ਹਰਦਮ ਮਾਨ
ਟੋਰਾਂਟੋ, 15 ਅਕਤੂਬਰ 2019 - ਅੱਜ ਦੇ ਕੈਨੇਡਾ ਚੋਣ ਦੇ ਹਲਾਤਾਂ ਮੁਤਾਬਿਕ ਜੇ ਲਿਬਰਲ ਪਾਰਟੀ ਦੀ ਅਗਵਾਈ ਹੇਠ ਘੱਟਗਿਣਤੀ ਸਰਕਾਰ ਬਣਨ ਦੇ ਹਾਲਾਤਾਂ ਵਿੱਚ ਐਨ ਡੀ ਪੀ ਆਗੂ ਸ.ਜਗਮੀਤ ਸਿੰਘ ਬਣ ਸਕਦੇ ਹਨ ਕਨੇਡਾ ਦੇ ਡਿਪਟੀ ਪ੍ਰਧਾਨ ਮੰਤਰੀ ।
ਇਹ ਖ਼ਬਰਾਂ ਸਾਰੇ ਕਨੇਡਾ ਦੇ ਵਿੱਚ ਗਰਮ ਹਨ। ਇਸ ਬਾਰ ਚਾਰ ਦਿਨ ਪਈਆਂ ਅਡਵਾਂਸ ਪੋਲਿੰਗ ਵਿੱਚ 2015 ਦੇ ਮੁਕਾਬਲੇ 25% ਵੱਧ ਵੋਟਾਂ ਪਈਆਂ ਹਨ ਤੇ ਲੋਕਾਂ ਨੇ ਵੋਟਾਂ ਵਿੱਚ ਉਤਸ਼ਾਹ ਵਿਖਾਇਆ ਹੈ। ਇਸ ਵਾਰ ਜਗਮੀਤ ਸਿੰਘ ਨੇ ਆਪਣੀ ਰਾਜਨੀਤਕ ਤੇ ਸਮਾਜਿਕ ਮੁਦਿੱਆਂ ਤੇ ਮਜ਼ਬੂਤ ਪਕੜ ਵਿਖਾਈ ਹੈ ਉਹ ਨੌਜਵਾਨਾਂ ਦੀ ਪਸੰਦ ਹਨ।
ਅੱਜ ਦੇ ਸਰਵੇ ਮੁਤਾਬਿਕ 140 ਲਿਬਰਲ ਸੀਟਾਂ ,135 ਕੰਸਰਟਿਵ ਸੀਟਾਂ ਤੇ 40 ਐਨ ਡੀ ਪੀ ਪਾਰਟੀ ਸੀਟਾਂ ਲਿਜਾ ਸਕਦੇ ਹਨ । ਕੁਲ ਮਿਲਾ ਕੇ ਇਸ ਵਾਰ ਕਾਂਟੇਦਾਰ ਟੱਕਰ ਹੈ ।