਰ ਹੁਲਾਰਾ ਮਿਲਿਆ ਜਦੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਅਕਤੂਬਰਦਲ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫਿਰੋਜਪੁਰ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ।
ਸਕਿਓਰਿਟੀ ਤੋੜ ਕੇ ਲੋਕਾਂ ਨੂੰ ਮਿਲਦੇ ਹੋਏ ਸੁਖਬੀਰ ਸਿੰਘ ਬਾਦਲ
-------------------------------------------------------
ਉਹਨਾਂ ਕਿਹਾ ਕਿ ਪਿਛਲੇ ਸਾਲਾਂ ਅੰਦਰ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਥੋਂ ਵਾਰ ਵਾਰ ਜੇਤੂ ਬਣਾ ਕੇ ਵੱਡਾ ਅਹਿਸਾਨ ਕੀਤਾ ਹੈ ।
ਲੋਕਾਂ ਪ੍ਰਤੀ ਆਪਣੇ ਫਰਜ਼ ਨੂੰ ਦੇਖਦਿਆਂ ਮੈਂ ਵੀ ਵਿਕਾਸ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ।
ਜਲਾਲਾਬਾਦ ਦੇ ਇੱਕ ਪਿੰਡ ਅੰਦਰ ਆਮ ਲੋਕਾਂ ਵਿੱਚ ਪਹੁੰਚੀਆਂ ਵੱਡੀ ਗਿਣਤੀ ਬੀਬੀਆਂ ਦਾ ਦ੍ਰਿਸ਼
--------------------------------------------------------
ਉਹ ਨਾ ਕਿਹਾ ਕਿ ਜਦ ਉਹ ਜਲਾਲਾਬਾਦ ਹਲਕੇ ਅੰਦਰ ਪਹਿਲੀ ਵਿਧਾਨ ਸਭਾ ਚੋਣ ਲੜਨ ਲਈ ਪੁੱਜੇ ਸੀ ਤਾਂ ਸ਼ਹਿਰ ਜਲਾਲਾਬਾਦ ਇਸ ਹਲਕੇ ਅੰਦਰ ਆਉਂਦੇ ਪਿੰਡਾਂ ਅਤੇ ਕਸਬਿਆਂ ਦੀ ਹਾਲਤ ਬੇਹੱਦ ਖਰਾਬ ਸੀ ।
ਸਰਹੱਦੀ ਖੇਤਰ ਦਾ ਹਲਕਾ ਹੋਣ ਕਰਕੇ ਇਸ ਖੇਤਰ ਨੂੰ ਪੱਛੜਿਆ ਹੋਇਆ ਕਹਿ ਕੇ ਪੁਕਾਰਿਆ ਜਾਂਦਾ ਸੀ ।
ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ , ਗਰੀਬਾਂ ਲਈ ਹਜ਼ਾਰਾਂ ਪੱਕੇ ਮਕਾਨ ਬਣਾਉਣ , ਖੇਤਰ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਇੱਕ ਯੂਨੀਵਰਸਿਟੀ ਨਰਸਿੰਗ ਕਾਲਜ , ਲੜਕੀਆਂ ਦਾ ਡਿਗਰੀ ਕਾਲਜ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਕੰਡਰੀ ਪੱਧਰ ਦਾ ਸਕੂਲ , 100 ਬੈੱਡ ਦਾ ਸਰਕਾਰੀ ਹਸਪਤਾਲ , ਪਿੰਡਾਂ ਅਤੇ ਸ਼ਹਿਰਾਂ ਅੰਦਰ ਸ਼ੁੱਧ ਪੀਣ ਦੇ ਪਾਣੀ ਲਈ ਆਰ ਓ ਪ੍ਰਾਜੈਕਟ , ਸ਼ਹਿਰ ਅਤੇ ਕਸਬਿਆਂ ਅੰਦਰ ਨਿਕਾਸੀ ਨਾਲਿਆਂ ਦੀ ਜਗ੍ਹਾ ਤੇ ਸੀਵਰੇਜ ਸਿਸਟਮ ਤੇ ਅਰਬਾਂ ਰੁਪਏ ਖਰਚ ਕੀਤੇ ਹਨ।
ਉਹਨਾਂ ਕਿਹਾ ਕਿ ਇਸ ਦੇ ਉਲਟ ਪੰਜਾਬ ਦੀ ਕੈਪਟਨ ਸਰਕਾਰ ਨੇ ਹੋਰ ਸਹੂਲਤਾਂ ਦੇਣ ਦੀ ਬਜਾਏ ਪਹਿਲਾਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ ।
ਉਨ੍ਹਾਂ ਕਿਹਾ ਕਿ ਕਿੰਨਾ ਮੰਦਭਾਗਾ ਵਰਤਾਰਾ ਹੈ ਕਿ ਕਰਜ਼ਾਈ ਕਿਸਾਨਾਂ ਤੋਂ ਇਲਾਵਾ ਹੁਣ ਹੋਰ ਵਰਗ ਨਾਲ ਸਬੰਧਤ , ਅਧਿਆਪਕ ਅਤੇ ਮਜ਼ਦੂਰ ਵਰਗ ਵੀ ਖ਼ੁਦਕੁਸ਼ੀਆਂ ਦੇ ਰਾਹ ਪੈ ਚੱਲਿਆ ਹੈ ।
ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਜਲਾਲਾਬਾਦ ਹਲਕੇ ਦੇ ਲੋਕ ਇਸ ਵਾਰ ਵੀ ਸ਼ਾਨਦਾਰ ਲੀਡ ਦੇ ਨਾਲ ਅਕਾਲੀ ਦਲ ਉਮੀਦਵਾਰ ਨੂੰ ਜੇਤੂ ਬਣਾਉਣਗੇ ।
ਇਸ ਮੌਕੇ ਸਾਬਕਾ ਮੰਤਰੀ ਅਤੇ ਹਲਕੇ ਦੇ ਚੋਣ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ , ਸਤਿੰਦਰਜੀਤ ਸਿੰਘ ਮੰਟਾ , ਗੁਰਦੇਵ ਸਿੰਘ ਨੋਨੀ ਮਾਨ , ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ,ਜੈਸਰਤ ਸਿੰਘ ਸੰਧੂ , ਦਵਿੰਦਰ ਸਿੰਘ ਬੱਬਲ ਸਾਬਕਾ ਚੇਅਰਮੈਨ , ਰਮਨਪ੍ਰੀਤ ਸਿੰਘ ਸੰਧੂ ਲੱਧੂਵਾਲਾ ਉਤਾੜ , ਅਸ਼ੋਕ ਕੁਮਾਰ ਅਨੇਜਾ , ਪ੍ਰੇਮ ਵਲੇਚਾ , ਪੂਰਨ ਚੰਦ ਮੁਜੈਦੀਆ ਨੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ।