ਅੱਜ ਮਿਤੀ 19.10.2019 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੁੱਟਵਾਲ ਦੇ ਫਰੈਂਡਲੀ ਮੈਚ ਕਰਵਾਏ ਗਏ । ਇਹ ਮੈਚ ਪੀ.ਟੀ.ਆਈ. ਮੈਡਮ ਸੁਸ਼ਮਾ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ । ਜਿਸ ਵਿੱਚ ਅਕਾਲ ਅਕੈਡਮੀ ਧੁੱਗਾ ਕਲਾਂ ਅਤੇ ਅਕਾਲ ਅਕੈਡਮੀ ਪਵੇਂ ਦੇ ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ । ਦੋਨੋਂ ਟੀਮਾਂ ਦੇ ਖਿਡਾਰੀਆਂ ਨੇ ਅਖੀਰ ਤੱਕ ਬਹੁਤ ਹੀ ਜੱਦੋਜਹਿਦ ਨਾਲ ਮੈਚ ਨੂੰ ਖੇਡਿਆ । ਇਸ ਵਿੱਚ ਤੀਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਮੁੰਡਿਆਂ ਦੇ ਮੈਚ ਵਿੱਚ ਧੁੱਗਾ ਕਲਾਂ ਨੇ 4-0 ਨਾਲ ਪਵਾਂ ਨੂੰ ਹਰਾਇਆ । ਕਲਾਸ ਛੇਂਵੀ ਤੋਂ ਅੱਠਵੀਂ ਤੱਕ ਮੁਡਿਆਂ ਦੇ ਮੈਚ ਵਿੱਚ 4-0 ਨਾਲ ਧੁੱਗਾ ਕਲਾਂ ਨੇ ਪਵਾਂ ਨੂੰ ਹਰਾਇਆ । ਕਲਾਸ ਛੇਂਵੀ ਤੋਂ ਅੱਠਵੀਂ ਤੱਕ ਕੁੜੀਆਂ ਦੇ ਮੈਚ ਵਿੱਚ 1-0 ਨਾਲ ਪਵਾਂ ਨੂੰ ਹਰਾਇਆ । ਕਲਾਸ ਛੇਵੀਂ ਤੋਂ ਸੱਤਵੀਂ ਤੱਕ ਮੁਡਿਆਂ ਦੇ ਮੈਚ ਵਿੱਚ 1-0 ਨਾਲ ਧੁੱਗਾ ਕਲਾਂ ਦੀ ਟੀਮ ਆਲ ਓਵਰ ਮੈਚਾਂ ਵਿੱਚ ਜੇਤੂ ਰਹੀ । ਦੋਨੋਂ ਟੀਮਾਂ ਨੇ ਮੈਚ ਜਿੱਤਣ ਲਈ ਬਹੁਤ ਹੀ ਸੰਘਰਸ਼ ਕੀਤਾ ਅਤੇ ਟੀਮ ਵਰਕ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ । ਇਹ ਮੈਚ ਬਹੁਤ ਹੀ ਫਸਵਾਂ ਤੇ ਰੁਮਾਂਚਿਕ ਸੀ, ਦਰਸ਼ਕਾਂ ਨੇ ਇਸ ਮੈਚ ਦਾ ਬਹੁਤ ਹੀ ਆਨੰਦ ਮਾਣਿਆ । ਅਖੀਰ ਵਿੱਚ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਨੇ ਅਕਾਲ ਅਕੈਡਮੀ ਪਵਾਂ ਤੋਂ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨ ਦਾ ਅਕੈਡਮੀ ਆਉਣ ਤੇ ਧੰਨਵਾਦ ਕੀਤਾ ਅਤੇ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਖੇਡਾਂ ਨਾਲ ਬੱਚਿਆਂ ਵਿੱਚ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ ਕਿਉਂਕਿ ਜੋ ਬੱਚੇ ਸਰੀਰਕ ਕਸਰਤ ਜਾਂ ਖੇਡਾਂ ਵਿੱਚ ਭਾਗ ਨਹੀਂ ਲੈਂਦੇ ਉਹਨਾਂ ਦਾ ਸੁਭਾਅ ਈਰਖਾਲੂ, ਝਗੜੇ ਅਤੇ ਗੁੱਸੇ ਵਾਲਾ ਹੋ ਜਾਂਦਾ ਹੈ ਇਸ ਕਰਕੇ ਖੇਡਾਂ ਸਰੀਰਕ ਤੰਦਰੁਸਤੀ ਲਈ ਬੇਹੱਦ ਜਰੂਰੀ ਹਨ ।
ਇਸ ਮੌਕੇ ਸਾਬਕਾ ਐਮ.ਐਲ.ਏ ਦੇਸ ਰਾਜ ਧੁੱਗਾ, ਗੁਰਦੁਆਰਾ ਕਮੇਟੀ ਪ੍ਰਧਾਨ ਸੁਰਜੀਤ ਸਿੰਘ, ਹਰਭਜਨ ਸਿੰਘ, ਬਲਵੰਤ ਸਿੰਘ, ਬਲਵੀਰ ਸਿੰਘ, ਬਚਿੱਤਰ ਸਿੰਘ ਅਕੈਡਮੀ ਸਟਾਫ ਵਿੱਚੋਂ ਗੁਰਚਰਨ ਸਿੰਘ, ਸੀਮਾ, ਰਾਜਵਿੰਦਰ ਕੌਰ ਥਿਆੜਾ, ਰੁਪਿੰਦਰ ਕੌਰ, ਬਲਜੀਤ ਕੌਰ, ਬਬੀਤਾ ਸੁਮਨ, ਮਨਪ੍ਰੀਤ ਕੌਰ, ਸੰਦੀਪ ਕੌਰ, ਅੰਜੂ ਭਾਟੀਆ, ਰਾਜਵਿੰਦਰ ਕੌਰ, ਅਨੁਰਾਧਾ, ਕੁਲਦੀਪ ਕੌਰ, ਸੁਖਵਿੰਦਰ ਕੌਰ, ਪਲਵਿੰਦਰ ਕੌਰ, ਰਾਜ ਕੁਮਾਰੀ ਆਦਿ ਸਟਾਫ ਮੈਂਬਰ ਅਤੇ ਨਗਰ ਦੀ ਸੰਗਤ ਹਾਜ਼ਰ ਸਨ