ਸੁਖਵਿੰਦਰ ਦੀ ਮਾਤਾ ਸੁਰਜੀਤ ਕੌਰ ਨੂੰ ਦਿਲਾਸਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ
ਜਗਦੀਸ਼ ਥਿੰਦ
ਜਲਾਲਾਬਾਦ 17 ਅਕਤੂਬਰ : ਮੁਹਾਲੀ ਵਿੱਚ ਗੋਲੀ ਦਾ ਸ਼ਿਕਾਰ ਹੋ ਕੇ ਮਾਰੇ ਗਏ ਨੌਜਵਾਨ ਸਪੈਸ਼ਲ ਕਮਾਂਡੋ ਸੁਖਵਿੰਦਰ ਕੁਮਾਰ ਦੇ ਮਾਤਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਲੇ ।
ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕ ਸੁਖਵਿੰਦਰ ਦੀ ਮਾਤਾ ਸੁਰਜੀਤ ਕੌਰ ਨਾਲ ਮਿਲ ਕੇ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਆਪਣੇ ਫੇਸਬੁੱਕ ਉੱਪਰ ਵੀ ਸੁਖਵਿੰਦਰ ਦੀ ਮਾਤਾ ਸੁਰਜੀਤ ਕੌਰ ਨਾਲ ਕੀਤੀ ਫੋਟੋ ਸ਼ੇਅਰ ਕਰਕੇ ਤੇ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਹਨ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਉਪਰ ਸ਼ੇਅਰ ਕੀਤੀ ਫੋਟੋ ਦੇ ਨਾਲ ਪ੍ਰਗਟ ਕੀਤੇ ਵਿਚਾਰਾਂ ਦੀ ਕਾਪੀ
-----------------------------------------------------------
ਵਰਨਣਯੋਗ ਹੈ ਕਿ 4 ਅਗਸਤ ਦੀ ਰਾਤ ਨੂੰ ਨਾਈਟ ਕਲੱਬ ਮੁਹਾਲੀ ਵਿਖੇ
ਸੁਖਵਿੰਦਰ ਤੇ ਗੋਲੀਆਂ ਮਾਰ ਕੇ ਉਸ ਵਕਤ ਹਲਾਕ ਕਰ ਦਿੱਤਾ ਗਿਆ ਸੀ ਜਦੋਂ ਉਸ ਨੇ ਇੱਕ ਲੜਕੀ ਨਾਲ ਕੀਤੀ ਜਾ ਰਹੀ ਛੇੜਛਾੜ ਨੂੰ ਰੋਕਿਆ ਸੀ ।