ਫਤਹਿਗੜ੍ਹ ਸਾਹਿਬ, 18 ਅਕਤੂਬਰ 2019 - ਮਾਤਾ ਗੁਜਰੀ ਕਾਲਜ ਦੇ ਕਮਰਸ ਵਿਭਾਗ ਦੇ ਬੀ.ਕਾਮ ਅਕਾਊਟਿੰਗ ਐਂਡ ਫਾਇਨਾਂਸ ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਮੈਸਰਜ਼ ਸਟਾਰ ਇੰਮਪੈਕਟ ਪ੍ਰਾਈਵੇਟ ਲਿਮਿਟਿਡ ਮਲੇਰਕੋਟਲਾ ਵਿਖੇ ਪ੍ਰੋ.ਮੁਹੰਮਦ ਅਨਵਰ ਅਤੇ ਡਾ. ਹਰਜੀਤ ਕੌਰ ਦੀ ਅਗਵਾਈ ਵਿੱਚ ਉਦਯੋਗਿਕ ਦੌਰਾ ਕੀਤਾ।ਸਟਾਰ ਇੰਮਪੈਕਟ ਦੇ ਐਮ.ਡੀ. ਸ੍ਰੀ. ਮੁਹੰਮਦ ਓਵੈਸ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ।ਜਿਸ ਵਿੱਚ ਉਹਨਾਂ ਅਪਣੇ ਉਦਯੋਗਿਕ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਸਟਾਰ ਇੰਮਪੈਕਟ ਪ੍ਰਾਈਵੇਟ ਲਿਮਿਟਿਡ ਦੀ ਸ਼ੁਰੂਆਤ ਸੰਨ 1999 ਵਿੱਚ ਕੇਵਲ ਸੱਤ ਕਰਮਚਾਰੀਆਂ ਨਾਲ ਕੀਤੀ ਗਈ ਸੀ ਜੋ ਕਿ ਹੁਣ ਤਕਰੀਬਨ 6500 ਕਰਮਚਾਰੀਆਂ ਤੱਕ ਪਹੁੰਚ ਚੁੱਕੀ ਹੈ।ਓਵੈਸ ਨੇ ਅਪਣੇ ਕਰਮਚਾਰੀਆਂ ਦੇ ਸਹਿਯੋਗ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਪਣੇ ਉਯੋਗਿਕ ਸਫਰ ਵਿੱਚ ਆਏ ਉਤਰਾਹ ਚੜਾਹ ਨਾਲ ਜਾਣੂ ਕਰਵਾਇਆ ਕਿ ਕਿਸ ਤਰਾਂ ਉਹਨਾਂ ਨੇ ਉਯੋਗਿਕ ਸਮੱਸਿਆਵਾਂ ਹੱਲ ਕੀਤੀਆਂ ।ਉਹਨਾਂ ਨੇ ਵਿਦਿਆਰਥੀਆਂ ਨੂੰ ਅਪਣੇ ਜੀਵਨ ਵਿੱਚ ਉਦਯੋਗਿਕ ਖੇਤਰ ਵਿੱਚ ਅੱਗੇ ਵੱਧਣ ਲਈ ਤਿੰਨ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ , ਸਵੈ ਵਿਸਵਾਸ਼,ਉਸਾਰੂ ਸੋਚ ਅਤੇ ਦ੍ਰਿੜ ਇਰਾਦਾ,ਜਿਸ ਨਾਲ ਉਦਯੋਗਿਕ ਖੇਤਰ ਵਿੱਚ ਬੁਲੰਦੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।ਪ੍ਰੋ. ਮੁਹੰਮਦ ਅਨਵਰ ਨੇ ਸ੍ਰੀ. ਮੁਹੰਮਦ ਓਵੈਸ ਦੇ ਬਹੁਮੁੱਲੇ ਵਿਚਾਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।ਕਮਰਸ ਵਿਭਾਗ ਦੇ ਮੁੱਖੀ ਡਾ.ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਵਿਦਿਅਕ ਪ੍ਰੋਗਰਾਮਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਵਹਾਰਿਕ ਗਿਆਨ ਪ੍ਰਦਾਨ ਕਰਨਾ ਹੈ।ਸੰਧੂ ਨੇ ਕਿਹਾ ਉਦਯੋਗਿਕ ਦੌਰੇ ਦੌਰਾਨ ਅਜੋਕੇ ਸਮੇਂ ਵਿੱਚ ਵਪਾਰ ਨਾਲ ਸਬੰਧਤ ਸਮੱਸਿਆਵਾਂ ਬਾਰੇ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਰਹੇਗੀ।