ਐਸ ਏ ਐਸ ਨਗਰ, 17 ਅਕਤੂਬਰ, 2019 : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮਿਡ ਡੇ ਮੀਲ ਦੇ ਜੂਠੇ ਭਾਂਡੇ ਵਿਦਿਆਰਥੀਆਂ ਤੋਂ ਧੁਆਉਣ ਦਾ ਸਖਤ ਨੋਟਿਸ ਲੈਂਦਿਆਂ ਇਹ ਪ੍ਰਥਾ ਤੁਰੰਤ ਬੰਦ ਕਰਨ ਦੀ ਹਦਾਇਤ ਕੀਤੀ ਹੈ।
ਡੀ ਜੀ ਐਸ ਈ ਵੱਲੋਂ ਜ਼ਿਲ•ਾ ਸਿੱਖਿਆ ਅਫਸਰਾਂ ਨੂੰ ਲਿਖੇ ਪੱਤਰ ਵਿਚ ਆਖਿਆ ਗਿਆ ਕਿ ਸਕੂਲਾਂ ਦੀ ਚੈਕਿੰਗ ਦੌਰਾਨ ਇਹ ਸਾਹਮਣੇ ਆਇਆ ਕਿ ਕੁਝ ਸਕੂਲਾਂ ਵਿਚ ਵਿਦਿਆਰਥੀ ਮਿਡ ਡੇ ਮੀਲ ਖਾਣ ਤੋਂ ਬਾਅਦ ਬਰਤਨ ਖੁਦ ਧੋਂਦੇ ਹਨ ਜੋ ਕਿ ਵਾਜਬ ਨਹੀਂ ਜਦੋਂ ਕਿ ਇਹ ਕੰਮ ਕੁੱਕ ਕਮ ਹੈਲਪਰਾਂ ਦਾ ਹੈ। ਇਸ ਵਿਚ ਆਖਿਆ ਗਿਆ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਕੰਮ ਕੁੱਕ ਕਮ ਹੈਲਪਰਾਂ ਵੱਲੋਂ ਹੀ ਕੀਤਾ ਜਾਣਾ ਹੈ।