ਮਨੀ ਚੇਂਜਰ/ਟਰਾਂਸਫਾਰ ਏਜੰਟਾਂ ਨੂੰ 2 ਫੀਸਦੀ ਟੀ.ਡੀ.ਐਸ ਕਟੌਤੀ ਤੋਂ ਮਿਲੀ ਰਾਹਤ : ਮਨੋਜ ਭੱਲਾ
ਚੰਡੀਗੜ੍ਹ, 16 ਅਕਤੂਬਰ, 2019 : ਭਾਰਤ ਸਰਕਾਰ ਨੇ ਮਨੀ ਚੇਂਜਰਾਂ ਤੇ ਮਨੀ ਟਰਾਂਸਫਰ ਏਜੰਟਾਂ ਵਾਸਤੇ 1 ਕਰੋੜ ਰੁਪਏ ਤੋਂ ਵੱਧ ਸਾਲਾਨਾ ਨਗਦ ਕੱਢਵਾਉਣ 'ਤੇ ਲਗਾਈ 2 ਫੀਸਦੀ ਟੀ ਡੀ ਐਸ ਕਟੌਤੀ ਤੋਂ ਰਾਹਤ ਦੇ ਦਿੱਤੀ ਹੈ। ਇਹ ਪ੍ਰਗਟਾਵਾ ਸੁਪਰੀਮ ਸਕਿਓਰਿਟੀਜ਼ ਪੰਜਾਬ ਯੂਨਿਟ ਦੇ ਵਾਇਸ ਪ੍ਰੈਜ਼ੀਡੰਟ ਸ੍ਰੀ ਮਨੋਜ ਭੱਲਾ ਨੇ ਕੀਤਾ ਹੈ।
ਸ੍ਰੀ ਭੱਲਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਕੀਤੇ ਅਣਥੱਕ ਯਤਨਾਂ ਸਦਕਾ ਭਾਰਤ ਸਰਕਾਰ ਨੇ ਕੈਸ਼ ਕੱਢਵਾਉਣ 'ਤੇ 2 ਫੀਸਦੀ ਟੀ ਡੀ ਐਸ ਦੀ ਕਟੌਤੀ ਵਾਲੇ ਨਿਯਮ ਨੂੰ ਇਸ ਸ਼ਰਤ 'ਤੇ ਹਟਾ ਲਿਆ ਹੈ ਕਿ ਮਨੀ ਟਰਾਂਸਫਰ ਏਜੰਟ ਨੂੰ ਇਸ ਕੰਮ ਦੇ ਲਈ ਡੈਡੀਕੇਟਡ ਅਕਾਉਂਟ ਰੱਖਣਾ ਪਵੇਗਾ ਅਤੇ ਪ੍ਰਿੰਸੀਪਲ ਏਜੰਟ ਉਸਦੀ ਸਮੇਂ ਸਮੇਂ 'ਤੇ ਜਾਂਚ ਕਰੇਗਾ। (ਨੋਟੀਫੀਕੇਸ਼ਨ ਦੀ ਕਾਪੀ ਹੇਠਾਂ ਦਿੱਤੀ ਜਾ ਰਹੀ ਹੈ)
ਉਹਨਾਂ ਦੱਸਿਆ ਕਿ ਇਹ ਸਾਡੇ ਸਾਰਿਆਂ ਦੇ ਬਿਜ਼ਨਸ ਵਾਸਤੇ ਬਹੁਤ ਵੱਡੀ ਚੁਣੌਤੀ ਸੀ। ਉਹਨਾਂ ਕਿਹਾ ਕਿ ਹੁਣ ਉਹ ਆਪਣੇ ਗਾਹਕਾਂ ਨੂੰ ਕੈਸ਼ ਦੀ ਸਹੂਲਤ ਦੇ ਸਕਦੇ ਹਨ। ਉਹਨਾਂ ਕਿਹਾ ਕਿ ਹੁਣ ਏਜੰਟ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਬਣਾਏ ਇਸ ਨਿਯਮ ਦੀ ਪਾਲਣਾ ਕਰਨ ਅਤੇ ਬਿਨਾਂ ਕਿਸੇ ਦੇਰੀ ਦੇ 50 ਹਜ਼ਾਰ ਤੋਂ ਹੇਠਾਂ ਦੀ ਰਕਮ ਕੈਸ਼ ਗ੍ਰਾਹਕ ਨੂੰ ਦੇ ਸਕਦੇ ਹਨ । ਉਹਨਾਂ ਕਿਹਾ ਕਿ ਕੋਈ ਵੀ ਏਜੰਟ 50 ਹਜ਼ਾਰ ਤੋਂ ਹੇਠਾਂ ਦੀ ਰਕਮ ਆਨ ਲਾਈਨ ਟਰਾਂਸਫਰ ਨਾ ਕਰੇ ਬਲਕਿ ਇਹ ਪਹਿਲਾਂ ਵਾਂਗ ਕੈਸ਼ ਦੇਣ ਦੀ ਕੋਸ਼ਿਸ਼ ਕਰੇ। ਉਹਨਾਂ ਕਿਹਾ ਕਿ ਜਿਹਨਾਂ ਦਾ ਟੀ ਡੀ ਐਸ ਪਹਿਲਾਂ ਕੱਟ ਚੁੱਕਾ ਹੈ, ਉਹ ਬੈਂਕ ਤੋਂ ਇਸਦੀ ਜਾਣਕਾਰੀ ਲੈ ਸਕਦੇ ਹਨ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਏਜੰਟ ਆਪਣੇ ਪ੍ਰਿੰਸੀਪਲ ਏਜੰਟ ਨਾਲ ਸੰਪਰਕ ਕਰਨ।