ਚੋਣ ਅਮਲੇ ਨੂੰ ਰਵਾਨਾ ਕਰਨ ਮੌਕੇ ਰਿਟਰਨਿੰਗ ਅਧਿਕਾਰੀ ਕੇਸ਼ਵ ਗੋਇਲ ,ਐੱਸ ਡੀ ਐਮ ਸੁਭਾਸ਼ ਖਟਕ , ਇਲੈਕਸ਼ਨ ਤਹਿਸੀਲਦਾਰ ਸੱਤਪਾਲ ਬਾਂਸਲ , ਨਾਇਬ ਤਹਿਸੀਲਦਾਰ ਵਿਜੇ ਬਹਿਲ ਅਤੇ ਹੋਰ ਅਧਿਕਾਰੀ ।
ਜਗਦੀਸ਼ ਥਿੰਦ
ਜਲਾਲਾਬਾਦ 20 ਅਕਤੂਬਰ : ਵਿਧਾਨ ਸਭਾ ਹਲਕਾ ਜਲਾਲਾਬਾਦ -79 ਦੀ 21 ਅਕਤੂਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਸਬੰਧ ਵਿਚ ਅੱਜ ਰਿਟਰਨਿੰਗ ਅਧਿਕਾਰੀ ਦੀ ਦੇਖ ਰੇਖ ਹੇਠ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ ।
ਬੀ ਐੱਸ ਐੱਫ ਦੇ ਜਵਾਨ ਪੋਲਿੰਗ ਬੂਥਾਂ ਤੇ ਰਵਾਨਾ ਹੋਣ ਤੋਂ ਪਹਿਲਾਂ : ਤਸਵੀਰ ਜਗਦੀਸ਼ ਥਿੰਦ
---------------------------------------------
ਰਿਟਰਨਿੰਗ ਅਧਿਕਾਰੀ ਕਮ ਐੱਸ ਡੀ ਐੱਮ ਜਲਾਲਾਬਾਦ ਕੇਸ਼ਵ ਗੋਇਲ ਦੇ ਨਾਲ ਸਹਾਇਕ ਆਰ ਓ ਤਹਿਸੀਲਦਾਰ ਜਲਾਲਾਬਾਦ ਸਾਰਾ ਕੰਮਕਾਜ ਦੇਖ ਰਹੇ ਸਨ ।
ਚੋਣ ਸਮੱਗਰੀ ਅਤੇ ਈ ਵੀ ਐਮ ਮਸ਼ੀਨਾਂ ਲੈ ਕੇ ਪੋਲਿੰਗ ਬੂਥਾਂ ਵੱਲ ਰਵਾਨਾ ਹੁੰਦੇ ਚੋਣ ਅਮਲੇ ਦੇ ਅਧਿਕਾਰੀ
-------------------------------------------------
ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਆਰ ਪੀ ਸਿੰਘ ਨੇ ਵੀ ਮੌਕੇ ਤੇ ਪੁੱਜ ਕੇ ਚੱਲ ਰਹੇ ਪ੍ਰੋਸੈਸ ਦਾ ਜਾਇਜ਼ਾ ਲਿਆ ।
ਸੁਪਰਡੈਂਟ ਪੰਜਾਬ ਪੁਲਿਸ ਫ਼ਾਜ਼ਿਲਕਾ ਸ੍ਰੀ ਕੁਲਦੀਪ ਸ਼ਰਮਾ ਨੇ ਵੱਖ ਵੱਖ ਪੋਲਿੰਗ ਬੂਥਾਂ ਉੱਪਰ ਤਾਇਨਾਤ ਕੀਤੇ ਗਏ ਸੁਰੱਖਿਆ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ । ਉ ਐੱਸ ਆਈ ਫਾਜ਼ਿਲਕਾ ਆਪਣੀ ਟੀਮ ਦੇ ਨਾਲ ਆਈ ਟੀ ਆਈ ਜਲਾਲਾਬਾਦ ਅੰਦਰ ਹੀ ਲੈਪਟਾਪ ਖੋਲ੍ਹ ਕੇ ਡਿਊਟੀਆਂ ਲਗਾਉਣ ਦਾ ਕੰਮ ਕਰ ਰਹੇ ਸਨ ਪੰਜਾਬ ਪੁਲਸ ਦੇ ਨਾਲ ਬੀ ਐੱਸ ਐੱਫ ਅਤੇ ਹੋਰ ਨੀਮ ਫੌਜੀ ਬਲਾਂ ਦੇ ਜਵਾਨ ਵੀ ਲਗਾਏ ਗਏ ਹਨ ।
ਪੋਲਿੰਗ ਬੂਥਾਂ ਵੱਲ ਰਵਾਨਾ ਹੋਣ ਤੋਂ ਪਹਿਲਾਂ ਜ਼ਰੂਰੀ ਜਾਣਕਾਰੀ ਨੋਟ ਕਰਦਾ ਹੋਇਆ ਚੋਣ ਅਮਲਾ ।
ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਲਕੇ ਤੋਂ ਬਾਹਰਲੇ ਵਿਅਕਤੀਆਂ ਨੂੰ ਹਲਕੇ ਅੰਦਰ ਰਹਿਣ ਤੋਂ ਵਰਜਿਆ ਗਿਆ ਹੈ ।
ਬਹੁ ਵੱਕਾਰੀ ਵਾਲ ਹਲਕਾ ਹੋਣ ਕਰ ਕੇ ਚੋਣ ਕਮਿਸ਼ਨ ਵੱਲੋਂ ਵੈੱਬ ਕਾਸਟਿੰਗ ਅਤੇ ਵੀਡੀਓਗ੍ਰਾਫੀ ਦੇ ਹੁਕਮ ਜਾਰੀ ਕੀਤੇ ਗਏ ਹਨ ।
ਵੈੱਬ ਕਾਸਟਿੰਗ ਜ਼ਰੀਏ ਜ਼ਿਲ੍ਹਾ ਪੱਧਰ , ਤਹਿਸੀਲ ਪੱਧਰ , ਸਟੇਟ ਲੈਵਲ ਅਤੇ ਦੇਸ਼ ਪੱਧਰ 'ਤੇ ਚੋਣ ਅਧਿਕਾਰੀ ਕਿਸੇ ਵੀ ਪੋਲਿੰਗ ਬੂਥ ਤੇ ਹੋਰ ਹਰ ਇੱਕ ਗਤੀਵਿਧੀ ਉੱਪਰ ਸਿੱਧੀ ਨਜ਼ਰ ਰੱਖ ਸਕਣਗੇ ।
ਇਸ ਤੋਂ ਇਲਾਵਾ ਸੈਕਟਰ ਇੰਚਾਰਜ ਅਤੇ ਸੰਵੇਦਨਸ਼ੀਲ ਬੂਥਾਂ ਉੱਪਰ ਬੂਥਾਂ ਦੇ ਅੰਦਰ ਅਤੇ ਬਾਹਰ ਵੀ ਵੀਡੀਓਗ੍ਰਾਫੀ ਕਰਨ ਦੇ ਪ੍ਰਬੰਧ ਕੀਤੇ ਗਏ ਹਨ ।
ਜ਼ਿਲ੍ਹਾ ਚੋਣ ਅਧਿਕਾਰੀ ਮਨਪ੍ਰੀਤ ਸਿੰਘ ਛਤਵਾਲ ਅਨੁਸਾਰ ਅੰਗਹੀਣ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ।