ਗੁਰਨਾਮ ਸਿੱਧੂ
ਫਿਰੋਜ਼ਪਰ 17 ਅਕਤੂਬਰ 2019: ਭਾਵੇਂ ਪੰਜਾਬ ਦੀਆਂ ਮੰਡੀਆਂ ਵਿਚ ਇਸ ਸਾਲ ਝੋਨੇ ਦੀ ਆਮਦ ਇਕ ਰਿਕਾਰਡ ਕਾਇਮ ਕਰ ਰਹੀ ਹੈ ਪਰ ਅਜੇ ਤੱਕ ਕਿਸਾਨਾਂ ਵੱਲੋਂ ਪਿਛਲੇ 16 ਦਿਨਾਂ ਵਿਚ ਵੇਚੇ ਝੋਨੇ ਦੇ ਇਕ ਵੀ ਦਾਣੇ ਦੀ ਅਦਾਇਗੀ ਨਹੀਂ ਹੋਈ। ਭਾਵੇਂ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅਦਾਇਗੀ ਅੱਜ ਤੋਂ ਹੀ ਸ਼ੁਰੂ ਹੋ ਜਾਵੇਗੀ। ਅੱਜ ਸ਼ਾਮ ਤੱਕ ਪਿਛਲੇ ਸਾਲ ਤੋਂ ਲਗਭਗ ਡੇਢ ਗੁਣਾ ਜ਼ਿਆਦਾ ਝੋਨਾ ਮੰਡੀਆਂ ਵਿਚ ਆ ਚੁੱਕਾ ਹੈ ਅਤੇ ਇਨੀਂ ਹੀ ਖਰੀਦ ਵੀ ਹੋ ਚੁੱਕੀ ਹੈ, ਇਸ ਵਿਚਾਲੇ ਪੰਜਾਬ ਦੀਆਂ ਮੰਡੀਆਂ ਵਿਚ ਵਿਕੇ ਤੇ ਬਿਨ੍ਹਾ ਲਾਦਾਨ ਹੋਏ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਪੰਜਾਬ ਦੀਆਂ ਮੰਡੀਆਂ ਵਿਚ 21.67 ਲੱਖ ਟੰਨ ਝੋਨਾ ਆ ਚੁੱਕਾ ਸੀ, ਜਿਸ ਵਿਚ ਬਾਸਮਤੀ ਵੀ ਸ਼ਾਮਲ ਹੈ। ਜਦਕਿ ਪਿਛਲੇ ਸਾਲ ਅੱਜ ਤੱਕ ਸਿਰਫ 14.58 ਲੱਖ ਟੰਨ ਝੋਨਾ ਹੀ ਮੰਡੀਆਂ ਵਿਚ ਆਇਆ ਸੀ। ਅਮ੍ਰਿਤਸਰ ਜ਼ਿਲ੍ਹਾ ਝੋਨੇ ਦੀ ਆਮਦ ਵਿਚ ਪਹਿਲਾ ਸਥਾਨ ਤੇ ਚੱਲ ਰਿਹਾ ਹੈ, ਜਦਕਿ ਤਰਨਤਾਰਨ ਦੂਜੇ ਸਥਾਨ ਤੇ ਹੈ ਅਤੇ ਬਰਨਾਲਾ ਸਭ ਤੋਂ ਪਿੱਛੇ ਹੈ। ਅੰਮ੍ਰਿਤਸਰ 361043 ਟਨ ਝੋਨ, ਗੁਰਦਾਸਪੁਰ ਵਿਚ 86318 ਟਨ, ਹੁਸ਼ਿਆਰਪੁਰ ਵਿਚ 87560 ਟਨ, ਜਲੰਧਰ ਵਿਚ 159012 ਟਨ, ਕਪੂਰਥਲਾ ਵਿਚ 193128 ਟਨ, ਪਠਾਨਕੋਟ ਵਿਚ 3401 ਟਨ, ਨਵਾਂ ਸ਼ਹਿਰ ਵਿਚ 65490, ਤਰਨਤਾਰਨ ਵਿਚ 320312 ਟਨ, ਬਰਨਾਲਾ ਵਿਚ 1804 ਟਨ, ਸ਼੍ਰੀ ਫਤਿਹਗੜ੍ਹ ਸਾਹਿਬ ਵਿਚ 39108 ਟਨ, ਪਟਿਆਲਾ ਵਿਚ 195815, ਰੋਪੜ ਵਿਚ 32279 ਟਨ, ਸੰਗਰੂਰ ਵਿਚ 37598 ਟਨ, ਮੋਹਾਲੀ ਵਿਚ 39006 ਟਨ, ਬਠਿੰਡਾ ਿਵਚ 9274 ਟਨ, ਫਰੀਦਕੋਟ 93460 ਟਨ, ਫਾਜ਼ਿਲਕਾ ਵਿਚ 39336 ਟਨ, ਫਿਰੋਜ਼ਪੁਰ ਵਿਚ 239826 ਟਨ, ਲੁਧਿਆਣਾ ਵਿਚ 89147, ਮਾਨਸਾ ਵਿਚ 5731, ਮੋਗਾ 15397 ਟਨ ਅਤੇ ਸ਼੍ਰੀ ਮੁਕਤਸਰ ਸਾਹਿਬ ਚਿਵ 43327 ਟਨ ਝੋਨਾ ਪਹੁੰਚਿਆ।