ਚੰਡੀਗੜ੍ਹ, 17 ਅਕਤੂਬਰ 2019 - ਵੀਰਵਾਰ ਨੂੰ ਕਰਵਾ ਚੌਥ ਦੇ ਦਿਨ ਵਰਤ ਰੱਖਣ ਜਾ ਰਹੀ ਇੱਕ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ 'ਚ ਬਤੌਰ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੀ ਰੇਖਾ ਮਿੱਤਲ ਨਾਮੀ ਔਰਤ ਨੂੰ ਅੱਜ ਸਵੇਰੇ 6 ਵਜੇ ਦਿਲ ਦਾ ਦੌਰਾ ਪਿਆ। ਉਹ ਸਵੇਰੇ ਹੱਥਾਂ 'ਚ ਮਹਿੰਦੀ ਲਾ ਕੇ ਕਰਵਾ ਚੌਥ ਦੇ ਵਰਤ ਲਈ ਸਰਗੀ ਖਾਣ ਦੀ ਤਿਆਰੀ ਕਰ ਰਹੀ ਸੀ। ਮ੍ਰਿਤਕਾ ਆਪਣੇ ਪਿੱਛੇ ਪਤੀ, 12 ਸਾਲ ਦੇ ਬੇਟੇ ਅਤੇ 16 ਸਾਲ ਦੀ ਬੇਟੀ ਨੂੰ ਛੱਡ ਗਈ ਹੈ।