ਦਾਖਾ, 16 ਅਕਤੂਬਰ 2019 - ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਵੱਲੋਂ ਬੀਤੇ ਦਿਨਾਂ ਵਿੱਚ ਹਲਕੇ ਦੇ ਹਰੇਕ ਪਿੰਡ ਅਤੇ ਹਰੇਕ ਵਰਕਰ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹ ਇਸ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਲੋਕਾਂ ਵੱਲੋਂ ਮਿਲੇ ਅਥਾਹ ਪਿਆਰ ਸਤਿਕਾਰ ਦਾ ਧੰਨਵਾਦ ਕਰਦੇ ਕਿਹਾ ਕਿ ਮੈਂ ਇਸ ਪਿਆਰ ਸਤਿਕਾਰ ਦਾ ਮੁੱਲ ਵੱਧ ਤੋਂ ਵੱਧ ਹਲਕੇ ਦਾ ਵਿਕਾਸ ਕਰਵਾਕੇ ਮੋੜਾਂਗਾ।
ਅੱਜ ਜਾਰੀ ਬਿਆਨ ਵਿਚ ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੇ ਦਫ਼ਤਰ ਵਿੱਚ ਰੋਜ਼ਾਨਾ ਸਵੇਰੇ 7 ਵਜੇ ਤੋਂ 9 ਵਜੇ ਤੱਕ ਹਾਜ਼ਰ ਰਹਿੰਦਾ ਹਾਂ। ਜੋ ਕੋਈ ਵੀ ਪਾਰਟੀ ਦੇ ਵਰਕਰ ਜਾਂ ਹਲਕੇ ਦੇ ਲੋਕ ਮੈਨੂੰ ਮਿਲਣਾ ਚਾਹੁੰਦੇ ਹਨ, ਉਹ ਮੈਨੂੰ ਉੱਥੇ ਆ ਕੇ ਮਿਲ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਫ਼ੋਨ ਨੰਬਰ 9417200031 ਵੀ ਜਨਤਕ ਕਰਦਿਆਂ ਕਿਹਾ ਕਿ ਮੇਰਾ ਕੋਈ ਵੀ ਪੀਏ ਜਾ ਸਕੱਤਰ ਆਦਿ ਨਹੀਂ ਹੈ ਅਤੇ ਮੈਂ ਆਪਣਾ ਫੋਨ ਹਮੇਸ਼ਾ ਹੀ ਆਪ ਚੁੱਕਦਾ ਹਾਂ। ਇਸ ਲਈ ਲੋਕ ਮੇਰੇ ਨਾਲ ਸਿੱਧਾ ਸੰਪਰਕ ਕਰਨ। ਮੈਂ ਦਾਖਾ ਹਲਕੇ ਦੇ ਲੋਕਾਂ ਲਈ ਸਦਾ ਹੀ ਹਾਜ਼ਰ ਹਾਂ।
ਉਨ੍ਹਾਂ ਕਿਹਾ ਕਿ ਮੈਨੂੰ ਹਲਕੇ ਵਿੱਚੋਂ ਪੁਰਾਣੇ ਕਾਂਗਰਸੀ ਵਰਕਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਉਹ ਬਜ਼ੁਰਗ, ਮਾਤਾਵਾਂ, ਭੈਣਾਂ, ਨੌਜਵਾਨ ਮੈਨੂੰ ਮਿਲੇ ਅਤੇ ਉਨ੍ਹਾਂ ਦੇ ਜੋ ਵੀ ਮਸਲੇ ਹਨ ਉਹ ਹੱਲ ਕੀਤੇ ਜਾਣਗੇ। ਉਨ੍ਹਾਂ ਹਰ ਇੱਕ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਕੋਈ ਵੀ ਮੈਨੂੰ ਕਦੇ ਵੀ ਆ ਕੇ ਮਿਲ ਸਕਦਾ ਹੈ ਜਾਂ ਮੈਨੂੰ ਸਿੱਧਾ ਫੋਨ ਤੇ ਸੰਪਰਕ ਕਰ ਸਕਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਸਭ ਤੋਂ ਸਹਿਯੋਗ ਦੀ ਅਪੀਲ ਕਰਦੇ ਕਿਹਾ ਕਿ ਦਾਖਾ ਹਲਕਾ ਦੇ ਸੰਪੂਰਨ ਵਿਕਾਸ ਲਈ ਆਉਣ ਵਾਲੀ 21 ਅਕਤੂਬਰ ਨੂੰ ਕਾਂਗਰਸ ਪਾਰਟੀ ਦਾ ਸਾਥ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੋਰ ਮਜਬੂਤ ਕਰੀਏ।