← ਪਿਛੇ ਪਰਤੋ
ਗੁਰਨਾਮ ਸਿੱਧੂ
ਫ਼ਿਰੋਜ਼ਪੁਰ 19 ਅਕਤੂਬਰ : ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਬਜੂਦ ਵੀ ਪਾਕਿਸਤਾਨ ਵਾਲੇ ਪਾਸਿਓਂ ਨਸ਼ੇ ਦੀਆਂ ਖੇਪਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਕੋਈ ਨਾ ਕੋਈ ਨਸ਼ੇ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਅੱਜ ਫਿਰ ਹਿੰਦ - ਪਾਕਿ ਕੌਮੀ ਸਰਹੱਦ 'ਤੇ ਪੈਦੀ ਸਰਹੱਦੀ ਚੌਕੀ ਰਾਜੋ ਕੇ ਦੇ ਖੇਤਰ 'ਚ ਲੱਗੇ ਸਰਹੱਦੀ ਬੁਰਜੀ ਨੰਬਰ 144 / 4 - 5 ਦੇ ਕੋਲੋਂ ਬੀ ਐੱਸ ਐੱਫ ਐਕਸ ਐਡਹੌਕ ਪਾਪਾ- ਵੀ ਵਲੋਂ ਹੈਰੋਇਨ ਦਾ ਇਕ ਪੈਕੇਟ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਗਈ ਹੈ । ਜਿਸ ਦੀ ਕੀਮਤ ਕੌਮਾਂਤਰੀ ਮੰਡੀ ਚ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਕਰਵਾਈ ਅਮਲ ਚ ਲਿਆਂਦੀ ਜਾ ਰਹੀ ਸੀ।
Total Responses : 936