← ਪਿਛੇ ਪਰਤੋ
ਫਗਵਾੜਾ, 17 ਅਕਤੂਬਰ 2019 - ਅਕਾਲੀ ਬਾਜਪਾ ਦੇ ਸਾਂਝੇ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕਰਨ ਸੰਨੀ ਦਿਓਲ ਅੱਜ ਫਗਵਾੜਾ ਪਹੁੰਚੇ। ਸੰਨੀ ਦਿਓਲ ਨੇ ਫਗਵਾੜਾ ਵਿਧਾਨ ਸਭਾ ਚੋਣ ਹਲਕੇ ਲਈ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਰਾਜੇਸ਼ ਬਾਘਾ ਦੇ ਹੱਕ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਸੰਨੀ ਦਿਓਲ ਨੇ ਫਗਵਾੜਾ ਦੇ ਬਾਜ਼ਾਰਾਂ 'ਚ ਜੀਪ 'ਤੇ ਬੈਠ ਕੇ ਰੋਡ ਸ਼ੋਅ ਕੱਢਿਆ। ਸੰਨੀ ਦਿਓਲ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ। ਸੰਨੀ ਦਿਓਲ ਨੇ ਜਿੱਥੇ ਆਪਣੇ ਫੈਨਜ਼ ਨੂੰ ਆਟੋਗ੍ਰਾਫ ਦਿੱਤੇ, ਉੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਰਾਜੇਸ਼ ਬਾਘਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
Total Responses : 108