ਗੁਰਨਾਮ ਸਿੱਧੂ
ਫਿਰੋਜ਼ਪੁਰ 21 ਅਕਤੂਬਰ 2019: ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਪਿੰਡ ਇਛੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ। ਜਿਸ ਵਿਚ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਦੇ ਪ੍ਰਚਾਰਕ ਭਾਈ ਵਰਿੰਦਰ ਸਿੰਘ ਬਜੀਦਪੁਰ ਅਤੇ ਭਾਈ ਸੰਦੀਪ ਸਿੰਘ ਭਾਵੜਾ ਨੇ ਬਾਣੀ ਦੀ ਵਿਚਾਰ ਕੀਤੀ। ਭਾਈ ਗੁਰਜਿੰਦਰ ਸਿੰਘ ਫਿਰੋਜ਼ਪੁਰ ਨੇ ਲੈਕਚਰ ਕੀਤਾ ਅਤੇ ਦੂਜੇ ਦਿਨ ਬੱਚਿਆਂ ਕੋਲੋਂ ਸਵਾਲ ਪੁੱਛੇ ਗਏ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਵੱਲੋਂ ਕੀਤਾ ਗਿਆ। ਇਸ ਗੁਰਮਤਿ ਸਮਾਗਮ ਵਿਚ ਚਾਰ ਬੱਚਿਆਂ ਨੇ ਅਮ੍ਰਿਤ ਛਕਣ ਦਾ ਪ੍ਰਣ ਕੀਤਾ ਅਤੇ ਦੋ ਬੱਚਿਆਂ ਨੇ ਸਿੱਖੀ ਸਰੂਪ ਵਿਚ ਆਉਣ ਦਾ ਪੈਣ ਕੀਤਾ। ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨ ਵਾਸਤੇ ਵਿਸ਼ੇਸ਼ ਤੌਰ ਪੁੱਜੇ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਦੇ ਮੈਂਬਰ ਭਾਈ ਬਾਜ ਸਿੰਘ ਬਜੀਦਪੁਰ, ਭਾਈ ਗੁਰਬਖਸ਼ ਸਿੰਘ ਬਜੀਦਪੁਰ, ਭਾਈ ਡਾਕਟਰ ਗੁਰਸੇਵਕ ਸਿੰਘ ਹਰੀਪੁਰ, ਭਾਈ ਸੁਖਵਿੰਦਰ ਸਿੰਘ, ਰਾਗੀ ਭਾਈ ਗਗਨਦੀਪ ਸਿੰਘ ਇੱਛੇਵਾਲਾ, ਭਾਈ ਹਰਪ੍ਰੀਤ ਸਿੰਘ ਇੱਛੇਵਾਲਾ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਗੁਰਮਤਿ ਸਮਾਗਮ ਵਿਚ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।