← ਪਿਛੇ ਪਰਤੋ
ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 18 ਅਕਤੂਬਰ 2019 - ਕੰਢੀ ਸ਼ੰਘਰਸ਼ ਕਮੇਟੀ ਨੇ ਪਿਛਲੇ ਵਰ੍ਹੇ ਮਾਈਨਿੰਗ ਮਾਫੀਆ ਖਿਲਾਫ ਲਗਾਤਾਰ ਤਿੰਨ ਮਹੀਨੇ ਸ਼ੰਘਰਸ਼ ਕਰਕੇ ਨਜਾਇਜ ਤੌਰ 'ਤੇ ਲੱਗੇ ਕਰੈਸ਼ਰ ਬੰਦ ਕਰਵਾਏ ਸਨ ਪ੍ਰੰਤੂ ਹੁਣ ਫਿਰ ਤੋਂ ਰਾਜਨੀਤਿਕ ਲੀਡਰਾਂ ਦੇ ਥਾਪੜੇ, ਪੁਲਿਸ ਅਤੇ ਜੰਗਲਾਤ ਵਿਭਾਗ ਦੀ ਮਿਲੀ ਭੁਗਤ ਨਾਲ ਮਾਈਨਿੰਗ ਮਾਫੀਆ ਬਿਨਾ ਕਿਸੀ ਭੈਅ ਤੋਂ ਪਿੰਡ ਚਾਂਦਪੁਰ ਰੁੜਕੀ ਅਤੇ ਮੈਰਾ ਵਿਖੇ ਨਜਾਇਜ ਤੌਰ 'ਤੇ ਕ੍ਰੈਸਰ ਚਲਾ ਰਿਹਾ ਹੈ। ਇਹ ਸ਼ਬਦ ਕੰਢੀ ਸ਼ੰਘਰਸ਼ ਕਮੇਟੀ ਦੇ ਸੁਬਾਈ ਮੀਤ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਨੇ ਪੈ੍ਰਸ ਨੂੰ ਲਿਖਤੀ ਬਿਆਨ ਜਾਰੀ ਕਰਦੇ ਹੋਏ ਕਹੇ। ਬਿਆਨ ਨੂੰ ਜਾਰੀ ਰੱਖਦਿਆਂ ਰੌੜੀ ਨੇ ਕਿਹਾ ਕਿ ਪਿਛਲੇ ਵਰੇ ਕੰਢੀ ਸ਼ੰਘਰਸ਼ ਕਮੇਟੀ ਵਲੋਂ ਲੋਕਾਂ ਦੀ ਸਹਾਇਤਾ ਨਾਲ ਨਜਾਇਜ ਮਾਈਨਿੰਗ ਖਿਲਾਫ ਕੀਤੇ ਸ਼ੰਘਰਸ਼ ਸਦਕਾ ਚਾਂਦਪੁਰ ਰੁੜਕੀ ਦੇ ਲੋਕਾਂ ਨੇ ਨਜਾਇਜ ਮਾਈਨਿੰਗ ਮਾਫੀਆ ਦੇ ਟਿੱਪਰ ਲੰਘਣੇ ਬੰਦ ਕਰ ਦਿੱਤੇ ਸਨ। ਜਿਸ ਤੋਂ ਬਾਅਦ ਮਾਈਨਿੰਗ ਮਾਫੀਆਂ ਆਪਣੇ ਰਾਜਨੀਤਿਕ ਅਕਾਂਵਾਂ ਦੀ ਛਤਰ ਛਾਇਆ ਹੇਠ ਜੰਗਲਾਤ ਵਿਭਾਗ ਅਤੇ ਪੁਲਿਸ ਨਾਲ ਘਿਓ ਖਿਚੜੀ ਹੁੰਦਿਆਂ ਚਾਂਦਪੁਰ ਰੁੜਕੀ ਤੋਂ ਮੈਰਾ ਪਿੰਡ ਤੱਕ ਬਿਨਾਂ ਕਿਸੀ ਮਨਜੂਰੀ ਤੋਂ ਰਸਤਾ ਬਣਾ ਕੇ ਆਪਣਾ ਨਜਾਇਜ ਧੰਦਾ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਾਈਨਿੰਗ ਮਾਫੀਆ ਵੱਡੇ ਪੱਧਰ ਤੇ ਚਾਂਦਪੁਰ ਰੁੜਕੀ ਦੀ ਖੱਡ ਤੋਂ ਬਿਨਾ ਕਿਸੀ ਮਨਜੂਰੀ ਤੋਂ ਲੰਬੇ ਸਮੇਂ ਤੋਂ ਨਜਾਇਜ ਮਾਈਨਿੰਗ ਕਰਦਾ ਆ ਰਿਹਾ ਹੈ ਜੋ ਕੇ ਸਰਕਾਰ ਦੇ ਰਿਕਾਰਡ ਅਨੁਸਾਰ ਪ੍ਰਹਿਪਟਿਡ ਹੈ।ਪ੍ਰੰਤੂ ਮਾਈਨਿੰਗ ਵਿਭਾਗ ਅਤੇ ਪੁਲਿਸ ਨੂੰ ਇਹ ਨਜਾਇਜ ਮਾਈਨਿੰਗ ਕਿਧਰੇ ਨਜਰੇ ਨਹੀਂ ਆਉਦੀ ਇਹੀ ਕਾਰਨ ਹੈ ਕਿ ਮਾਈਨਿੰਗ ਮਾਫੀਆ ਦੇ ਹੌਂਸਲੇ ਬੁਲੰਦ ਹਨ।ਉਹਨਾਂ ਕਿਹਾ ਕਿ ਕੰਢੀ ਸ਼ੰਘਰਸ਼ ਕਮੇਟੀ ਪੰਜਾਬ ਸਰਕਾਰ ਅਤੇ ਮਾਈਨਿੰਗ ਵਿਭਾਗ ਤੋਂ ਮੰਗ ਕਰਦੀ ਹੈ ਕਿ ਚਾਂਦਪੁਰ ਰੁੜਕੀ ਅਤੇ ਮੈਰਾ ਵਿਖੇ ਚੱਲ ਰਹੇ ਕ੍ਰੈਸ਼ਰ ਬੰਦ ਕੀਤੇ ਜਾਣ ਅਤੇ ਪਿਛਲੇ ਸਮੇਂ ਅੰਦਰ ਇਲਾਕੇ ਅੰਦਰ ਜੋ ਮਾਈਨਿੰਗ ਮਾਫੀਆ ਨੇ ਨਜਾਇਜ ਮਾਈਨਿੰਗ ਕਰਕੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਇਆ ਹੈ ਉਸਦੀ ਜਾਂਚ ਕਰਕੇ ਮਾਈਨਿੰਗ ਮਾਫੀਆ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਸਜਾ ਦਿੱਤੀ ਜਾਵੇ।ਕਾਮਰੇਡ ਰੌੜੀ ਨੇ ਕਿਹਾ ਕਿ ਅਗਰ ਭਵਿੱਖ ਵਿੱਚ ਮਾਈਨਿੰਗ ਮਾਫੀਆ ਖਿਲਾਫ ਪ੍ਰਸ਼ਾਸ਼ਨ ਕਾਰਵਾਈ ਨਹੀਂ ਕਰਦਾ ਤਾਂ ਕੰਢੀ ਸ਼ੰਘਰਸ਼ ਕਮੇਟੀ ਲੋਕਾਂ ਨੂੰ ਨਾਲ ਲੈ ਕੇ ਫਿਰ ਤੋਂ ਸ਼ੰਘਰਸ਼ ਆਰੰਭ ਕਰੇਗੀ।
Total Responses : 267