← ਪਿਛੇ ਪਰਤੋ
ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 18 ਅਕਤੂਬਰ 2019 - ਤਨੀਸ਼ਾ ਬਾਲ ਪੁਸਤਕ ਲੜੀ ਦੇ ਸਰਪ੍ਰਸਤ ਲਾਲ ਚੰਦ ਵਲ ਅਦਾਰਾ ਤਨੀਸ਼ਾ ਤੇ ਵਿੱਦਿਅਕ ਟਰੱਸਟ ਦੇ ਮੈਬਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਤਨੀਸ਼ਾ ਬਾਲ ਪੁਸਤਕ ਲੜੀ ਦੀ ਪ੍ਰਫੁੱਲਤਾ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਤੇ ਆਮ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਬਹੁਤ ਸਾਰੇ ਫੈਸਲੇ ਲਏ ਗਏ। ਜਿਸ ਵਿੱਚ ਇੱਕ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ ਅਕਤੂਬਰ 2019 ਤੋਂ ਸਰਪ੍ਰਸਤ ਲਾਲ ਚੰਦ ਦੀ ਧਰਮ ਪਤਨੀ, ਤਨੀਸ਼ਾ ਦੀ ਦਾਦੀ ਮਾਂ ਤੇ ਆਨਰੇਰੀ ਸੰਪਾਦਕ ਸਾਬੀ ਈਸਪੁਰੀ ਦੇ ਮਾਤਾ ਦੇ ਨਾਮ 'ਤੇ 'ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ' ਦਿੱਤਾ ਜਾਵੇਗਾ। ਇਹ ਐਵਾਰਡ ਹਰ ਸਾਲ ਤਨੀਸ਼ਾ ਵਿੱਦਿਅਕ ਟਰੱਸਟ ਵੱਲੋਂ ਕਰਵਾਏ ਜਾਣ ਵਾਲੇ ਸਲਾਨਾ ਸਮਾਗਮ ਵਿੱਚ ਦੇਣ ਦਾ ਫੈਸਲਾ ਕੀਤਾ ਗਿਆ ਤੇ ਮੀਟਿੰਗ ਵਿੱਚ ਸ਼ਾਮਿਲ ਸਾਰੇ ਮੈਬਰਾਂ ਦੀ ਸਹਿਮਤੀ ਨਾਲ ਇਹ ਫੈਸਲਾ ਵੀ ਲਿਆ ਗਿਆ ਕਿ 'ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ 2019' ਮਾਹਿਲਪੁਰ ਇਲਾਕੇ ਦੇ ਮਹਾਨ ਸਾਹਿਤਕਾਰ ਸੰਜੀਵ ਸ਼ਰਮਾ ਤੇ ਰਿੰਕੂ ਮਖਸੂਸਪੁਰੀ ਨੂੰ ਦਿੱਤਾ ਜਾਵੇਗਾ।
Total Responses : 260