ਐਸ ਕੇ ਵਿਆਸ
ਅੰਮ੍ਰਿਤਸਰ, 18 ਅਕਤੂਬਰ 2019 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਸ਼ਨ ਨਵੰਬਰ-ਦਸੰਬਰ 2019 ਦੀਆਂ ਸਮੈਸਟਰ ਪ੍ਰੀਖਿਆਵਾਂ ਦੀ ਡੇਟਸ਼ੀਟਾਂ ਯੂਨੀਵਰਸਿਟੀ ਵੈਬਸਾਈਟ www.gndu.ac.in. `ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।
ਡਾ. ਮਨੋਜ ਕੁਮਾਰ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ ਸਮੈਸਟਰ ਅੰਡਰਗਰੈਜੂਏਟ, ਸਮੈਸਟਰ ਪੋਸਟਗਰੈਜੂਏਟ, ਸਮੈਸਟਰ ਅੰਡਰਗਰੈਜੂਏਟ ਡਿਪਲੋਮਾ, ਸਮੈਸਟਰ ਪੋਸਟਗਰੈਜੂਏਟ ਡਿਪਲੋਮਾ ਅਤੇ ਡਿਪਲੋਮਾ/ਸਾਲਾਨਾ ਅੰਡਰਗਰੈਜੂਏਟ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸਬੰਧਤ ਕਾਲਜਾਂ ਨੂੰ ਵੀ ਇਹ ਡੇਟਸ਼ੀਟਾਂ ਈਮੇਲ ਕਰ ਦਿੱਤੀਆਂ ਗਈਆਂ ਹਨ।