ਅੰਮ੍ਰਿਤਸਰ, 15, ਅਕਤੂਬਰ - ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਟੀਮ ਨੇ ਵਿਦੇਸ 'ਚ ਰੁਜ਼ਗਾਰ ਦੇਣ ਦੇ ਨਾਂ ਤੇ ਭੋਲੇ ਭਾਲੇ ਪੰਜਾਬੀਆਂ ਦਾ ਆਰਥਿਕ ਸੋਸ਼ਣ ਕਰਨ ਵਾਲੇ ਠੱਗ ਟ੍ਰੈਵਲ ਏਜੰਟਾਂ ਦੁਆਲੇ ਸ਼ਿਕੰਜਾਂ ਕੱਸਣਾ ਸ਼ੁਰੂ ਕਰ ਦਿੱਤਾ ਹੈ।
ਠੱਗ ਟ੍ਰੈਵਲ ਏਜੰਟ ਤੋਂ ਪੀੜਤ ਤਿੰਨ ਪਰਿਵਾਰਾਂ ਦੀ ਕੀਤੀ ਜਾ ਰਹੀ ਮਦਦ ਬਾਰੇ ਜਾਣਕਾਰੀ ਦਿੰਦੇ ਹੋਏ 'ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ' ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਥਾਣਾ ਬਿਆਸ ਅਧੀਨ ਆਉਂਦੇ ਪਿੰਡ ਸੇਰੋਂ ਦੇ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਪੂਰਨ ਸਿੰਘ ਨੇ 'ਸੰਸਥਾ' ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਬਟਾਲੇ 'ਚ ਟ੍ਰੈਵਲ ਏਜੰਸੀ ਚਲਾਉਂਦੇ ਆ ਰਹੇ ਇੱਕ ਕਥਿਤ ਠੱਗ ਟ੍ਰੈਵਲ ਏਜੰਟ ਨੇ ਉਸ ਸਮੇਤ 2 ਹੋਰ ਸਾਥੀਆਂ ਦੇ ਨਾਲ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰ ਲਈ ਹੈ। ਅਤੇ ਸ਼ਿਕਾਇਤ ਕਰਤਾ ਨੇ ਇਹ ਵੀ ਦੱਸਿਆ ਕਿ ਤਿੰਨਾਂ ਵਿਅਕਤੀਆਂ ਦੇ ਪਾਸਪੋਰਟ ਵੀ ਉਕਤ ਏਜੰਟ ਦੱਬੀ ਬੈਠਾ ਹੈ।
ਉਨਾਂ ਨੇ ਦੱਸਿਆ ਕਿ 'ਸੰਸਥਾ' ਦੀ ਤਾਲਮੇਲ ਟੀਮ ਦੇ ਮੈਂਬਰਾਂ ਮੰਗਾ ਸਿੰਘ ਮਾਹਲਾ, ਪ੍ਰਗਟ ਸਿੰਘ, ਸੁਰਿੰਦਰ ਕੌਰ,ਰਮਨਦੀਪ ਕੌਰ ਆਦਿ ਨੇ ਗੁਪਤ ਤੌਰ 'ਤੇ ਮਾਮਲੇ ਦੀ ਘੋਖ ਕੀਤੀ ਅਤੇ ਸ਼ਿਕਾਇਤ ਕਰਤਾ ਸਹੀ ਪਾਏ ਜਾਣ ਤੋਂ ਬਾਅਦ ਕੁਲਵੰਤ ਸਿੰਘ ਦੀ ਸ਼ਿਕਾਇਤ ਤੇ ਅਮਲ ਲਈ 'ਸੰਸਥਾ' ਦੁਆਰਾ ਘੱਟ ਗਿਣਤੀਆਂ ਕਮਿਸ਼ਨ ਭਾਰਤ ਸਰਕਾਰ ਦੇ ਦਿੱਲੀ ਸਥਿਤ ਦਫਤਰ ਵਿਖੇ ਭੇਜ ਪੱਤਰ 'ਚ ਫਰਿਆਦ ਕੀਤੀ ਸੀ ਕਿ ਪੀੜਤ ਵਿਅਕਤੀਆਂ ਦੀ ਮਦਦ ਕੀਤੀ ਜਾਵੇ, ਜਿਸ ਤੇ ਕੌਂਮੀਂ ਘੱਟ ਗਿਣਤੀ ਕਮਿਸ਼ਨ ਨੇ 4/10/2019 ਨੂੰ (ਫਾਈਲ ਨੰ-ਐਸ/ਪੀਐਨ/801/22/2019 ਜੋ ਕਿ) ਭਾਰਤ ਸਰਕਾਰ ਦੇ ਅਧੀਨ ਸਕੱਤਰ ਸ਼ਰੀਕ ਸ਼ਾਈਦ ਦੇ ਦਸਤਖ਼ਤਾ ਹੇਠ ਜਾਰੀ ਹੋਏ ਪੱਤਰ ਵਿੱਚ ਐਸਐਸਪੀ ਗੁਰਦਾਸਪੁਰ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਨੂੰ ਅਮਲ 'ਚ ਲਿਆਉਂਣ ਦੀ ਹਦਾਇਤ ਕਰਦੇ ਹੋਏ 15 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਦੀ ਸਿੱਟਾ ਰਿਪੋਰਟ ਕਮਿਸ਼ਨ ਦੇ ਦਿੱਲੀ ਸਥਿਤ ਮੁੱਖ ਦਫਤਰ ਵਿਖੇ ਪੇਸ਼ ਕਰਨ ਲਈ ਪਾਬੰਦ ਕੀਤਾ ਹੈ। 'ਸੰਸਥਾ' ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਏਜੰਟ ਦਾ ਇਲਾਕਾ ਅਤੇ ਜ਼ਿਲਾ ਗੁਰਦਾਸਪੁਰ ਹੋਣ ਕਰਕੇ ਕੇਂਦਰੀ ਕਮਿਸ਼ਨ ਨੇ ਉਥੋਂ ਦੇ ਐਸਐਸਪੀ ਨੂੰ ਸ਼ਿਕਾਇਤ ਦੇ ਨਿਪਟਾਰੇ ਦਾ ਜ਼ਿੰਮਾਂ ਦਿੱਤਾ ਹੈ।