ਗੁਰਨਾਮ ਸਿੱਧੂ
ਫਿਰੋਜ਼ਪੁਰ, 18 ਅਕਤੂਬਰ 2019 - ਸੀ.ਬੀ.ਆਈ. ਵੱਲੋਂ ਅੱਜ ਫ਼ਿਰੋਜ਼ਪੁਰ ਰੇਲ ਮੰਡਲ ਸਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅਚਨਚੇਤ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਇਹ ਛਾਪੇਮਾਰੀ ਜਲੰਧਰ ਦੇ ਰੇਲਵੇ ਪਾਵਰ ਹਾਊਸ ਦੇ ਨਾਲ-ਨਾਲ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਇੱਕ ਹੋਰ ਥਾਂ 'ਤੇ ਰਹਿ ਰਹੇ ਅਧਿਕਾਰੀਆਂ ਦੇ ਘਰਾਂ ਵਿੱਚ ਕੀਤੀ ਹੈ। ਇਸ ਛਾਪੇਮਾਰੀ ਦੌਰਾਨ ਸੀ.ਬੀ.ਆਈ ਨੂੰ ਕੁੱਝ ਮਿਲਿਆ ਹੈ ਜਾਂ ਨਹੀਂ, ਇਸ ਦੇ ਬਾਰੇ ਅਜੇ ਪੁਖਤਾ ਜਾਣਕਾਰੀ ਨਹੀ ਮਿਲੀ।
ਦੱਸ ਦੇਈਏ ਕਿ ਸਾਲ 2016-17 'ਚ ਫਿਰੋਜ਼ਪੁਰ ਰੇਲ ਮੰਡਲ 'ਚ ਇਕ ਟੈਡਰ ਪਾਸ ਹੋਇਆ ਸੀ, ਜਿਸ 'ਚ ਸੀ.ਬੀ.ਆਈ ਨੂੰ ਘਪਲਾ ਹੋਣ ਦੀ ਸੂਚਨਾ ਮਿਲੀ ਸੀ। ਉਕਤ ਮਾਮਲੇ ਦੇ ਸਬੰਧ ਵਿੱਚ ਹੀ ਜਾਂਚ ਕਰਨ ਦੇ ਮਕਸਦ ਨਾਲ ਸੀ ਬੀ ਆਈ ਦੇ ਅਧਿਕਾਰੀਆਂ ਵਲੋਂ ਇਹ ਛਾਪੇਮਾਰੀ ਕੀਤੀ ਗਈ।