← ਪਿਛੇ ਪਰਤੋ
ਇਸਲਾਮਾਬਾਦ, 17 ਅਕਤੂਬਰ 2019 - ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦੀਵਾਨ ਹਾਲ 'ਚ ਅੱਜ ਸਵੇਰੇ ਅੱਗ ਲੱਗ ਗਈ ਸੀ। ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਲੰਗਰ ਹਾਲ ਦੀ ਉਪਰਲੀ ਇਮਾਰਤ ਵਿਚ ਚਲ ਰਹੇ ਵੈਲਡਿੰਗ ਦੇ ਕੰਮ ਦੌਰਾਨ ਹੀ ਸ਼ਾਰਟ ਸਰਕਟ ਕਾਰਨ ਕੁਝ ਤਾਰਾਂ ਸੜ ਗਈਆਂ ਤੇ ਇਸ ਨਾਲ ਲੰਗਰ ਹਾਲ ਵਿਚ ਪਏ ਬਿਸਤਰਿਆਂ ਨੂੰ ਅੱਗ ਲੱਗ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਅੱਗ 'ਤੇ ਤੁਰੰਤ ਕਾਬੂ ਪਾ ਲਿਆ ਤੇ ਇਸ ਨਾਲ ਜ਼ਿਆਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਦੇਖੋ ਤਸਵੀਰਾਂ...
Total Responses : 189