ਗੁਰਨਾਮ ਸਿੱਧੂ
ਫਿਰੋਜ਼ਪੁਰ, 20 ਅਕਤੂਬਰ 2019 - ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਵਿਖੇ ਅਧਿਆਪਕ ਜਥੇਬੰਦੀ ਡੀਟੀਐੱਫ ਫਿਰੋਜ਼ਪੁਰ ਦਾ ਚੋਣ ਇਜਲਾਸ ਹੋਇਆ ਅਤੇ ਇਸ ਇਜਲਾਸ ਵਿਚ ਰਾਜਦੀਪ ਸਿੰਘ ਸਾਈਆਂ ਵਾਲਾ ਨੂੰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਬਲਰਾਮ ਸ਼ਰਮਾ ਜ਼ੀਰਾ ਨੂੰ ਜ਼ਿਲ੍ਹਾ ਸਕੱਤਰ ਫਿਰੋਜ਼ਪੁਰ ਚੁਣਿਆ ਗਿਆ। ਇਹ ਇਜਲਾਸ ਦਿਗਵਿਜੈਪਾਲ ਜ਼ਿਲ੍ਹਾ ਪ੍ਰਧਾਨ ਮੋਗਾ ਡੀਟੀਐੱਫ, ਸੁਖਵਿੰਦਰ ਸੁੱਖੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਡੀਟੀਐੱਫ, ਸਤੇਸ਼ ਭੂੰਦੜ ਸਾਬਕਾ ਜ਼ਿਲ੍ਹਾ ਸਕੱਤਰ ਫਿਰੋਜ਼ਪੁਰ ਡੀਟੀਐੱਫ ਦੀ ਅਗਵਾਈ ਵਿਚ ਹੋਇਆ। ਮੰਚ ਸੰਚਾਲਕ ਜਗਤਾਰ ਸੋਖੀ ਨੇ ਰਾਜਦੀਪ ਸਿੰਘ ਸਾਈਆਂ ਵਾਲਾ ਨੂੰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਬਲਰਾਮ ਸ਼ਰਮਾ ਨੂੰ ਜ਼ਿਲਾ ਸਕੱਤਰ ਫਿਰੋਜ਼ਪੁਰ ਦੇ ਤੌਰ ਤੇ ਪੇਸ਼ ਕੀਤਾ ਜੋ ਕੇ ਸਰਵਸੰਮਤੀ ਨਾਲ ਉਕਤ ਅਹੁਦਿਆਂ ਤੇ ਚੁਣੇ ਗਏ। ਜ਼ਿਲ੍ਹਾ ਪ੍ਰਧਾਨ ਮੋਗਾ ਦਿਗਵਿਜੈਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਦੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਸਾਮਰਾਜਵਾਦ ਦੀਆਂ ਨੀਤੀਆਂ ਤਹਿਤ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀ ਆਰਥਿਕਤਾ ਤਬਾਹ ਕਰਨ ਤੇ ਤੁਲਿਆ ਹੋਇਆ ਹੈ, ਅਜਿਹੇ ਵਿਚ ਸਮੇਂ ਦੀ ਇਹ ਬੜੀ ਵੱਡੀ ਲੋੜ ਹੈ ਕਿ ਸਮੂਹ ਵਰਗ ਲਾਮਬੰਦ ਹੋ ਕੇ ਆਪਣੇ ਹੱਕਾਂ ਦੀ ਰਾਖੀ ਆਪ ਕਰਨ ਅਤੇ ਇਕਜੁੱਟ ਹੋ ਕੇ ਵਿਸ਼ਵ ਵਪਾਰ ਸੰਸਥਾ ਦੀਆਂ ਲੋਕ ਮਾਰੂ ਨੀਤੀਆਂ ਨੂੰ ਪੁੱਠਾ ਗੇੜਾ ਦਿੱਤਾ ਜਾ ਸਕੇ। ਸੁਖਵਿੰਦਰ ਸੁੱਖੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਦੱਸਿਆ ਕਿ ਪਿਛਲੇ ਸਮਿਆਂ ਦੌਰਾਨ ਉੱਠੇ ਅਧਿਆਪਕ ਮਸਲਿਆਂ ਵਿੱਚ ਡੀਟੀਐੱਫ ਨੇ ਵੱਧ ਚੜ ਕੇ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਤਨਖਾਹ ਕਟੌਤੀ, ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨਾ, ਮੁਲਜ਼ਮਾਂ ਦੀਆਂ ਡੀਏ ਦੀਆਂ ਕਿਸ਼ਤਾਂ ਜਾਰੀ ਨਾ ਕਰਨਾ, ਕਿਸਾਨਾਂ ਦੇ ਮਸਲਿਆਂ ਤੇ, ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਆਦਿ ਮਸਲਿਆਂ ਤੇ ਅਧਿਆਪਕ ਸੰਘਰਸ਼ ਕਮੇਟੀ ਅਧੀਨ ਡੀਟੀ ਐੱਫ ਨੇ ਹਮੇਸ਼ਾ ਉਸਾਰੂ ਭੂਮਿਕਾ ਨਿਭਾਈ ਹੈ ਅਤੇ ਅੱਗੇ ਤੋਂ ਵੀ ਲੋਕ ਮਸਲਿਆਂ ਤੇ ਉਹ ਅੱਗੇ ਹੋ ਕੇ ਸੰਘਰਸ਼ ਕਰੇਗੀ। ਐੱਸਐੱਸਏ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਨੇ ਸੰਬੋਧਨ ਕਰਦਿਆਂ ਕਿਹਾ ਲਈ ਅਸੀਂ ਆਪਣੀ ਜਥੇਬੰਦੀ ਵੱਲੋਂ ਵਿਸ਼ਵਾਸ ਦੁਆਉਂਦੇ ਹਾਂ ਕਿ ਭਵਿੱਖ ਵਿਚ ਲੋਕ ਮਸਲਿਆਂ ਤੇ ਅਸੀਂ ਹਮੇਸ਼ਾ ਡੀਟੀਐੱਫ ਸਮੇਤ ਹੋਰ ਵੀ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਨਾਲ ਹਮੇਸ਼ਾ ਖੜੇ ਹਾਂ ਅਤੇ ਅਧਿਆਪਕ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਵਚਨਬੱਧ ਹਾਂ। ਚੋਣ ਇਜਲਾਸ ਵਿਚ ਅਧਿਆਪਕਾਂ ਨੇ ਡੀਟੀਐੱਫ ਦੀ ਭਾਰੂ ਧਿਰ ਵੱਲੋਂ ਗੈਰ ਸੰਵਿਧਾਨਿਕ ਢੰਗ ਨਾਲ ਡੀਟੀਐੱਫ ਦੇ ਅਧਿਆਪਕਾਂ ਵੱਲੋਂ ਚੁਣੇ ਹੋਏ 9 ਸੂਬਾ ਕਮੇਟੀ ਮੈਂਬਰਾਂ ਅਤੇ 16 ਜ਼ਿਲ੍ਹਾ ਆਗੂਆਂ ਨੂੰ ਕੱਢੇ ਜਾਣ ਦੀ ਸਖਤ ਸ਼ਬਦਾਂ ਵਿਚ ਭਾਰੂ ਧਿਰ ਦੇ ਉਕਤ ਅਧਿਆਪਕ ਵਿਰੋਧੀ ਮਤੇ ਨੂੰ ਸਿਰੇ ਤੋਂ ਰੱਦ ਕੀਤਾ ਅਤੇ ਭਵਿੱਖ ਵਿੱਚ ਉਕਤ ਮੈਂਬਰਾਂ ਦੀ ਅਗਵਾਈ ਵਿਚ ਸੰਘਰਸ਼ ਕਰਨ ਨੂੰ ਸਹੀ ਸੇਧ ਕਰਾਰ ਕੀਤਾ। ਭਰਾਤਰੀ ਸੰਦੇਸ਼ ਐੱਸਐੱਸਏ ਰਮਸਾ ਯੂਨੀਅਨ ਫਰੀਦਕੋਟ ਦੇ ਸਕੱਤਰ ਗਗਨ ਪਾਹਵਾ ਨੇ ਪੜਿਆ। ਇਸ ਮੌਕੇ ਅਧਿਆਪਕ ਆਗੂਆਂ ਅਤੇ ਸਮੂਹ ਅਧਿਆਪਕ ਸਾਥੀਆਂ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਦਾ ਮਾਨ ਸਨਮਾਨ ਬਹਾਲ ਕਰਵਾਉਣ ਲਈ ਸੰਘਰਸ਼ ਕਰਨ ਦਾ ਅਹਿਦ ਲਿਆ। ਇਸ ਮੌਕੇ ਦਵਿੰਦਰ ਸਿੰਘ, ਰਤਨਦੀਪ ਸਿੰਘ, ਅਵਤਾਰ ਸਿੰਘ, ਵਿਸ਼ਾਲ ਗੁਪਤਾ, ਫਰਾਂਸਿਸ, ਕੁਲਦੀਪ ਸਿੰਘ, ਦਵਿੰਦਰ ਕੁਮਾਰ, ਰਾਹੁਲ ਸ਼ਰਮਾ, ਗੁਰਸ਼ਾਮ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਵਿਸ਼ਾਲ ਸਹਿਗਲ, ਸੰਦੀਪ ਕੁਮਾਰ, ਸੰਤੋਖ ਸਿੰਘ, ਨਸੀਬ ਕੁਮਾਰ, ਸਤੀਸ਼ ਕੁਮਾਰ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ, ਰਮਨਦੀਪ ਚਾਵਲਾ, ਜਗਸੀਰ ਸਿੰਘ, ਅਰਸ਼ਦੀਪ ਸਿੰਘ, ਵਰਿੰਦਰ ਤਾਇਲ, ਕਮਲ ਕਪੂਰ, ਲਖਵੀਰ ਸਿੰਘ, ਗੁਰਪ੍ਰੀਤ ਖੋਸਾ, ਸੁਖਵਿੰਦਰ ਵਿੱਕੀ, ਪ੍ਰੀਤ ਜੱਗੀ, ਜਗਤਾਰ ਸੋਖੀ, ਰਵਿੰਦਰ ਕੌਰ, ਬਰਜਿੰਦਰ ਕੌਰ, ਕਵਲਪ੍ਰੀਤ ਕੌਰ, ਰੀਤਇੰਦਰ ਕੌਰ, ਯਸ਼ਬੀਰ ਕੌਰ, ਹਰਦੀਪ ਕੌਰ, ਵਿਨੋਦ ਬਾਲਾ, ਸੁਖਜੀਤ ਕੌਰ ਆਦਿ ਅਧਿਆਪਕ ਹਾਜ਼ਿਰ ਸਨ।