ਅੰਮ੍ਰਿਤਸਰ, 18 ਅਕਤੂਬਰ 2019 - ਸਿੱਖਿਆ ਵਿਭਾਗ ਵਲੋਂ ਮੁੱਢਲੇ ਪੱਧਰ ਤੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਦੋ ਰੋਜਾ 65ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਸਥਾਨਕ ਗੁਰੁ ਨਾਨਕ ਸਟੇਡੀਅਮ ਵਿਖੇ ਆਗਾਜ ਹੋਇਆ। ਇੰਨਾਂ ਖੇਡਾਂ ਦੀ ਰਸਮੀ ਸ਼ੁਰੂਆਤ ਸਲਵਿੰਦਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫਸਰ (ਐ ਤੇ ਸੈ ਸਿੱ) ਅੰਮ੍ਰਿਤਸਰ ਵਲੋਂ ਕੀਤਾ ਗਿਆ।
ਇਸ ਸਮੇਂ ਵੱਡੀ ਗਿਣਤੀ ਵਿੱਚ ਹਾਜਰ ਖਿਡਾਰੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸ. ਸਮਰਾ ਨੇ ਕਿਹਾ ਕਿ ਨਰੋਏ ਮਨ ਵਿੱਚ ਨਰੋਆ ਮਨ ਹੁੰਦਾ ਹੈ ਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਹਿਸਾ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਨੂੰ ਅਨੁਸਾਸ਼ਨ ਦੇ ਨਾਲ ਨਾਲ ਸਿਹਤਯਾਬੀ ਦਾ ਸਬਕ ਸਿਖਾਉਂਦੀਆਂ ਹਨ। ਅੱਜ ਦੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਫੁਟਬਾਲ ਲੜਕੇ ਤੇ ਲੜਕੀਆਂ ਵਿੱਚ ਅਜਨਾਲਾ ਜੋਨ ਨੇ ਪਹਿਲਾ ਤੇ ਬਾਬਾ ਬਕਾਲਾ ਜੋਨ ਨੇ ਦੂਸਰਾ, ਖੋ-ਖੋ ਲੜਕੇ ਤੇ ਲੜਕੀਆਂ ਵਿੱਚ ਬਾਬਾ ਬਕਾਲਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਸਰਾ, ਕਬੱਡੀ ਨੈਸ਼ਨਲ ਮੁੰਡੇ ਅਜਨਾਲਾ ਜੋਨ ਨੇ ਪਹਿਲਾ, ਬਾਬਾ ਬਕਾਲਾ ਜੋਨ ਨੇ ਦੂਸਰਾ, ਕਬੱਡੀ ਨੈਸ਼ਨਲ ਕੁੜੀਆਂ ਵਿੱਚ ਅਜਨਾਲਾ ਤੇ ਬਾਬਾ ਬਕਾਲਾ ਜੋਨ ਸਾਂਝੇ ਤੌਰ ਤੇ ਪਹਿਲਾ, ਰੱਸਾਕੱਸੀ ਵਿੱਚ ਅਜਨਾਲਾ ਜੋਨ ਨੇ ਪਹਿਲਾ ਤੇ ਅੰਮ੍ਰਿਤਸਰ ਜੋਨ ਨੇ ਦੂਸਰਾ, ਜਿਮਨਾਸਟਿਕ ਵਿੱਚ ਅੰਮ੍ਰਿਤਸਰ ਨੇ ਪਹਿਲਾ ਤੇ ਖਾਲਸਾ ਪਬਲਿਕ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਸਮੇਂ ਹੋਏ ਕਬੱਡੀ ਸਰਕਲ ਮੁਕਾਬਲੇ ਦੌਰਾਨ ਹੋਏ ਫਸਵੇਂ ਮੁਕਾਬਲੇ ਵਿੱਚ ਅਜਨਾਲਾ ਜੋਨ ਨੇ ਮਜੀਠਾ ਜੋਨ ਨੂੰ ਮਾਤ ਦਿੱਤੀ। ਖੇਡਾਂ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚ ਅਜਨਾਲਾ ਜੋਨ ਨੇ ਬਾਜੀ ਮਾਰੀ।
ਇਸ ਸਮੇਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਵਰਿੰਦਰ ਸਿੰਘ, ਰੇਖਾ ਮਹਾਜਨ, ਬਲਵਿੰਦਰ ਸਿੰਘ ਏ.ਈ.ਓ., ਮਨਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ, ਗੁਰਦੇਵ ਸਿੰਘ, ਰਣਜੀਤ ਸਿੰਘ, ਵਿਦਿਆ ਦੇਵੀ, ਅਰੁਣਾ ਕੁਮਾਰੀ, ਬਲਵਿੰਦਰ ਸਿੰਘ, ਗੁਰਮੀਤ ਕੌਰ, ਰਵਿੰਦਰਜੀਤ ਕੌਰ, ਸੀ.ਪੀ. ਸ਼ਰਮਾ, (ਸਾਰੇ ਬੀ.ਈ.ਈ.ਓ), ਮੋਹਨਜੀਤ ਸਿੰਘ ਵੇਰਕਾ, ਨਰਿੰਦਰ ਸਿੰਘ ਹੈਪੀ, ਪਰਮਿੰਦਰ ਸਿੰਘ ਕੜਿਆਲ, ਸੁਖਚੈਨ ਸਿੰਘ ਬੱਲ, ਕੋਚ ਰਣਜੀਤ ਸਿੰਘ ਖਾਲਸਾ, ਪ੍ਰਦੀਪ ਸਿੰਘ ਕੰਬੋ, ਰਾਜਵਿੰਦਰ ਸਿੰਘ ਲੁੱਧੜ, ਅੰਗਰੇਜ ਸਿੰਘ, ਸੁਨੀਲ ਕੁਮਾਰ (ਦੋਵੇਂ ਲੈਕਚਰਾਰ), ਗੁਰਿੰਦਰ ਸਿੰਘ ਰੰਧਾਵਾ ਚਮਿਆਰੀ, ਵਿਕਰਮ ਸਿੰਘ ਡੀ.ਪੀ., ਡੀ.ਪੀ. ਬਲਜਿੰਦਰ ਸਿੰਘ, ਫਰਮਿੰਦਰ ਸਿੰਘ ਡੀ.ਪੀ., ਯਾਦਮਨਿੰਦਰ ਸਿੰਘ ਧਾਰੀਵਾਲ, ਸੋਹਨ ਸਿੰਘ ਪੰਡੋਰੀ, ਲਿਵਤਾਰ ਸਿੰਘ ਅਵਾਨ, ਗੁਰਸੇਵਕ ਸਿੰਘ ਭੰਗਾਲੀ, ਪਰਮਬੀਰ ਸਿੰਘ ਵੇਰਕਾ, ਪ੍ਰੀਤ ਮਹਿੰਦਰ ਸਿੰਘ, ਮੋਨਿਕਾ ਰਾਣਾ, ਸੁਖਵਿੰਦਰ ਸਿੰਘ ਮਾਨ (ਸਾਰੇ ਸੀ.ਐਚ.ਟੀ.,) ਮਲਕੀਤ ਸਿੰਘ ਮੀਰਾਂਕੋਟ, ਰਜਿੰਦਰ ਸਿੰਘ ਕੋਟ ਖਾਲਸਾ, ਦਵਿੰਦਰ ਮੰਗੋਤਰਾ, ਮਲਕੀਅਤ ਸਿੰਘ ਵੱਲਾ, ਬਿਕਰਮਜੀਤ ਸਿੰਘ ਹੁੰਦਲ, ਬਲਜੀਤ ਸਿੰਘ ਹੁੰਦਲ ਆਦਿ ਹਾਜਰ ਸਨ।