ਗੁਰਨਾਮ ਸਿੱਧੂ
ਫਿਰੋਜ਼ਪੁਰ, 18 ਅਕਤੂਬਰ 2019 - ਫ਼ਿਰੋਜ਼ਪੁਰ ਵਾਸੀ ਅਤੇ ਚੋਟੀ ਦੇ ਗੈਂਗਸਟਰਾਂ ਵਿੱਚੋਂ ਇਕ ਗੈਂਗਸਟਰ ਗਗਨਦੀਪ ਜੱਜ ਹੈ, ਜਿਸ ਵੱਲੋਂ ਫਿਰੋਜ਼ਪੁਰ ਦੇ ਹੀ ਰਹਿਣ ਵਾਲੇ ਉੱਘੇ ਉਦ੍ਯੋਗਪਤੀ ਵੀ ਪੀ ਸਿੰਘ ਨੂੰ ਜਾਨੋਂ ਮਾਰਨ ਦੀਆਂ ਵਟਸਐਪ ਕਾਲਿੰਗ ਅਤੇ ਮੈਸੇਜ ਜ਼ਰੀਏ ਧਮਕੀ ਦਿੱਤੀਆਂ ਹਨ। ਪੁਲਿਸ ਥਾਣਾ ਕੁੱਲਗੜ੍ਹੀ ਦੇ ਵੱਲੋਂ ਗਗਨਦੀਪ ਜੱਜ ਗੈਂਗਸਟਰ ਅਤੇ ਤਰੁਨਦੀਪ ਸਿੰਘ ਬਾਵਾ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਰਿੰਦਰਪਾਲ ਸਿੰਘ (ਵੀ ਪੀ ਸਿੰਘ) ਪੁੱਤਰ ਅਮਰੀਕ ਸਿੰਘ ਵਾਸੀ ਪਾਇਨਰ ਇਨਕਲੇਵ ਮੋਗਾ ਰੋਡ ਫ਼ਿਰੋਜ਼ਪੁਰ ਨੇ ਦੋਸ਼ ਲਗਾਇਆ ਕਿ ਗਗਨਦੀਪ ਜੱਜ ਵੱਲੋਂ ਮੁਦਈ ਨੂੰ ਫੋਨ ਨੰਬਰ ਰਾਹੀਂ ਇਕ ਹਫਤਾ ਪਹਿਲਾਂ ਵਟਸਐਪ ਮੈਸੇਜ ਜ਼ਰੀਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਨਾਲੇ ਵਟਸਐਪ ਤੇ ਧਮਕੀ ਭਰੀ ਕਾਲ ਕੀਤੀ ਗਈ ਸੀ। ਵਰਿੰਦਰਪਾਲ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੀ ਆਪਣੇ ਦਾਮਾਦ ਤਰੁਨਦੀਪ ਬਾਵਾ ਨਾਲ ਮੁਕੱਦਮੇਬਾਜ਼ੀ ਚੱਲਦੀ ਹੈ, ਜੋ ਕਿ ਗੈਂਗਸਟਰ ਗਗਨ ਜੱਜ ਤੇ ਤਰੁਨ ਦੀਪ ਬਾਵਾ ਵਗੈਰਾ ਨੇ ਸਾਝੇ ਰੱਚ ਕੇ ਮੁੱਦਈ ਨੂੰ ਧਮਕੀਆਂ ਭਰਿਆ ਵਟਸਐਪ ਮੈਸੀਜ ਕੀਤਾ ਹੈ। ਦੂਜੇ ਪਾਸੇ ਇਸ ਕੇਸ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਗੁਰਪ੍ਰੀਤ ਹਾਂਡਾ ਨੇ ਦੱਸਿਆ ਕਿ ਵਰਿੰਦਰ ਪਾਲ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆਂ ਗੈਂਗਸਟਰ ਗਗਨਦੀਪ ਜੱਜ ਅਤੇ ਤਰੁਣਦੀਪ ਬਾਵਾ ਵਿਰੁੱਧ 307, 506, 120-ਬੀ ਆਈਪੀਸੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।