ਲੁਧਿਆਣਾ 20 ਅਕਤੂਬਰ 2019: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ (ਰਜਿ.) ਦੇ ਸਹਿਯੋਗ ਨਾਲ ਪ੍ਰੋ. ਮੋਹਨ ਸਿੰਘ ਦੇ 115ਵੇਂ ਜਨਮ ਦਿਨ 'ਤੇ ਸੈਮੀਨਾਰ ਅਤੇ ਕਵੀ ਦਰਬਾਰ
ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਆਰਤੀ ਚੌਂਕ ਵਿਖੇ ਪ੍ਰੋ. ਮੋਹਨ ਸਿੰਘ ਦੇ ਬੁੱਤ ਤੇ ਹਾਰ ਪਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸੈਮੀਨਾਰ ਦੇ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਚਣੌਤੀ ਕੇਵਲ ਹਿੰਦੀ ਭਾਸ਼ਾ ਤੋਂ ਹੈ ਅੰਗਰੇਜ਼ੀ ਭਾਸ਼ਾ ਤੋਂ ਨਹੀਂ ਕਿਉਂਕਿ ਹਿੰਦੀ ਤੇ ਪੰਜਾਬੀ ਵਿਚ ਸਮਾਨਤਾ ਹੋਣ ਕਰਕੇ ਪੰਜਾਬੀ ਭਾਸ਼ਾ ਦਾ ਹਿੰਦੀ ਵਿਚ ਜਜ਼ਬ ਹੋ ਜਾਣਾ ਖਤਰੇ ਦੀ ਘੰਟੀ ਹੈ। ਪਰ ਜੇ ਜਾਬੀ ਆਪਣੀ ਭਾਸ਼ਾ ਨੂੰ ਨਾਲ ਅਪਣਾ ਲੈਣ ਤਾਂ ਪੰਜਾਬੀ ਭਾਸ਼ਾ ਨੂੰ ਮਾਰਨ ਵਾਲਾ ਕੋਈ ਨਹੀਂ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਪ੍ਰੋ. ਮੋਹਨ ਸਿੰਘ ਦੇ ਜਨਮ ਦਿਨ ਤੇ ਪੰਜਾਬੀ ਸਾਹਿਤ ਅਕਾਡਮੀਵਲੋਂ ਸੈਮੀਨਾਰ ਕਰਵਾਉਣ ਦੀ ਪਰੰਪਰਾ ਰਹੀ ਹੈ ਤੇ ਇਸ ਵਾਰ ਵੀ ਸੈਮੀਨਾਰ ਦੇ ਨਾਲ ਨਾਲ ਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਇਹ ਪਰੰਪਰਾ ਜਾਰੀ ਰਹੇਗੀ।ਸੈਮੀਨਾਰ ਮੌਕੇ ਡਾ. ਰਜਿੰਦਰਪਾਲ ਸਿੰਘ 'ਭਾਰਤ ਵਿਚ ਭਾਸ਼ਾ ਦਾ ਸਵਾਲ ਅਤੇ ਪੰਜਾਬੀ ਦਾ
ਭਵਿੱਖ' ਬਾਰੇ ਮੁੱਖ ਭਾਸ਼ਨ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਤਾਂ ਹੀ ਜੀਵਤ ਰਹਿ ਸਕਦੀ ਹੈ ਜੇ ਪੰਜਾਬੀ ਭਾਸ਼ਾ ਵਿਚ ਰਚੇ ਹੋਏ ਸਾਹਿਤ ਨੂੰ ਪੰਜਾਬੀ ਭਾਸ਼ਾ ਵਿਚ ਪੜਿ•ਆ ਜਾਵੇ ਅਤੇ ਪੰਜਾਬੀ ਭਾਈਚਾਰੇ ਦੇ ਵਿਚ ਉੱਭਰ ਰਹੀ ਨਵੀਂ ਪੀੜ•ੀ ਪੰਜਾਬੀ ਭਾਸ਼ਾ ਨਾਲ ਜੁੜੀ ਰਹੇ। ਉਨ•ਾਂ ਕਿਹਾ ਜਿਹੜੇ ਲੋਕ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਨੇ ਉਹ ਭਾਸ਼ਾ ਕਦੇ ਮਰਦੀ ਨਹੀਂ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਪਹੁੰਚੇ ਲੇਖਕਾਂ ਅਤੇ ਸਰੋਤਿਆਂ ਜੀ ਆਇਆਂ ਕਹਿੰਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਚ ਕਰਵਾਏ ਜਾਂਦੇ ਸਮਾਗਮਾਂ ਵਿਚ ਲੇਖਕਾਂ ਦੀ ਘੱਟ
ਸ਼ਮੂਲੀਅਤ ਵੀ ਆਪਣੇ ਆਪ ਵਿਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸੰਕਟਾਂ ਦੀ ਮਿਸਾਲ ਹੈ। ਉਨ•ਾਂ ਨੇ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ (ਰਜਿ.) ਵਲੋਂ ਪਲੇਠਾ ਕਵਿਤਾ ਪੁਰਸਕਾਰ ਡਾ. ਜਗਵਿੰਦਰ ਜੋਧਾ ਨੂੰ ਮਿਲਣ 'ਤੇ ਉਨ•ਾਂ ਨੂੰ ਮੁਬਾਰਿਕਬਾਦ ਦਿਆਂ ਡਾ. ਜੋਧਾ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਭਾਵਪੂਰਤ ਟਿੱਪਣੀਆਂ ਕੀਤੀਆਂ। ਉਨ•ਾਂ ਕਿਹਾ ਕਿ ਜੇ ਪੰਜਾਬੀ ਨੂੰ ਬਚਾਉਣਾ ਹੈ ਤਾਂ ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿਚ ਦਾਖ਼ਲਾ ਲੈਣਾ ਲਾਜ਼ਮੀ ਕੀਤਾ ਜਾਵੇ। ਉਨ•ਾਂ ਨੇ ਨਾਲ ਹੀ ਕਿਹਾ ਜੇ ਮਾਪੇ ਆਪਣੇ ਘਰਾਂ ਵਿਚ ਪੰਜਾਬੀ ਭਾਸ਼ਾ ਨੂੰ ਪਿਆਰ ਕਰਨਗੇ ਤੇ ਉਨ•ਾਂ ਦੇ ਬੱਚੇ ਆਪਣੇ ਆਪ ਹੀ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਜੁੜ ਜਾਣਗੇ।
ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ (ਰਜਿ.) ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਖ ਵੱਖ ਵਿਸ਼ਿਆਂ ਦੀ ਤਕਨੀਕੀ ਸ਼ਬਦਾਵਲੀ ਦੇ ਕੋਸ਼ ਤਿਆਰ ਕਰਨੇ ਚਾਹੀਦੇ ਹਨ। ਸੀਨੀਅਰ ਮੀਤ ਪ੍ਰਧਾਨ ਸ. ਗੁਰਨਾਮ ਸਿੰਘ ਧਾਲੀਵਾਲ ਨੇ ਸਵਾਗਤੀ ਸ਼ਬਦ ਕਹਿੰਦਿਆਂ ਲੇਖਕਾਂ ਨੂੰ ਪ੍ਰੋ. ਮੋਹਨ ਸਿੰਘ ਦੇ 115ਵੇਂ ਜਨਮ ਦਿਨ ਦੀ ਵਧਾਈ ਦਿੱਤੀ। ਕਵੀ ਦਰਬਾਰ ਵਿਚ ਡਾ. ਜਸਵੰਤ ਸਿੰਘ ਢਿੱਲੋਂ ਯੂ.