ਜਗਦੀਸ਼ ਥਿੰਦ
ਜਲਾਲਾਬਾਦ 19 ਅਕਤੂਬਰ 2019 - ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਸੂਝਵਾਨ ਵੋਟਰ ਕਾਂਗਰਸ ਪਾਰਟੀ ਉਮੀਦਵਾਰ ਨੂੰ ਜੇਤੂ ਬਣਾ ਕੇ ਵਿਧਾਨ ਸਭਾ ਵਿਧਾਨ ਸਭਾ ਅੰਦਰ ਭੇਜਣਗੇ ਤਾਂ ਜੋ ਹਲਕੇ ਦੇ ਬੇਹਤਰ ਵਿਕਾਸ ਲਈ ਉਹ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੇ ।
ਇਹ ਗੱਲ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਜਲਾਲਾਬਾਦ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ । ਉਹਨਾਂ ਕਿਹਾ ਕਿ ਅਕਾਲੀ ਦਲ ਭਾਜਪਾ ਦਾ ਗੱਠਜੋੜ ਟੁੱਟ ਚੁੱਕਿਆ ਹੈ ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਚੋਣ ਵਾਅਦੇ ਪੂਰੇ ਕੀਤੇ ਜਾ ਰਹੇ ਹਨ ।
ਹੁਣ ਤੱਕ 4700 ਕਰੋੜ ਰੁਪਏ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ।
ਪੈਨਸ਼ਨ ਵਧਾ ਕੇ 750 ਰੁਪਏ ਕਰਨ ਦੇ ਨਾਲ ਹੀ ਪੈਨਸ਼ਨ ਨੂੰ ਲਗਾਤਾਰ ਦਿੱਤੀ ਜਾ ਰਹੀ ਹੈ ਬੇਟੀਆਂ ਦੀ ਸ਼ਗਨ ਸਕੀਮ ਵਧਾ ਕੇ ਇੱਕੀ ਹਜ਼ਾਰ ਕੀਤੀ ਗਈ ।
ਥੱਲੇ ਧਰ ਤੇ ਪੱਛੜੇ ਵਰਗ ਦੇ ਲੋਕਾਂ ਨੂੰ ਦੋ ਸੌ ਯੂਨਿਟ ਮੁਫ਼ਤ ਬਿਜਲੀ ਦੇਣਾ ਵੀ ਪੰਜਾਬ ਸਰਕਾਰ ਦੇ ਅਹਿਮ ਕੰਮਾਂ ਵਿੱਚੋਂ ਇੱਕ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਉਹ ਪਹਿਲਾ ਸੂਬਾ ਹੈ ਜਿਸ ਨੇ ਆਪਣੀ 80 ਫੀਸਦੀ ਵੱਸੋਂ ਨੂੰ ਸਿਹਤ ਬੀਮਾ ਯੋਜਨਾ ਅਧੀਨ ਲਿਆਂਦਾ ਹੈ ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 46 ਲੱਖ ਪਰਿਵਾਰਾਂ ਦਾ ਪੰਜ ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੋਣ ਦੇ ਪ੍ਰਬੰਧ ਕੀਤੇ ਹਨ ।
ਉਨ੍ਹਾਂ ਕਿਹਾ ਕਿ ਇੱਕ ਕਾਰਡ ਦੇਣਾ ਹੀ ਇਲਾਜ਼ ਆਉਣਾ ਪਹਿਲਾਂ ਯੂਰਪੀ ਮੁਲਕਾਂ ਵਿੱਚ ਤਾਂ ਸੁਣਿਆ ਸੀ ਪਰ ਹੁਣ ਪੰਜਾਬ ਅੰਦਰ ਵੀ ਇਹ ਸਕੀਮ ਲਾਗੂ ਕੀਤੀ ਗਈ ਹੈ ।
ਇਸ ਮੌਕੇ ਇਕੱਠ ਨੂੰ ਯੂਥ ਕਾਂਗਰਸ ਆਗੂ ਪੰਮਾ ਹਰਮੀਤ ਕੰਬੋਜ ਨੇ ਵੀ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਰਮਿੰਦਰ ਸਿੰਘ ਆਵਲਾ ਵੱਡੇ ਫਰਕ ਨਾਲ ਇੱਥੋਂ ਚੋਣ ਜਿੱਤਣਗੇ ।
ਵਾਈਸ ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਐਡਵੋਕੇਟ ਵਿਕਰਮ ਕੰਬੋਜ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਜ ਦੀਆਂ ਚਾਰੇ ਹਲਕਿਆਂ ਦੀ ਜ਼ਿਮਨੀ ਚੋਣ ਸ਼ਾਨਦਾਰ ਫ਼ਰਕ ਨਾਲ ਜਿੱਤ ਰਹੀ ਹੈ ।
ਇਸ ਮੌਕੇ ਹਰਕੇਸ਼ ਮੱਛਲੀ ਕਲਾਂ , ਗੁਰਭੇਜ ਸਿੰਘ ਟਿੱਬੀ , ਸਾਬਕਾ ਚੇਅਰਮੈਨ ਵੇਦ ਪ੍ਰਕਾਸ਼ ਕੰਬੋਜ , ਸੁਭਾਸ਼ ਪਿੰਡੀ , ਇਕਬਾਲ ਚੰਦ ਪਾਲਾ ਬੱਟੀ , ਕੇਵਲ ਕੰਬੋਜ਼ ਪਿੰਡੀ , ਸੰਦੀਪ ਕੰਬੋਜ ਸਰਪੰਚ , ਬਲਦੇਵ ਰਾਜ ਸਰਪੰਚ ਗੋਲੂ ਕਾ , ਸੁਖਦੇਵ ਬੱਟੀ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ ।