ਨਵਾਂ ਸ਼ਹਿਰ 21 ਅਕਤੂਬਰ 2019: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅਧਿਆਪਕਾਂ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਅਤੇ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆ ਕੇ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਆਰੰਭ ਕੀਤੀ ਗਈ ਮੁਹਿੰਮ ਤਹਿਤ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਹਰਚਰਨ ਸਿਮਘ ਵੱਲੋਂ ਸਕੂਲ ਮੁੱਖੀਆਂ, ਪੰਚਾਇਤਾਂ , ਸਕੂਲ ਮੇਨੈਜਮੈਂਟ ਕਮੇਟੀਆਂ ਅਤੇ ਦਾਨੀ ਸਜੱਨਾਂ ਨੂੰ ਪ੍ਰੇਰਿਤ ਕਰਨ ਹਿੱਤ ਬੈਠਕਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿੱਚ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਪਿਛਲੇ ਦਿਨੀ ਸਰਕਾਰੀ ਹਾਈ ਸਕੂਲ ਚਾਹੜ ਮਜਾਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਛੋੜੀ ਵਿਖੇ ਬੈਠਕਾ ਆਯੋਜਿਤ ਕੀਤੀਆਂ ਗਈਆਂ । ਇਹਨਾਂ ਬੈਠਕਾਂ ਵਿੱਚ ਓਟਾਲ,ਰਾਣੇਵਾਲ,ਨਾਈ ਮਜਾਰਾ, ਜਾਨੀਆ, ਬੀਰੋਵਾਲ,ਮੁਜਫਰਪੁਰ, ਧੈਂਗੜਪੁਰ, ਚਕਲੀ ਸੁਜਾਤ, ਮਲਿਕਪੁਰ, ਕਰੀਮਪੁਰ ਧਿਆਨੀ, ਕਰੀਮਪੁਰ ਚਾਹਵਾਲਾ, ਸਹੁੰਗੜਾ,ਪੈਲੀ,ਕੁਕੱੜ ਸੁਹਾ, ਮੋਹਰ,ਚਾਂਦਪੁਰ ਰੁੜਕੀ, ਚੰਦਿਆਣੀ ਖੁਰਦ, ਆਜੋਆਲ,ਜੈਨਪੁਰ, ਕਟਵਾਰਾ ਕਲਾਂ, ਦਿਆਲ, ਸਾਹਦੜਾ ਪਿੰਡਾ ਦੇ ਸਕੂਲ ਮੁੱਖੀਆਂ ਅਤੇ ਪੰਚਾਇਤ ਮੈਂਬਰਾਂ/ਨਗਰ ਨਿਵਾਸੀਆਂ ਨੇ ਹਿੱਸਾ ਲਿਆ।
ਬੈਠਕ ਨੂੰ ਸੰਬੋਧਨ ਕਰਦਿਆ ਜਿਲ੍ਹਾ ਸਿੱਖਿਆ ਅਫਸਰ ਹਰਚਰਨ ਸਿੰਘ ਨੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ , ਈ-ਕੰਨਟੈਂਟ ਦੀ ਵਰਤੋਂ ਕਰਨ, ਅਠੱਵੀ,ਦਸਵੀ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਤਿਆਰ ਕਰਨ ਅਤੇ ਸ਼ਤ ਪ੍ਰਤੀਅਤ ਨਤੀਜੇ ਨੂੰ ਯਕੀਨੀ ਬਨਾਉਣ ਲਈ ਵਿਸ਼ਾਵਾਰ ਯੋਜਨਾਂਬੰਦੀ ਕਰਨ ਸਬੰਧੀ ਜਰੂਰੀ ਨੁਕਤੇ ਸਕੂਲ ਮੁੱਖੀਆਂ ਨਾਲ ਸਾਂਝੇ ਕੀਤੇ।
ਇਸ ਮੌਕੇ ਡਿਸਟ੍ਰਿਕ ਸਮਾਰਟ ਸਕੂਲ ਮੈਂਟਰ ਰਜਨੀਸ਼ ਕੁਮਾਰ, ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਪ੍ਰਮੋਦ ਭਾਰਤੀ, ਡਿਸਟ੍ਰਿਕ ਮੈਂਟਰ (ਅੰਗ੍ਰੇਜੀ ,ਸਸ), ਸਹਾਇਕ ਸਮਾਰਟ ਸਕੂਲ ਮੈਂਟਰ ਰਾਜ ਕੁਮਾਰ ਭਾਟੀਆ,ਵਰਿੰਦਰ ਬੰਗਾ ਨੇ ਵੀ ਸਕੂਲਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਵਿਸਥਾਰ , ਬਾਲਾ ਵਰਕ, ਸਮਾਰਟ ਕਲਾਸ ਰੂਮ ਤਿਆਰ ਕਰਕੇ ਈ.ਕੰਟੈਂਟ ਦੀ ਵਰਤੋਂ ਨੂੰ ਯਕੀਨੀ ਬਨਾਏ ਜਾਣ, ਸੋਸ਼ਲ ਮੀਡੀਆ ਦੀ ਉਚਿਤ ਵਰਤੋਂ ਕਰਦਿਆਂ ਵੱਖ-ਵੱਖ ਵਿਸਿਆਂ ਦੀ ਪੜਾਈ ਵਿੱਚ ਗੁਣਤਾਮਕ ਸੁਧਾਰ ਲਿਆਉਣ ਅਤੇ ਅੱਠਵੀ,ਦਸਵੀਂ ਅਤੇ ਬਾਰਵੀਂ ਜਮਾਤ ਦੇ ੧੦੦ ਫੀਸਦੀ ਨਤੀਜਿਆਂ ਨੂੰਂ ਯਕੀਨੀ ਬਨਾਉਣ ਲਈ ਮਾਇਕ੍ਰੋ ਪਲਾਨਿੰਗ ਕਰਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।