ਮੁੱਲਾਂਪੁਰ, 19 ਅਕਤੂਬਰ 2019 : ਅਕਾਲੀਆਂ ਵੱਲੋਂ ਲਗਾਏ ਜਾ ਰਹੇ ਧੱਕੇਸ਼ਾਹੀ ਦੇ ਦੋਸ਼ਾਂ 'ਤੇ ਬੋਲਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਧੱਕੇਸ਼ਾਹੀ ਦੇ ਦੋਸ਼ ਅਕਾਲੀਆਂ ਦੀ ਹਾਰ ਦੇ ਡਰੋਂ ਬੌਖਲਾਹਟ ਦਾ ਨਤੀਜਾ ਹੈ। ਜਦੋਂ ਕਿ ਪਿੱਛਲੇ 20 ਦਿਨਾਂ ਤੋਂ ਚੱਲ ਰਹੇ ਪ੍ਰਚਾਰ ਦੌਰਾਨ ਇੱਕ ਵੀ ਲੜਾਈ ਝਗੜਾ ਜਾਂ ਕਿਸੇ ਵੀ ਪਾਰਟੀ ਦੇ ਪ੍ਰਚਾਰ 'ਚ ਰੁਕਾਵਟ ਨਹੀਂ ਪੈਦਾ ਹੋਈ। ਫਿਰ ਅਕਾਲੀ ਕਿਹੜੇ ਧੱਕੇ ਦੀ ਗੱਲ ਕਰ ਰਹੇ ਹਨ।
ਅੱਜ ਮੁੱਲਾਂਪੁਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਸਵਾਲ ਕੀਤਾ ਕਿ ਅੰਮ੍ਰਿਤਸਰ ਵਿਖੇ ਧੀ ਦੀ ਇਜੱਤ ਬਚਾਉਣ ਵਾਲੇ ਏਐਸਆਈ ਦੀ ਹੱਤਿਆ ਸਮੇਂ ਇਆਲੀ ਤੇ ਮਜੀਠੀਆ ਕਿੱਥੇ ਸਨ, ਮਾਝੇ 'ਚ ਪੈਂਦੇ ਮਕੂਬਲਪੁਰਾ ਪਿੰਡ ਜਿੱਥੇ ਪੂਰਾ ਪਿੰਡ ਦਾਪਿੰਡ ਵਿਧਵਾ ਕਰਨ ਕੋਈ ਕਸਰ ਨਾ ਛੱਡਣ ਵਾਲੇ ਅੱਜ ਕਿਸ ਤਰਾਂ ਪੁਲਿਸ ਦੇ ਸੀਨੀਅਰ ਅਫਸਰਾਂ ਨਾਲ ਗਲਤ ਲਹਿਜੇ ਨਾਲ ਗੱਲ ਕਰਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਕਿ ਇਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਉਹ ਸਮਾਂ ਨਹੀਂ ਜਦੋਂ ਤੁਸੀਂ ਲੋਕਾਂ ਨੂੰ ਲੁੱਟ ਕੇ ਅਤੇ ਕੁੱਟ ਕੇ ਵੋਟਾਂ ਲੈਂਦੇ ਸੀ। ਕੈਪਟਨ ਸੰਧੂ ਨੇ ਕਿਹਾ ਕਿ ਹਾਰ ਦੇ ਡਰੋਂ ਅੱਜ ਗ੍ਰਿਫਤਾਰੀਆਂ ਦੀ ਗੱਲ ਕਰਨ ਵਾਲੇ ਇਆਲੀ ਤੇ ਮਜੀਠੀਆ ਨੂੰ ਉਸ ਸਮੇਂ ਗ੍ਰਿਫਤਾਰੀਆਂ ਦੇਣੀਆਂ ਚਾਹੀਦੀਆਂ ਸਨ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਬੇਦੋਸ਼ੇ ਸਿੰਘਾਂ 'ਤੇ ਗੋਲੀਆਂ ਚਲਾਈਆਂ ਤੇ ਸਿੱਖ ਨੌਜਵਾਨਾਂ ਨੂੰ ਹੀ ਦੋਸ਼ਾਂ ਹੇਠ ਅੰਦਰ ਕੀਤਾ ਅਤੇ ਤਸ਼ੱਦਦ ਕਰਕੇ ਅਪਾਹਜ ਕਰ ਦਿੱਤਾ। ਇਨ੍ਹਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਹੁਣ ਸਰਕਾਰ ਬਦਲ ਗਈ ਹੈ, ਇਨ੍ਹਾਂ ਨੂੰ ਆਪਣੀ ਸੋਚ ਅਤੇ ਆਦਤ ਬਦਲ ਲੈਣੀ ਚਾਹੀਦੀ ਹੈ ਕਿਉਂਕਿ ਨਾ ਤਾਂ ਅਸੀਂ ਧੱਕਾ ਕਰਾਂਗੇ ਤੇ ਨਾ ਹੀ ਸਹਾਂਗੇ। ਉਹਨਾ ਨਾਲ ਹੀ ਬਾੳਂਸਰ ਬੁਲਾਉਣ ਅਤੇ ਬਦਮਾਸ਼ੀ ਕਰਨ ਦੇ ਲਗਾਏ ਦੋਸ਼ਾਂ 'ਤੇ ਕਿਹਾ ਕਿ ਮੈਨੂੰ ਬਾਉਂਸਰ ਦਿਖਾਓ ਮੈਂ ਵੀ ਦੇਖਾ ਹਲਕੇ 'ਚ ਕਿਹੜੇ ਬਾਉਂਸਰ ਆਏ ਹੋਏ ਨੇ ਅਤੇ ਦੂਜਾ ਸੜਕ ਜਾਂਦੀਆਂ ਗੱਡੀਆਂ ਰੋਕਣ ਵਾਲੇ ਨੂੰ ਕਿ ਕਹਿੰਦੇ ਹਨ ਤੁਸੀਂ ਸਭ ਚੰਗੀ ਤਰਾਂ ਜਾਣਦੇ ਹੋ।
ਉਨ੍ਹਾਂ ਪਗੜੀ ਮਾਮਲੇ 'ਤੇ ਵੀ ਰਾਜਨੀਤੀ ਕਰਨ ਵਾਲਿਆਂ ਨੂੰ ਨਸੀਹਤ ਦਿੱਤੀ ਕਿ ਘੱਟੋ-ਘੱਟ ਰਾਜਨੀਤੀ ਲਈ ਪੱਗੜੀ ਨੂੰ 'ਤੇ ਨਾ ਮੁੱਦਾ ਬਣਾਓ ਜੋ ਸਾਡੀ ਆਨ ਹੈ, ਸਾਡੀ ਸ਼ਾਨ ਹੈ। ਵਿਧਾਇਕ ਸਿਮਰਜੀਤ ਬੈੰਸ ਵੱਲੋਂ ਅਕਾਲੀ-ਕਾਂਗਰਸ ਦੇ ਮਿਲੇ ਹੋਏ ਹੋਣ ਦੇ ਦੋਸ਼ਾਂ 'ਤੇ ਕਿਹਾ ਸੰਧੂ ਨੇ ਤੰਜ ਕਰਦਿਆਂ ਕਿਹਾ ਕਿ ਬੈੰਸ ਸਾਹਿਬ ਜੋਤਸ਼ੀ ਹਨ ਜੋ ਉਹਨਾ ਨੂੰ ਸਭ ਪਤਾ ਲੱਗ ਜਾਂਦਾ ਹੈ। ਦੋਸ਼ਾਂ ਦੀ ਰਾਜਨੀਤੀ ਕਰਨਾ ਬੈਂਸ ਦੀ ਪੁਰਾਣੀ ਆਦਤ ਹੈ। ਮੈਂ ਅਜਿਹੀ ਰਾਜਨੀਤੀ 'ਚ ਵਿਸ਼ਵਾਸ਼ ਨਹੀਂ ਰੱਖਦਾ। ਬੈਂਸ ਸਾਹਿਬ ਨੂੰ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖਣਾ ਚਾਹੀਦਾ ਹੈ ਕਿ ਜੇਕਰ ਕਿਸੇ ਦੀ ਗਲਤੀ ਵੀ ਹੈ ਤਾਂ ਉਸ ਨੂੰ ਸਲੀਕੇ ਨਾਲ ਗਲਤੀ ਦਾ ਅਹਿਸਾਸ ਕਰਵਾਇਆ ਜਾਵੇ ਨਾ ਕਿ ਗਲਤ ਤਰੀਕੇ ਨਾਲ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਅਪੀਲ ਕਰਦਾ ਹਾਂ ਕਿ ਚੋਣ ਮੁੱਦਿਆਂ ਦੇ ਆਧਾਰ 'ਤੇ ਲੜੋ ਬੇਬੁਨਿਆਦ ਦੋਸ਼ਾਂ ਨਾਲ ਹਲਕਾ ਦਾਖਾ ਦਾ ਭਲਾ ਨਹੀ ਹੋਵੇਗਾ।