ਮੱਧ ਪ੍ਰਦੇਸ਼, 20 ਅਕਤੂਬਰ 2019 - ਮੱਧ ਪ੍ਰਦੇਸ ਦੇ ਟਿੱਕਮਗੜ੍ਹ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਤਿੰਨ ਸਾਲ ਦਾ ਬੱਚਾ ਇੱਕ ਬਿਲਡਿੰਗ ਦੀ ਦੂਜੀ ਮੰਜ਼ਿਲ ਤੋਂ ਬਾਲਕਨੀ ਰਾਹੀਂ ਰਾਸਤੇ 'ਚੋਂ ਲੰਘ ਰਹੇ ਇੱਕ ਰਿਕਸ਼ਾ 'ਚ ਡਿੱਗ ਗਿਆ। ਬੱਚਾ ਦੁਜੀ ਮੰਜ਼ਿਲ ਤੋਂ ਰਿਕਸ਼ਾ 'ਚ ਡਿੱਗਣ ਕਾਰਨ ਬਿਲਕੁਲ ਸਹੀ-ਸਲਾਮਤ ਹੈ। ਇਸ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਬੱਚੇ ਦੇ ਪਿਤਾ ਅਸ਼ੀਸ਼ ਜੈਨ ਨੇ ਏ.ਐੱਨ.ਆਈ. ਗੱਲਬਾਤ ਦੌਰਾਨ ਦੱਸਿਆ ਕਿ ਉਸਦਾ ਪੁੱਤਰ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਬਿਲਡਿੰਗ ਦੀ ਦੂਸਰੀ ਮੰਜ਼ਿਲ 'ਤੇ ਖੇਡ ਰਿਹਾ ਸੀ ਅਤੇ ਅਚਾਨਕ ਹੀ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਬਾਲਕਨੀ ਤੋਂ ਡਿੱਗ ਗਿਆ ਅਤੇ ਗਲੀ 'ਚੋਂ ਲੰਘ ਰਹੇ ਰਿਕਸ਼ਾ 'ਚ ਜਾ ਡਿੱਗਿਆ। ਉਨ੍ਹਾਂ ਦੱਸਿਆ ਕਿ ਬੱਚਾ ਬਿਲਕੁਲ ਠੀਕ ਹੈ। ਘਟਨਾ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹ ਬਿਲਕੁਲ ਠੀਕ ਹੈ। ਤਹੁਾਨੂੰ ਦੱਸ ਦੇਈਏ ਕਿ ਬਾਲਕੋਨੀ ਦੀ ਜ਼ਮੀਨ ਤੋਂ ਉਚਾਈ ਕਰੀਬ 35 ਫੁੱਟ ਦੀ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/ANI/status/1185835655009619968