ਚੌਂਕੀਮਾਨ, 19 ਅਕਤੂਬਰ 2019 - ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਅੱਜ ਪਿੰਡ ਚੌਂਕੀਮਾਨ ਟਰੈਕਟਰ ਰਾਹੀਂ ਪੁੱਜੇ। ਜਿੱਥੇ ਵੱਡੀ ਗਿਣਤੀ ਹਾਜਰ ਪਿੰਡ ਵਾਸੀਆਂ ਨੇ ਕੈਪਟਨ ਸੰਧੂ ਦਾ ਜੋਰਦਾਰ ਸਵਾਗਤ ਕੀਤਾ। ਇਸ ਮੌਕੇ ਉਹਨਾ ਨਾਲ ਐਮਪੀ ਮੁਹੰਮਦ ਸਦੀਕ, ਵਿਧਾਇਕ ਦਲਵੀਰ ਗੋਲਡੀ ਖੰਗੂੜਾ ਹਾਜਰ ਸਨ। ਇਸ ਮੌਕੇ ਗੁਰਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ 'ਚ ਸ਼ਾਮਲ ਹੋਏ। ਉਹਨਾ ਨਾਲ ਜਸਕਰਨ ਸਿੰਘ, ਗੁਰਜੀਤ ਸਿੰਘ, ਗੋਪੀ ਚੌਂਕੀਮਾਨ, ਸੁੱਖਾ ਚੌਂਕੀਮਾਨ, ਲਾਲੀ ਚੌਂਕੀਮਾਨ, ਬਲਰੀਤ ਚੌਂਕੀਮਾਨ ਆਦਿ ਹਾਜਰ ਸਨ।
ਇਸ ਦੌਰਾਨ ਜਿੱਥੇ ਗੋਲਡੀ ਖੰਗੂੜਾ ਨੇ ਵੋਟਰਾਂ ਨੂੰ ਸੰਬੋਧਨ ਕੀਤਾ ਉੱਥੇ ਮੁਹੰਮਦ ਸਦੀਕ ਨੇ ਕਿਹਾ ਕਿ ਕੈਪਟਨ ਸੰਦੀਪ ਸੰਧੂ ਕਿਸੇ ਪਹਿਚਾਣ ਦੇ ਮਹੁਤਾਜ ਨਹੀਂ ਹਨ। ਜਿੱਥੇ ਕੈਪਟਨ ਸੰਦੀਪ ਸੰਧੂਪਿਛਲੇ ਇਕ ਦਹਾਕੇ ਤੋਂ ਵੱਧ ਪਾਰਟੀ 'ਚ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰਦੇ ਆਏ ਹਨ, ਉੱਥੇ ਬਤੌਰ ਮੁੱਖ ਮੰਤਰੀ ਦੇ ਸਲਾਹਕਾਰ ਅਹਿਮ ਰੋਲ ਅਦਾ ਕਰ ਰਹੇ ਹਨ। ਸੁੱਖ ਸਰਕਾਰੀਆ ਨੇ ਕਿਹਾ ਕਿ ਹਲਕਾ ਦਾਖਾ 'ਚ ਕੈਪਟਨ ਸੰਦੀਪ ਸੰਧੂ ਦੀ ਨੁਮਾਇੰਦਗੀ ਹਲਕੇ ਦਾਖੇ ਦੇ ਵਿਕਾਸ ਲਈ ਲਾਭਦਾਇਕ ਸਾਬਿਤ ਹੋਵੇਗੀ । ਕਿਉਂਕਿ ਸਰਕਾਰ 'ਚ 117 ਹਲਕਿਆਂ 'ਚ ਕੰਮ ਕਰਨ ਤੇ ਕਰਵਾਉਣ ਵਾਲੇ ਸਖਸ਼ ਲਈ ਆਪਣੇ ਹਲਕੇ ਦਾਖਾ 'ਚ ਕੰਮ ਕਰਨਾ ਕੋਈ ਵੱਡੀ ਗੱਲ ਨਹੀਂ। ਇਸ ਲਈ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਕੈਪਟਨ ਸੰਦੀਪ ਸੰਧੂ ਦੇ ਹੱਥ ਮਜਬੂਤ ਕਰੋ, 21 ਅਕਤੂਬਰ ਨੂੰ ਇਕ ਇਕ ਵੋਟ ਕੈਪਟਨ ਸੰਦੀਪ ਸੰਧੂ ਨੂੰ ਪਾਓ ਤੇ ਪਵਾਓ।
