ਐਮਾਜ਼ੋਨ ਵੱਲੋਂ ਸੀਜੀਸੀ ਨੂੰ ਸਭ ਤੋਂ ਵੱਡਾ ਪੈਕੇਜ ਮਿਲਿਆ
ਵਿਦਿਆਰਥੀਆਂ ਨੂੰ 7.08 ਐਲਪੀਏ ਦੇ ਔਸਤਨ ਪੈਕੇਜ ਦੀ ਪੇਸ਼ਕਸ਼
ਐਸ.ਏ.ਐਸ. ਨਗਰ 20 ਅਕਤੂਬਰ 2019: ਮਿਆਰੀ ਸਿੱਖਿਆ ਦੇ ਖੇਤਰ ਵਿੱਚ ਜਾਣੇ ਜਾਂਦੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ 2020 ਦੇ ਬੈਚ ਲਈ ਸਾਲਾਨਾ ਪਲੇਸਮੈਂਟ ਦਿਵਸ ਸਬੰਧੀ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ । ਇਸ ਮੌਕੇ ਸਿਰਫ ਤਿੰਨ ਮਹੀਨਿਆਂ ‘ਚ ਹੀ ਸੀਜੀਸੀ ਦੇ ਵਿਦਿਆਰਥੀਆਂ ਨੂੰ 2500 ਦੇ ਕਰੀਬ ਮਿਲੀਆਂ ਪਲੇਸਮੈਂਟ ਪੇਸ਼ਕਸ਼ਾਂ ਦੀ ਮਾਣਮੱਤੀ ਉਪਲਬਧੀ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪਲੇਸਮੈਂਟ ਡਰਾਇਵ ਦੌਰਾਨ ਸੀਜੀਸੀ ਦੇ ਕੰਪਿਊਟਰ ਸਾਇੰਸ ਇੰਜੀਨਿਅਰਿੰਗ ਦੇ 15 ਵਿਦਿਆਰਥੀਆਂ ਨੂੰ ਐਮਾਜ਼ੋਨ ਡਿਵੈਲਪਮੈਂਟ ਸੈਂਟਰ ਇੰਡੀਆ ਵੱਲੋਂ ਉਚ ਪੈਕੇਜ ‘ਤੇ ਪਲੇਸਮੈਂਟ ਦੀ ਪੇਸ਼ਕਸ਼ ਬਾਰੇ ਖਾਸ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਇਸ ਪੈਕੇਜ ਨੇ 30.25 ਐਲਪੀਏ ਦੇ ਅੰਕੜੇ ਨੂੰ ਛੂਹ ਲਿਆ ਹੈ ਜੋ ਕਿ ਸੰਸਥਾਂ ਲਈ ਮਾਣ ਵਾਲੀ ਗੱਲ ਹੈ।ਇਸ ਦੇ ਨਾਲ 7.08 ਐਲਪੀਏ ਦੇ ਔਸਤਨ ਪੈਕੇਜ ਨੂੰ ਹਾਸਿਲ ਕਰਨ ਵਾਲੇ ਕਈਂ ਵਿਦਿਆਰਥੀ ਵੀ ਸੀਜੀਸੀ ਤੋਂ ਹਨ ਜਿਨ੍ਹਾਂ ਦੀ ਤੁਲਨਾ ਇਸ ਖੇਤਰ ਦੇ ਆਈਆਈਟੀ ਸਣੇ ਹੋਰ ਅਦਾਰਿਆਂ ਨੂੰ ਮਿਲੇ ਪੈਕੇਜ ਨਾਲ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਉਚ ਪੱਧਰ ਦੀ ਗਲੋਬਲ ਸੂਚਨਾ ਟੈਕਨਾਲੋਜੀ, ਸਲਾਹਕਾਰ ਅਤੇ ਬਿਜਨਸ ਪ੍ਰਕਿਰਿਆ ਸਰਵਿਸ ਕੰਪਨੀ ਵਿਪਰੋ ਨੇ 382 ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਜਦ ਕਿ ਕੋਗਨੀਜ਼ੈਂਟ ਅਤੇ ਕੈਪਗੀਮਿੰਨੀ ਨੇ ਕ੍ਰਮਵਾਰ 430 ਅਤੇ 427 ਦੇ ਕਰੀਬ ਵਿਿਦਆਰਥੀਆਂ ਨੂੰ ਪਲੇਸਮੈਂਟ ਲਈ ਚੁਣਿਆ ਹੈ। ਇਸ ਤੋਂ ਇਲਾਵਾ ਮਾਈਕ੍ਰੋਸਾਫਟ, ਮਿਊ ਸਿੰਗਮਾ, ਡਿਲੋਟੇ, ਅਦਿਿਤਆ ਬਿਰਲਾ, ਬਿਰਲਾਸੋਫਟ ਆਦਿ ਵਰਗੀਆਂ ਕਈ ਇੰਟਰਨੈਸ਼ਨਲ ਕੰਪਨੀਆਂ ਵੱਲੋਂ 2020 ਦੇ ਬੈਚ ਲਈ ਕਾਲਜ ਵਿੱਚ ਪਲੇਸਮੈਂਟ ਡਰਾਇਵਾਂ ਦਾ ਆਯੋਜਨ ਕੀਤਾ ਗਿਆ ਹੈ।
