← ਪਿਛੇ ਪਰਤੋ
ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 18 ਅਕਤੂਬਰ 2019 - ਇੱਥੋ ਨਜਦੀਕ ਪੈਦੇ ਪਿੰਡ ਕਿੱਤਣਾ ਦੇ ਸ਼ਹੀਦ ਸਰਵਣ ਦਾਸ ਸਰਕਾਰੀ ਮਿਡਲ ਸਕੂਲ `ਚ `ਸ਼ਹੀਦ ਸਰਵਣ ਦਾਸ` ਦੀ ਯਾਦ `ਚ ਪੁਲਿਸ ਯਾਦਗਾਰ ਦਿਵਸ ਮੌਕੇ 21 ਅਕਤੂਬਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ `ਚ ਸੀਆਰਪੀਐਫ ਸਰਾਏ ਖਾਸ (ਜਲੰਧਰ) ਤੋਂ ਡੀਆਈਜੀ ਸ਼੍ਰੀ ਹਰਜਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਹਰਜਿੰਦਰ ਸਿੰਘ ਜੀ ਸ਼ਹੀਦ ਦੇ ਪਰਿਵਾਰ ਵਲੋਂ ਬਣਾਏ ਸਮਾਰਕ ਦਾ ਉਦਘਾਟਨ ਕਰਨ ਤੋ ਬਾਅਦ ਸ਼ਹੀਦ ਦੀ ਮੂਰਤੀ 'ਤੇ ਸ਼ਰਧਾਜਲੀ ਭੇਂਟ ਕਰਨਗੇ ਅਤੇ ਸਕੂਲ `ਚ ਕਰਵਾਏ ਜਾ ਰਹੇ ਸਮਾਗਮ `ਚ ਤਿੰਰਗਾ ਲਹਿਰਾਉਣਗੇ। ਇਸ ਮੌਕੇ ਜਵਾਨਾਂ ਵਲੋਂ ਸ਼ਹੀਦ ਸਰਵਣ ਦਾਸ ਨੂੰ ਸਲਾਮੀ ਦਿੱਤੀ ਜਾਵੇਗੀ। ਸਮਾਗਮ `ਚ ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆ ਸ਼ਹੀਦ ਦੇ ਭਤੀਜੇ ਅਮਰਜੀਤ ਸਿੰਘ ਅਤੇ ਸਕੂਲ ਮੁੱਖੀ ਹਰਦੀਪ ਕੁਮਾਰ ਨੇ ਦੱਸਿਆ ਕਿ ਸਮਾਗਮ ਦੌਰਾਨ ਸਹਾਇਕ ਕਮਾਡੈਟ ਅਧਿਕਾਰੀ ਅਕੁਸ਼ ਕੁਮਾਰ, ਐਕਸ਼ ਸਰਵਿਸਮੈਨ ਵੈਲਫੇਅਰ ਅਸੋਸੀਏਸ਼ਨ ਦੇ ਪ੍ਰਧਾਨ ਸ਼ਲਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਅਧਿਕਾਰੀ ਸ਼ਾਮਲ ਹੋਣਗੇ। ਇੱਥੇ ਦੱਸਣਯੋਗ ਹੈ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਇਲਾਕੇ `ਚ ਦੇਸ਼ ਦੀ ਰਾਖੀ ਕਰਦੇ ਸਮੇਂ ਚੀਨ ਦੀ ਫੌਜ ਨਾਲ ਯੁੱਧ ਦੌਰਾਨ 10 ਜਵਾਨ ਸ਼ਹੀਦ ਹੋਏ ਸਨ ਜਿਹਨਾ `ਚ ਪੰਜਾਬ ਦਾ ਇਕਲੌਤਾ ਜਵਾਨ ਪਿੰਡ ਕਿੱਤਣਾ ਦਾ ਸਰਵਣ ਦਾਸ ਸੀ ਅਤੇ ਇਹਨਾਂ ਸ਼ਹੀਦਾ ਦੀ ਸਹਾਦਤ ਤੋਂ ਬਾਅਦ ਦੇਸ਼ ਭਰ `ਚ ਹਰੇਕ ਸਾਲ 21 ਅਕਤੂਬਰ ਨੂੰ ਪੁਲਿਸ ਯਾਦਗਾਰ ਦਿਵਸ ਮਨਾਇਆ ਜਾਦਾ ਹੈ। ਸ਼ਹੀਦ ਸਰਵਣ ਦਾਸ ਦੀ ਯਾਦ `ਚ ਸਰਕਾਰੀ ਸਕੂਲ ਕਿੱਤਣਾ ਦਾ ਨਾਮ ਰੱਖਿਆ ਗਿਆ ਹੈ।
Total Responses : 942