ਕੈਪਟਨ ਸੰਦੀਪ ਸੰਧੂ ਨੇ ਕਿਹਾ ਮੈਂ ਆਪਣਾ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੈਨੂੰ ਦਾਖਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਵਾਅਦਾ ਕਰਦਾ ਹਾਂ ਕਿ ਜਿਸ ਤਰਾਂ ਮੈਂ ਨੇਵੀ ਅਤੇ ਮੁੱਖ ਮੰਤਰੀ ਵੱਲੋਂ ਲਗਾਈ ਹਰ ਜਿੰਮੇਵਾਰੀ ਨੂੰ ਤਹਿਦਿਲੋਂ ਨਿਭਾਇਆ। ਉਸੇ ਤਰਾਂ ਦਾਖੇ ਵਿਚ ਰਹਿ ਕੇ ਦਾਖੇ ਦੀ ਸੇਵਾ ਕਰਾਂਗਾ। ਕੈਪਟਨ ਸੰਧੂ ਨੇ ਕਿਹਾ ਕਿ ਡਰਾਉਣਾ ਮੇਰਾ ਧਰਮ ਨਹੀਂ, ਡਰਨਾ ਮੈਂ ਸਿੱਖਿਆ ਨਹੀਂ। ਭਾਵ ਹਲਕੇ 'ਚ ਕਿਸੇ ਨਾਲ ਵਧੀਕੀ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਵਧੀਕੀ ਸਹਿਣ ਕੀਤਾ ਜਾਵੇਗਾ। ਕਾਂਗਰਸ ਪਾਰਟੀ ਸ਼ਾਂਤੀ ਦੀ ਮੁਦੱਈ ਹੈ ਤੇ ਸ਼ਾਂਤੀ-ਭਾਈਚਾਰੇ ਨਾਲ ਹਲਕੇ ਦਾ ਵਿਕਾਸ ਹੋਵੇ, ਇਹੀ ਮੇਰਾ ਮਕਸਦ ਹੈ। ਉਹਨਾ ਨਾਲ ਹੀ ਕਿਹਾ ਕਿ ਅਗਲੇ ਢਾਈ ਸਾਲਾਂ 'ਚ ਜਿੱਥੇ ਹਲਕੇ ਦਾ ਵਿਕਾਸ ਕਰਨਾ ਮੇਰੀ ਜਿੰਮੇਵਾਰੀ ਹੈ, ੳੱਥੇ ਨਸ਼ੇ ਦਾ ਪੂਰਨ ਤੌਰ 'ਤੇ ਖਾਤਮਾ ਕਰਨਾ ਤੇ ਨੌਜਵਾਨਾ ਲਈ ਰੁਜਗਾਰ ਮੁਹੱਈਆ ਕਰਵਾਉਣਾ ਵੀ ਮੇਰੀ ਪਹਿਲਕਦਮੀ ਹੋਵੇਗੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਹਰਜਾਪ ਸਿੰਘ ਬਲਾਕ ਸੰਮਤੀ, ਸਰਪੰਚ ਹਰਵਿੰਦਰ ਸਿੰਘ ਵਿੱਕੀ, ਗੁਰਦੀਪ ਸਿੰਘ ਮਾਨ, ਅਮੋਲਕ ਸਿੰਘ, ਹਸਨਦੀਪ ਸਿੰਘ, ਗੁਰਜੀਤ ਸਿੰਘ ਗੀਤਾ, ਦਵਿੰਦਰ ਸਿੰਘ, ਇੰਦਰਪਾਲ ਸਿੰਘ ਗਰੇਵਾਲ, ਸ਼ਿੰਗਾਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।