ਪੈਡੀ ਸਟਰਾਅ ਚੋਪਰ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਉਂਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀ
ਜਗਦੀਸ਼ ਥਿੰਦ
ਫਾਜ਼ਿਲਕਾ, 17 ਅਕਤੂਬਰ:
ਬਲਾਕ ਫਾਜਿਲਕਾ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਚੀਮਾ ਦੇ ਸਹਿਯੋਗ ਨਾਲ ਪਿੰਡ ਓਡੀਆਂ ਬਲਾਕ ਫਾਜਿਲਕਾ ਦੇ ਕਿਸਾਨ ਬਖਤੋੋਰ ਸਿੰਘ ਦੇ ਖੇਤ ਵਿੱਚ ਪੈਡੀ ਸਟਰਾਅ ਚੋੋਪਰ ਦੀ ਪ੍ਰਦਸ਼ਨੀ ਲਗਾਈ ਗਈ।
ਪ੍ਰਦਸ਼ਨੀ ਮੌਕੇ ਵਿਸ਼ੇਸ ਤੌਰ ਤੇ ਪਹੰੁਚੇ ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਝੋਨੇ ਦੀ ਕਟਾਈ ਕਰਨ ਵੇਲੇ ਕਿਸਾਨ ਵੀਰਾਂ ਨੰੂ ਝੋਨੇ ਦੇ ਨਾੜ ਨੰੂ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਨਾੜ ਸਾੜਨ ਨਾਲ ਜਿੱਥੇ ਹਾਨੀਕਾਰਕ ਗੈਸਾਂ ਪੈਦਾ ਹੁੰਦੀਆ ਹਨ ਉਥੇ ਇਸਦਾਮਨੁੱਖੀ ਸਿਹਤ ਤੇ ਮਾੜਾ ਅਸਰ ਵੀ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਇੱਕ ਟਨ ਝੋੋਨੇ ਦੀ ਪਰਾਲੀ ਜਲਾਉਣ ਨਾਲ 5.5 ਕਿਲੋੋਗ੍ਰਾਮ ਨਾਈਟਰੋੋਜਨ, 2.3 ਕਿਲੋੋਗ੍ਰਾਮ ਫਾਸਫੋੋਰਸ, 1.2 ਕਿਲੋੋਗ੍ਰਾਮ ਸਲਫਰ ਅਤੇ 400 ਕਿਲੋੋਗ੍ਰਾਮ ਜੈਵਿਕ ਕਾਰਬਨ ਨਸ਼ਟ ਹੋੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਝੋੋਨੇ ਦੀ ਪਰਾਲੀ ਨਾ ਜਲਾਉਣ ਨਾਲ ਜ਼ਮੀਨ ਦੇ ਲਘੂ ਤੱਤ ਬਰਕਰਾਰ ਰਹਿੰਦੇ ਹਨ ਅਤੇ ਉਪਜਾਉ ਸ਼ਕਤੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਝੋੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਨਾਲ ਜ਼ਮੀਨ ਵਿੱਚ ਆਰਗੈਨਿਕ ਮਾਦੇ ਦੀ ਮਾਤਰਾ ਅਤੇ ਪਾਣੀ ਨੂੰ ਜਜਬ ਕਰਨ ਦੀ ਸ਼ਕਤੀ ਵਧਦੀ ਹੈ ਅਤੇ ਵਾਤਾਵਰਣ ਸੁੱਧ ਰਹਿੰਦਾ ਹੈ।
ਇਸ ਮੋੋਕੇ ਡਾ. ਗੁਰਮੀਤ ਸਿੰਘ ਚੀਮਾ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਅਪੀਲ ਕੀਤੀ। ਵਿਭਾਗ ਵੱਲੋੋਂ ਏ.ਡੀ.ਓ. ਵਿੱਕੀ ਕੁਮਾਰ, ਏ.ਈ.ਓ. ਅਮਿ੍ਰਤਕਿਰਪਾਲ ਸਿੰਘ, ਬੀ.ਟੀ.ਐਮ. ਰਾਜਦਵਿੰਦਰ ਸਿੰਘ, ਸਰਕਲ ਇੰਚਾਰਜ ਏ.ਐਸ.ਆਈ ਸੁਖਦੀਪ ਸਿੰਘ, ਹਰਪ੍ਰੀਤ ਸਿੰਘ, ਅਜੈ ਕੁਮਾਰ, ਅਤੇ ਜੂੁਨੀਅਰ ਤਕਨੀਸ਼ੀਅਨ ਤਰਸੇਮ ਸਿੰਘ ਹਾਜਰ ਸਨ।