ਜਗਦੀਸ਼ ਥਿੰਦ
ਜਲਾਲਾਬਾਦ 21 ਅਕਤੂਬਰ
ਸਥਾਨਕ ਸ਼ਿਵਾਲਿਕ ਸਕੂਲ ਨੇੜੇ ਚੱਲ ਰਹੇ ਪੋਲਿੰਗ ਬੂਥ ਤੋਂ ਕੁਝ ਦੂਰੀ ਤੇ ਬੈਠੇ ਗੁਰੂ ਹਰਸਾਏ ਨਿਵਾਸੀ ਇੱਕ ਵਿਅਕਤੀ ਨੂੰ ਅਕਾਲੀ ਦਲ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਦੇ ਪੁੱਤਰ ਅਤੇ ਸਾਥੀਆਂ ਨੇ ਚੁੱਕ ਕੇ ਗੱਡੀ ਵਿਚ ਸੁੱਟ ਲਿਆ ।
ਉਨ੍ਹਾਂ ਦਾ ਦੋਸ਼ ਸੀ ਕਿ ਉਹ ਇੱਥੇ ਪੈਸੇ ਵੰਡ ਕੇ ਵੋਟ ਖਰੀਦ ਰਿਹਾ ਸੀ ।
ਇਸ ਤੋਂ ਬਾਅਦ ਰਾਜ ਸਿੰਘ ਡਿੱਬੀਪੁਰਾ ਖੁਦ ਫੜੇ ਹੋਏ ਵਿਅਕਤੀ ਨੂੰ ਪੁਲਸ ਥਾਣੇ ਲੈ ਕੇ ਪੁੱਜੇ ।
ਡਿੱਬੀਪੁਰਾ ਨੇ ਕਿਹਾ ਕਿ ਇਸ ਕੋਲ 38 --40 ਹਜ਼ਾਰ ਰੁਪਈਆ ਹੈ । ਇਹ ਇਨ੍ਹਾਂ ਪੈਸੇ ਨਾਲ ਬੋਰਡ ਖਰੀਦ ਰਿਹਾ ਸੀ ।
ਇਸ ਸਬੰਧੀ ਪੁਲਸ ਥਾਣਾ ਸਿਟੀ ਜਲਾਲਾਬਾਦ ਦੇ ਮੁਖੀ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਜਿਸ ਵਿਰੁੱਧ ਜਿੰਨੀ ਕਾਨੂੰਨੀ ਕਾਰਵਾਈ ਬਣਦੀ ਹੈ ਉਸ ਅਨੁਸਾਰ ਮੁਕੱਦਮਾ ਦਰਜ ਕੀਤਾ ਜਾਵੇਗਾ ।
ਐੱਸ ਐੱਚ ਓ ਨੇ ਕਿਹਾ ਕਿ ਹਲਕੇ ਤੋਂ ਬਾਹਰਲੇ ਵਿਅਕਤੀ ਵੱਲੋਂ ਪੋਲ ਬੂਥ ਨੇੜੇ ਵਿਚਰਨ ਦੇ ਦੋ ਸ਼ਹਿਰੀਆਂ ਕਾਰਵਾਈ ਹੋਵੇਗੀ ਜਦ ਕਿ ਇਸ ਨੂੰ ਚੁੱਕ ਕੇ ਲੈ ਜਾਣਾ ਵੀ ਕਾਨੂੰਨ ਦੀ ਨਜ਼ਰ ਵਿਚ ਗੁਨਾਹ ਹੈ ।
ਐਸ ਐਚ ਓ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ।
ਇਸ ਦੌਰਾਨ ਕਾਂਗਰਸ ਧਿਰ ਨੇ ਦੋਸ਼ ਲਗਾਇਆ ਹੈ ਕਿ ਅਕਾਲੀ ਪਿਛਲੇ ਸਮੇਂ ਅਕਾਲੀ ਰਾਜ ਦੌਰਾਨ ਸੱਤਾ ਦੇ ਨਸ਼ੇ ਵਿੱਚ ਗ਼ਲਤਾਨ ਰਹੇ ਹਨ ।
ਉਸੇ ਹੀ ਗ਼ਰੂਰ ਵਿੱਚ ਇਹਨਾਂ ਸੜਕ ਕਿਨਾਰੇ ਖੜ੍ਹੇ ਆਮ ਸ਼ਹਿਰੀ ਨੂੰ ਜਬਰਨ ਚੁੱਕ ਕੇ ਅਗਵਾ ਕਰ ਲਿਆ ਅਤੇ ਉਸ ਉਪਰ ਤਸ਼ੱਦਦ ਢਾਹਿਆ । ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ।