ਚੰਡੀਗੜ੍ਹ, 19 ਅਕਤੂਬਰ 2019 - ਹਰਿਆਣਾ ਵਿਧਾਨ ਸਭਾ ਚੋਣਾਂ ਜੋ ਕਿ 21 ਅਕਤੂਬਰ ਨੂੰ ਪੈਣ ਜਾ ਰਹੀਆਂ ਹਨ। ਇਸਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਆਪਣੇ ਸਰਕਾਰੀ ਕਰਮਚਾਰੀ/ਅਧਿਕਾਰੀ ਜੋ ਕਿ ਹਰਿਆਣਾ ਵਿਧਾਨ ਸਭਾ ਹਲਕੇ ਨਾਲ ਸਬੰਧ ਰੱਖਦਾ ਹੈ ਨੂੰ ਸਪੈਸ਼ਲ ਛੁੱਟੀ ਲੈਣ ਦੀ ਰਾਹਤ ਦਿੱਤੀ ਗਈ ਹੈ।
ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਸੇ ਵੀ ਹਰਿਆਣਾ ਵਿਧਾਨ ਸਭਾ ਹਲਕੇ ਦੇ ਵੋਟਰ, ਜੋ ਕਿ ਪੰਜਾਬ ਦੇ ਦਫਤਰਾਂ/ਬੋਰਡਾਂ/ਵਿਦਿਅਕ ਅਦਾਰਿਆਂ 'ਚ ਕੰਮ ਕਰਦਾ ਹੈ, ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ 21 ਤਰੀਕ ਦਿਨ ਸੋਮਵਾਰ ਦੀ ਸਪੈਸ਼ਲ ਛੁੱਟੀ ਲੈ ਸਕਦਾ ਹੈ। ਇਹ ਛੁੱਟੀ ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ 'ਚੋਂ ਨਹੀਂ ਕੱਟੀ ਜਾਏਗੀ।