ਪਿੰਡ ਟਾਹਲੀਵਾਲਾ ਬੋਦਲਾ ਵਿਖੇ ਅਕਾਲੀ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ
ਜਗਦੀਸ਼ ਥਿੰਦ
ਅਰਨੀਵਾਲਾ ਸ਼ੇਖ ਸੁਭਾਨ / ਜਲਾਲਾਬਾਦ 17 ਅਕਤੂਬਰ ; ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਾਰ ਵੀ ' ਆਪਣੇ ' ਉਮੀਦਵਾਰ ਨੂੰ ਜਿਤਾਉਣ ਕਿਉਂਕਿ ਇਸ ਵਾਰ ਵੀ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ ।
ਉਨ੍ਹਾਂ ਐਲਾਨ ਕੀਤਾ ਕਿ 2022 ਦੀਆਂ ਚੋਣਾਂ ਵਿੱਚ ਇਸ ਹਲਕੇ ਤੋਂ ਚੋਣ ਲੜਨ ਵਾਲਾ ਆਮ ਉਮੀਦਵਾਰ ਨਹੀਂ ਬਲਕਿ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਹੋਵੇਗਾ ।
ਉਨ੍ਹਾਂ ਕਿਹਾ ਕਿ ਭਾਈਏ( ਸੁਖਬੀਰ ਸਿੰਘ ਬਾਦਲ ) ਪੰਜਾਬ ਵਿਧਾਨ ਸਭਾ ਵਿੱਚ ਜੇਤੂ ਬਣਾ ਕੇ ਭੇਜਣ ਦਾ ਮਾਣ ਕਿਸੇ ਹੋਰ ਨੂੰ ਨਹੀਂ ਬਲਕਿ ਜਲਾਲਾਬਾਦ ਹਲਕੇ ਨੂੰ ਪ੍ਰਾਪਤ ਹੈ ।
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਜਦੋਂ ਸਥਿਤੀ ਇਹ ਬਣ ਗਈ ਸੀ ਕਿ ਇਹ ਚੋਣ ਜਿੱਤਣੀ ਬੇਹੱਦ ਜ਼ਰੂਰੀ ਸੀ ਤਾਂ ਪਾਰਟੀ ਨੇ ਫੈਸਲਾ ਕੀਤਾ ਕਿ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਸੁਖਬੀਰ ਸਿੰਘ ਬਾਦਲ ਖੁਦ ਚੋਣ ਲੜਨਗੇ ।
ਪੰਜਾਬ ਅੰਦਰੋਂ ਸਭ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜੇਤੂ ਰਹਿਣ ਵਾਲੇ ਸੁਖਬੀਰ ਸਿੰਘ ਬਾਦਲ ਦੀ ਜਿੱਤ ਵਿੱਚ ਇੱਥੋਂ ਦੇ ਹਲਕੇ ਦੇ ਲੋਕਾਂ ਦਾ ਵੀ ਵੱਡਾ ਯੋਗਦਾਨ ਰਿਹਾ ।
ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਦੀ ਦੋ ਲੱਖ ਵੋਟ ਹੈ ਜਦ ਕਿ ਕਾਂਗਰਸੀਆਂ ਨੂੰ ਇਥੋਂ ਇੱਕ ਵੀ ਉਮੀਦਵਾਰ ਠੀਕ ਨਹੀਂ ਲੱਗਿਆ ਅਤੇ ਬਾਹਰੋਂ ਲਿਆ ਕੇ ਆਂਵਲਾ ਨੂੰ ਇੱਥੋਂ ਖੜ੍ਹਾ ਕਰ ਦਿੱਤਾ ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਚਾਹੀਦਾ ਸੀ ਕਿ ਇੱਥੋਂ ਦੀ ਨੁਮਾਇੰਦਗੀ ਕਰਦੇ ਰਹੇ ਜੋਸਨ ਨੂੰ ਟਿਕਟ ਦੇ ਦਿੰਦੇ ।
ਕਮ ਸੇ ਕੰਮ ਉਨ੍ਹਾਂ ਨੂੰ ਪਿੰਡਾਂ ਦਾ ਤਾਂ ਪਤਾ ਹੈ ।
ਜਾਂ ਫਿਰ ਗੋਲਡੀ ਕੰਬੋਜ ਨੂੰ ਟੀਕਿੱਟ ਦੇ ਦਿੰਦੇ ।
ਮਜੀਠੀਆ ਨੇ ਕਿਹਾ ਕਿ ਸਾਡੇ ਆਲ਼ੇ ਸ਼ੇਰੇ ਨੂੰ ਹੀ ਦੇ ਦਿੰਦੇ ।
ਉਹ ਬੋਲੇ ਜਦੋਂ ਸ਼ੇਰੇ ਨੂੰ ਸ਼ਾਮਿਲ ਕੀਤਾ ਸੀ ਤਾਂ ਕਹਿੰਦੇ ਸਨ ਹੀਰਾ ਹੈ ਹੀਰਾ ।
ਉਨ੍ਹਾਂ ਸਵਾਲ ਕੀਤਾ ਕਿ ਕੀ ਉਹਨਾਂ ਥੋੜ੍ਹੇ ਦਿਨਾਂ ਵਿੱਚ ਹੀਰਾ ਇਨ੍ਹਾਂ ਦੀ ਕਸੌਟੀ ਪੂਰਾ ਨਹੀਂ ਲਹਿ ਰਿਹਾ ।
ਇਨ੍ਹਾਂ ਨੇ ਉਸ ਉਮੀਦਵਾਰ ਨੂੰ ਇੱਥੋਂ ਖੜ੍ਹਾ ਕੀਤਾ ਹੈ ਜਿਸ ਨੂੰ ਪਿੰਡਾਂ ਦਾ ਵੀ ਨਹੀਂ ਪਤਾ ।
ਉਨ੍ਹਾਂ ਕਿਹਾ ਕਿ ਅੱਜ ਲੜਾਈ ਸੱਚ ਅਤੇ ਝੂਠ ਦੀ ਲੜਾਈ ਹੈ।
ਅੱਜ ਲੜਾਈ ਨੋਟਾਂ ਵਾਲਿਆਂ ਅਤੇ ਵੋਟਾਂ ਵਾਲਿਆਂ ਦਰਮਿਆਨ ਹੈ ।
ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸਾਡਾ ਉਮੀਦਵਾਰ ਸ਼ਰੀਫ ਜਿਹਾ ਉਮੀਦਵਾਰ ਹੈ ।
ਉਹਨਾਂ ਕਿਹਾ ਕਿ ਸਾਡੇ ਬਾਪੂ ਦੇ ਰਾਜ ਸਮੇਂ ਹੋਰ ਗੱਲਾਂ ਸਨ ।
ਉਨ੍ਹਾਂ ਦੀ ਗੱਡੀ ਅੰਦਰ ਬਹੁਤ ਜਣੇ ਚੜ੍ਹ ਜਾਂਦੇ ਸਨ ,ਪਰ ਇਥੇ ਹਾਲਾਤ ਇਹ ਹੈ ਕਿ ਇਨ੍ਹਾਂ ਦੇ ਵਜ਼ੀਰਾਂ ਨੂੰ ਵੀ ਗੱਡੀ ਨੂੰ ਹੱਥ ਲਾਉਣ ਤੱਕ ਦੀ ਇਜਾਜ਼ਤ ਨਹੀਂ ।
ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਦਾਖਾ ਅਤੇ ਜਲਾਲਾਬਾਦ ਹਲਕੇ ਅੰਦਰ ਚੋਣ ਪ੍ਰਚਾਰ ਕੀਤਾ ।
ਦੋਵਾਂ ਹਲਕਿਆਂ ਅੰਦਰੋਂ ਕਾਂਗਰਸ ਦੀਆਂ ਚੀਕਾਂ ਨਿਕਲ ਰਹੀਆਂ ਹਨ ।
ਪੰਜਾਬ ਦੇ ਉਹ ਸਾਰੇ ਲੋਕ ਇਥੋਂ ਕੈਪਟਨ ਦੀ ਉਸ ਸਰਕਾਰ ਨੂੰ ਹਾਰਿਆ ਹੋਇਆ ਦੇਖਣਾ ਚਾਹੁੰਦੇ ਹਨ ਜਿਨ੍ਹਾਂ ਨਾਲ ਝੂਠੇ ਵਾਅਦੇ ਪਿਛਲੀਆਂ ਚੋਣਾਂ ਮੌਕੇ ਕੀਤੇ ਗਏ ਸਨ ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ , ਸਤਿੰਦਰਜੀਤ ਸਿੰਘ ਮੰਟਾ , ਵਰਦੇਵ ਸਿੰਘ ਨੋਨੀ ਮਾਨ , ਹਰਪ੍ਰੀਤ ਸਿੰਘ ਕੋਟ ਭਾਈ , ਜੈਸਰਤ ਸਿੰਘ ਸੰਧੂ , ਨਰਦੇਵ ਸਿੰਘ ਬੌਬੀ ਮਾਨ , ਰਮਨਪ੍ਰੀਤ ਸਿੰਘ ਸੰਧੂ , ਦਵਿੰਦਰ ਸਿੰਘ ਬੱਬਲ , ਜੋਗਿੰਦਰ ਸਿੰਘ ਜਿੰਦੂ ਗੁਰਪਾਲ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਮੌਜੂਦ ਸਨ ।