ਐੱਸ.ਏ., ਡਾ. ਗੁਰਚਰਨ ਕੌਰ ਕੋਚਰ, ਸਵਰਨਜੀਤ ਸਵੀ, ਡਾ. ਜਗਵਿੰਦਰ ਜੋਧਾ, ਮਨਜਿੰਦਰ ਸਿੰਘ ਧਨੋਆ, ਜਸਵੀਰ ਝੱਜ, ਤ੍ਰੈਲੋਚਨ ਲੋਚੀ, ਜਸਪ੍ਰੀਤ, ਭਗਵਾਨ ਢਿੱਲੋਂ, ਪਰਮਜੀਤ ਸੋਹਲ, ਹਰਬੰਸ ਮਾਲਵਾ, ਦੇਵਿੰਦਰ ਦਿਲਰੂਪ,
ਸ਼ਿਵਰਾਜ ਲੁਧਿਆਣਵੀ, ਅਮਨ ਫੱਲੜ, ਕਰਮਜੀਤ ਗਰੇਵਾਲ, ਮਨਿੰਦਰ ਮਨ, ਅਮਰਜੀਤ ਸ਼ੇਰਪੁਰੀ, ਜਸਪ੍ਰੀਤ ਫ਼ਲਕ, ਜਸਲੀਨ ਕੌਰ, ਨੀਲੂ ਬੱਗਾ ਅਤੇ ਹਾਜ਼ਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਪ੍ਰੋ. ਮੋਹਨ ਸਿੰਘ ਨੂੰ ਯਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰੰਘ ਤੂਰ, ਪ੍ਰਿਥੀਪਾਲ ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਸਰਜੀਤ ਸਿੰਘ, ਰਾਮ ਸਿੰਘ, ਹਰਦੇਵ ਸਿੰਘ ਗਰੇਵਾਲ, ਜਸਵੰਤ ਜ਼ਫ਼ਰ, ਡਾ. ਨਿਰਮਲ ਜੌੜਾ, ਅਮਰਿੰਦਰ ਸਿੰਘ ਜੱਸੋਵਾਲ, ਮੁਹੰਮਦ ਸਦੀਕ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਜਗਪਾਲ ਸਿੰਘ ਖੰਗੂੜਾ, ਦਿਲਬਾਗ ਸਿੰਘ ਅੰਮ੍ਰਿਤਸਰ, ਸਰਪੰਚ ਜਗਜਿੰਦਰਾ ਸਿੰਘ ਲਲਤੋਂ ਕਲਾਂ, ਸੁਰਜੀਤ ਸਿੰਘ ਸਾਬਕਾ ਜ਼ਿਲ•ਾ ਪਰਿਸ਼ਦ ਮੈਂਬਰ, ਦਰਸ਼ਨ ਸਿੰਘ ਲਲਤੋਂ, ਗੁਰਨੇਕ ਸਿੰਘ ਰਾਏਕੋਟ, ਅਮਨਦੀਪ ਸਿੰਘ ਫੱਲੜ, ਪ੍ਰੋ. ਬਲਵੀਰ ਕੌਰ, ਸੁਰਿੰਦਰ ਦੀਪ, ਪਰਮਜੀਤ ਕੌਰ ਮਹਿਕ, ਬਲਵਿੰਦਰ ਗਲੈਕਸੀ, ਸਰਬਜੀਤ
ਸਿੰਘ ਵਿਰਦੀ, ਜਗਤਾਰ ਸਿੰਘ, ਦਲਜੀਤ ਸਿੰਘ ਬਾਗੀ, ਬਲਵਿੰਦਰ ਸਿੰਘ ਢਿੱਲੋਂ, ਗੁਰਮੀਤ ਖ਼ਾਨਪੁਰੀ, ਕੁਲਵਿੰਦਰ ਕਿਰਨ, ਤੇਜਪਾਲ ਸਿੰਘ ਬਰਨਾਲਾ, ਹਰਭਜਨ ਫੱਲੇਵਾਲਵੀ, ਰਣਧੀਰ ਕੰਵਲ ਸਮੇਤ ਸਥਾਨਕ ਲੇਖਕ ਅਤੇ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।