ਇਸ ਮੌਕੇ ਪਲੇਸਮੈਂਟ ਡਰਾਇਵਾਂ ਦੌਰਾਨ ਸੀਜੀਸੀ ਦੇ ਡਿਪਟੀ ਡਾਇਰੈਕਟਰ ਸੰਚਾਲਕ(ਆਪ੍ਰੇਸ਼ਨਸ) ਨਵਨੀਤ ਸਿੰਘ ਨੇ ਵਿਦਿਆਰਥੀਆਂ ਵੱਲੋਂ ਹਾਸਲ ਕੀਤੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਪਲੇਸਮੈਂਟ ਡਰਾਇਵਾਂ ਇਸ ਸਾਲ ‘ਚ ਥੋੜਾ ਸਮਾਂ ਪਹਿਲਾਂ ਸ਼ੁਰੂ ਹੀ ਹੋਈਆਂ ਅਤੇ ਬਹੁਤ ਘੱਟ ਸਮੇਂ ‘ਚ 800 ਦੇ ਕਰੀਬ ਵਿਿਦਆਰਥੀਆਂ ਨੇ ਹੁਣ ਤੱਕ ਇੱਕ ਤੋਂ ਵੱਧ ਨੌਕਰੀ ਦੀ ਪੇਸ਼ਕਸ਼ ਹਾਸਲ ਕਰ ਲਈ ਹੈ ਜੋ ਕਿ ਸੰਸਥਾਂ ਲਈ ਮਾਣ ਵਾਲੀ ਗੱਲ ਹੈ।
ਇਸ ਦੌਰਾਨ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੀਜੀਸੀ ਦੇ ਵਿਦਿਆਰਥੀਆਂ ਨੂੰ ਮਿਲੇ ਔਸਤਨ ਪੈਕੇਜ ਖੇਤਰ ਵਿੱਚ ਸਭ ਤੋਂ ਵੱਧ ਹੈ ਜੋ ਕਿ ਸੰਸਥਾ ਅਤੇ ਵਿਦਿਆਰਥੀਆਂ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸੀਜੀਸੀ ਆਪਣੇ ਹਰ ਵਿਦਿਆਰਥੀ ਨੂੰ ਉਸ ਦੇ ਕਿੱਤੇ ਵਿੱਚ ਯੋਗ ਬਣਾਉਣ ਅਤੇ ਤਕਨੀਕੀ ਤੌਰ ‘ਤੇ ਇੰਡਸਟਰੀ ਲਈ ਮਾਹਰ ਪੇਸ਼ੇਵਾਰ ਤਿਆਰ ਕਰਨ ਦੀ ਵਚਨਬੱਧ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਵੀ ਦਿੱਤੀ, ਅਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਕਾਮਨਾ ਕਰਦੇ ਹੋਏ ਅਲਵਿਦਾ ਕਿਹਾ ਅਤੇ ਉਚ ਪੱਧਰੀ ਕੰਪਨੀਆਂ ਵਿੱਚ ਕੰਮ ਕਰਦਿਆਂ ਅਦਾਰੇ ਦਾ ਨਾਮ ਮਾਣ ਨਾਲ ਉਚਾ ਕਰਨ ਲਈ ਉਤਸ਼ਾਹਿਤ ਵੀ ਕੀਤਾ।
ਸਮਾਗਮ ਦੇ ਅੰਤ ਵਿੱਚ ਸੱਭਿਆਚਾਰਕ ਪ੍ਰੋਗਰਾਮ, ਡੀਜੇ ਪਾਰਟੀ ਅਤੇ ਫੈਸ਼ਨ ਸ਼ੋਅ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਅਤੇ ਇਨ੍ਹਾਂ ਯਾਦਗਰੀ ਪਲਾਂ ਨੇ ਸਭ ਦਾ ਖੂਬ ਮੰਨੋਰੰਜਨ ਕੀਤਾ।