← ਪਿਛੇ ਪਰਤੋ
ਨਵੀਂ ਦਿੱਲੀ, 15 ਅਕਤੂਬਰ 2019 - ਪ੍ਰਾਂਜਲ ਪਾਟਿਲ ਨੇ ਭਾਰਤ ਦੀ ਪਹਿਲੀ ਨੇਤਰਹੀਣ ਆਈ.ਏ.ਐੱਸ. ਅਧਿਕਾਰੀ ਬਣਨ ਦਾ ਮਾਣ ਹਾਸਿਲ ਕੀਤਾ ਹੈ। ਉਨ੍ਹਾਂ ਨੇ ਅੱਜ (ਸੋਮਵਾਰ) ਨੂੰ ਥਿਰੂਵੰਥਾਪੁਰਮ 'ਚ ਸਬ ਕਲੈਕਟਰ ਵਜੋਂ ਆਪਣਾ ਚਾਰਜ ਸਾਂਭਿਆ। ਮਹਾਰਾਸ਼ਟਰ ਦੇ ਉਲਾਸਨਗਰ ਦੀ ਰਹਿਣ ਵਾਲੀ ਪ੍ਰਾਂਜਲ ਦੀ ਅੱਖਾਂ ਦੀ ਰੌਸ਼ਨੀ ਬਚਪਨ ਤੋਂ ਹੀ ਕਮਜ਼ੋਰ ਸੀ ਅਤੇ ਜਦੋਂ ਉਸ ਦੀ ਉਮਰ 6 ਦੀ ਸੀ ਤਾਂ ਉਸ ਸਮੇਂ ਉਸ ਨੇ ਆਪਣੀ ਅੱਖਾਂ ਦੀ ਰੌਸ਼ਨੀ ਪੁਰੀ ਤਰ੍ਹਾਂ ਗਵਾ ਦਿੱਤੀ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਮਿਹਨਤ ਦੀ ਅਜਿਹੀ ਮਿਸ਼ਾਲ ਪੇਸ਼ ਕੀਤੀ ਕਿ ਉਨ੍ਹਾਂ ਨੇ ਪਹਿਲੀ ਵਾਰ ਹੀ ਯੂਪੀਐੱਸਸੀ ਦੀ ਸਿਵਲ ਸੇਵਾ ਪ੍ਰੀਖਿਆ ਪਾਸ ਕੀਤੀ ਅਤੇ ਇਸ ਪ੍ਰੀਖਿਆ 'ਚ 773ਵਾਂ ਰੈਂਕ ਹਾਸਿਲ ਕੀਤਾ। ਜੇਕਰ ਪ੍ਰਾਂਜਲ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਮੁੰਬਈ ਦੇ ਸ਼੍ਰੀਮਤੀ ਕਮਲਾ ਮੇਹਤਾ ਸਕੂਲ 'ਚ ਕੀਤੀ ਅਤੇ ਇਹ ਸਕੂਲ ਖਾਸ ਬੱਚਿਆਂ ਲਈ ਹੈ। ਇਸ ਸਕੂਲ 'ਚ ਬ੍ਰੇਲ ਲਿੱਪੀ ਪੜ੍ਹਾਈ ਜਾਂਦੀ ਹੈ। ਪ੍ਰਾਂਜਲ ਨੇ ਇੱਥੋਂ ਹੀ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਚੰਦਾਬਾਈ ਕਾਲਜ ਤੋਂ ਆਰਟਸ 'ਚ ਬਾਰਹਵੀ ਦੀ ਪੜ੍ਹਾਈ ਪੂਰੀ ਕੀਤੀ। ਅੱਗੇ ਦੀ ਪੜ੍ਹਾਈ ਉਨ੍ਹਾਂ ਨੇ ਮੁੰਬਈ ਦੇ ਸੇਂਟ ਜੇਵੀਅਰ 'ਚ ਕੀਤੀ ਅਤੇ ਪ੍ਰਾਂਜਲ ਨੇ ਦਿੱਲੀ ਦੀ ਜੇ.ਐੱਨ.ਯੂ. 'ਚ ਆਪਣੀ ਐੱਮ.ਏ ਕੀਤੀ।
Total Responses : 936