ਮੈਕਸੀਕੋ ਨੇ ਡੀਪੋਰਟ ਕੀਤੇ 325 ਭਾਰਤੀ ਨਾਗਰਿਕ,( ਬਹੁਤ ਪੰਜਾਬੀ ) ਦਿੱਲੀ ਪੁੱਜੇ
ਦਿੱਲੀ, 18 ਅਕਤੂਬਰ , 2019 : ਮੈਕਸੀਕੋ ਨੇ ਡੀਪੋਰਟ ਕੀਤੇ 325 ਭਾਰਤੀ ਨਾਗਰਿਕ,, ਜਿਨ੍ਹਾਂ 'ਚ ਬਹੁਗਿਣਤੀ ਪੰਜਾਬੀ ਹਨ , ਇੰਡੀਆ ਪੁੱਜ ਗਏ ਹਨ .
। ਉਹ ਅੱਜ ਤੜਕੇ ਇੱਕ ਵਿਸ਼ੇਸ਼ ਹਵਾਈ ਜ਼ਾਹਾਜ਼ ਰਾਹੀਂ ਦਿੱਲੀ ਦੇ ਹਵਾਈ ਅੱਡੇ ’ਤੇ ਉੱਤਰੇ। ਇਹ ਸਾਰੇ ਗ਼ੈਰ–ਕਾਨੂੰਨੀ ਢੰਗ ਨਾਲ ਅਮਰੀਕਾ ਦੀ ਸਰਹੱਦ ਅੰਦਰ ਦਾਖ਼ਲ ਹੋਣ ਲਈ ਮੈਕਸੀਕੋ ਪੁੱਜੇ ਹੋਏ ਸਨ।
ਇਹ ਵੀ ਪਤਾ ਲੱਗਾ ਹੈ ਕਿ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਹੀ ਮੈਕਸੀਕੋ ਸਰਕਾਰ ਉੱਤੇ ਅਜਿਹੇ ਗ਼ੈਰ–ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤੀ ਕਰਨ ਲਈ ਪ੍ਰੇਰਿਆ ਸੀ।
ਟਰੰਪ ਪ੍ਰਸ਼ਾਸਨ ਨੇ ਗ਼ੈਰ–ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਇਸ ਵੇਲੇ ਪੱਬਾਂ ਭਾਰ ਹੈ। ਮੈਕਸੀਕੋ ਦੇਸ਼ ਦੀ ਸਰਕਾਰ ਵੱਲੋਂ ਡੀਪੋਰਟ ਕੀਤੇ ਵਿਅਕਤੀਆਂ ਵਿੱਚੋਂ ਇੱਕ ਔਰਤ ਹੈ।
ਡੀਪੋਰਟ ਕੀਤੇ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਹਵਾਈ ਜਹਾਜ਼ ਅੱਜ ਤੜਕੇ 5:00 ਵਜੇ ਦਿੱਲੀ ਹਵਾਈ ਅੱਡੇ ’ਤੇ ਉੱਤਰਿਆ। ਉਹ ਕਈ ਘੰਟੇ ਹਵਾਈ ਜਹਾਜ਼ ਅੰਦਰ ਹੀ ਬੰਦ ਰੱਖੇ ਗਏ। ਦਰਅਸਲ, ਸਰਕਾਰੀ ਏਜੰਸੀਆਂ ਨੇ ਇੱਕ–ਦੂਜੇ ਨਾਲ ਤਾਲਮੇਲ ਕਰ ਕੇ ਉਨ੍ਹਾਂ ਦੀ ਆਮਦ ਦੀਆਂ ਰਸਮੀ ਕਾਰਵਾਈਆਂ ਮੁਕੰਮਲ ਕਰਨੀਆਂ ਸਨ।
ਹੋਰ ਵੇਰਵੇ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
More than 325 Indians, mostly Punjabis, deported by Mexico arrive in New Delhi