ਲੁਧਿਆਣਾ 19 ਅਕਤੂਬਰ 2019: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ (ਰਜਿ.) ਦੇ ਸਹਿਯੋਗ ਨਾਲ ਪ੍ਰੋ. ਮੋਹਨ ਸਿੰਘ ਦੇ 115ਵੇਂ ਜਨਮ ਦਿਨ 'ਤੇ ਸੈਮੀਨਾਰ ਅਤੇ ਕਵੀ ਦਰਬਾਰ 20 ਅਕਤੂਬਰ 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਆਰਤੀ ਚੌਂਕ ਵਿਖੇ ਸਵੇਰੇ 10 ਵਜੇ ਪ੍ਰੋ. ਮੋਹਨ ਸਿੰਘ ਦੇ ਬੁੱਤ ਤੇ ਹਾਰ ਪਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਜਾਵੇਗੀ।
ਸੈਮੀਨਾਰ ਸਵੇਰ 11.30 ਵਜੇ ਪੰਜਾਬੀ ਭਵਨ ਵਿਖੇ ਹੋਵੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ ਮੁੱਖ ਮਹਿਮਾਨ ਹੋਣਗੇ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਕਰਨਗੇ। ਸੈਮੀਨਾਰ ਮੌਕੇ ਡਾ.
ਰਜਿੰਦਰਪਾਲ ਸਿੰਘ 'ਭਾਰਤ ਵਿਚ ਭਾਸ਼ਾ ਦਾ ਸਵਾਲ ਅਤੇ ਪੰਜਾਬੀ ਦਾ ਭਵਿੱਖ' ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਨਗੇ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਵਲੋਂ ਸ. ਗੁਰਨਾਮ ਸਿੰਘ ਧਾਲੀਵਾਲ ਸਵਾਗਤੀ ਸ਼ਬਦ ਕਹਿਣਗੇ। ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ (ਰਜਿ.) ਵਲੋਂ ਪਹਿਲਾ ਪ੍ਰੋ. ਮੋਹਨ ਸਿੰਘ ਯਾਦਗਾਰੀ
ਪੁਰਸਕਾਰ ਡਾ. ਜਗਵਿੰਦਰ ਜੋਧਾ ਨੂੰ ਦਿੱਤਾ ਜਾਵੇਗਾ। ਕਵੀ ਦਰਬਾਰ ਬਾਅਦ ਦੁਪਹਿਰ 2 ਵਜੇ ਹੋਵੇਗਾ ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਕਰਨਗੇ। ਕਵੀ ਦਰਬਾਰ ਵਿਚ ਸ੍ਰੀ ਜਸਵੰਤ ਜ਼ਫ਼ਰ, ਡਾ. ਗੁਰਚਰਨ ਕੌਰ ਕੋਚਰ, ਸਵਰਨਜੀਤ ਸਵੀ, ਡਾ. ਜਗਵਿੰਦਰ ਜੋਧਾ, ਮਨਜਿੰਦਰ ਸਿੰਘ ਧਨੋਆ, ਜਸਵੀਰ ਝੱਜ, ਤ੍ਰੈਲੋਚਨ ਲੋਚੀ, ਜਸਪ੍ਰੀਤ, ਭਗਵਾਨ ਢਿੱਲੋਂ, ਪਰਮਜੀਤ ਸੋਹਲ, ਹਰਬੰਸ ਮਾਲਵਾ, ਮੁਕੇਸ਼ ਆਲਮ,
ਦੇਵਿੰਦਰ ਦਿਲਰੂਪ, ਸ਼ਿਵਰਾਜ ਲੁਧਿਆਣਵੀ, ਜਸਮੀਤ ਕੌਰ, ਕਰਮਜੀਤ ਗਰੇਵਾਲ, ਮਨਿੰਦਰ ਮਨ, ਤਰਸੇਮ ਨੂਰ, ਅਮਰਜੀਤ ਸ਼ੇਰਪੁਰੀ, ਜਸਪ੍ਰੀਤ ਫ਼ਲਕ, ਜਸਲੀਨ ਕੌਰ, ਨੀਲੌ ਬੱਗਾ ਸ਼ਾਮਲ ਹੋਣਗੇ।
ਸਮੂਹ ਪੰਜਾਬੀ ਪਿਆਰਿਆਂ ਨੂੰ ਸਮਾਗਮ ਵਿਚ ਪਹੁੰਚਣ ਦਾ ਹਾਰਦਿਕ ਖੁੱਲ•ਾ ਸੱਦਾ ਹੈ।